Home >>Zee PHH Agriculture

Farmer News: ਟਮਾਟਰ ਦੀ ਫ਼ਸਲ ਨਵੀਂ ਨੂੰ ਲੱਗੀ ਬਿਮਾਰੀ, ਮਾਲਵਾ ਖੇਤਰ 'ਚ ਸਭ ਤੋਂ ਵੱਧ ਖ਼ਤਰਾ !

Farmer News: ਖੇਤੀਬਾੜੀ ਮਾਹਿਰ ਡਾਕਟਰ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਇਸ ਬਿਮਾਰੀ ਦੇ ਕਾਰਨ ਜ਼ਿਆਦਾ ਨੁਕਸਾਨ ਦਾ ਸਹਾਮਣਾ ਕਰਨਾ ਪਿਆ ਹੈ।  

Advertisement
Farmer News: ਟਮਾਟਰ ਦੀ ਫ਼ਸਲ ਨਵੀਂ ਨੂੰ ਲੱਗੀ ਬਿਮਾਰੀ, ਮਾਲਵਾ ਖੇਤਰ 'ਚ ਸਭ ਤੋਂ ਵੱਧ ਖ਼ਤਰਾ !
Bharat Sharma |Updated: Dec 19, 2023, 05:07 PM IST
Share

Farmer News: ਨਰਮਾ, ਕਣਕ ਤੇ ਬਾਅਦ ਹੁਣ ਟਮਾਟਰ ਦੀ ਫ਼ਸਲ ਦੇ ਵਿੱਚ ਉਲੀ ਰੋਗ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਜਾਣਕਾਰੀ ਅਨੁਸਾਰ ਮਾਲਵਾ ਖੇਤਰ ਵਿੱਚ ਟਮਾਟਰ ਦੀ ਫ਼ਸਲ ਜਿਆਦਾ ਪ੍ਰਭਾਵਿਤ ਹੋਈ ਹੈ। ਜਿਸ ਕਿਸਾਨ ਕਾਫੀ ਜਿਆਦਾ ਪਰੇਸ਼ਾਨ ਨਜ਼ਰ ਆ ਰਹੇ ਹਨ।

ਖੇਤੀਬਾੜੀ ਮਾਹਿਰ ਨੇ ਕਿਸਾਨਾਂ ਨੂੰ ਟਮਾਟਰ ਦੀ ਫ਼ਸਲ ਨੂੰ ਇਸ ਰੋਸ ਤੋਂ ਬਚਾਉਂਣ ਦੇ ਲਈ ਹਦਾਇਤਾਂ ਜਾਰੀ ਕੀਤੀ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਮਾਹਿਰ ਡਾਕਟਰ ਅਮਰਜੀਤ ਸਿੰਘ ਨੇ ਕਿਸਾਨ ਨੂੰ ਆਪਣੀ ਟਮਾਟਰ ਦੀ ਫ਼ਸਲ ਬਚਾਉਣ ਦੇ ਲਈ ਹਦਾਇਤਾਂ ਦਿੱਤੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਦੁਆਬੇ ਦੇ ਕਿਸਾਨ ਟਮਾਟਰ ਦੀ ਇਸ ਬਿਮਾਰ ਪ੍ਰਤੀ  ਸੁਚੇਤ ਹਨ, ਪਰ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਇਸ ਬਿਮਾਰੀ ਦੇ ਕਾਰਨ ਜ਼ਿਆਦਾ ਨੁਕਸਾਨ ਦਾ ਸਹਾਮਣਾ ਕਰਨਾ ਪਿਆ ਹੈ।

ਖੇਤੀਬਾੜੀ ਮਾਹਿਰ ਡਾਕਟਰ ਅਮਰਜੀਤ ਸਿੰਘ ਨੇ ਕਿਹਾ ਕਿ ਦੁਆਬੇ ਦੇ ਕਿਸਾਨ ਸੁਚੇਤ ਨੇ, ਪਰ ਮਾਲਵੇ ਦੇ ਕਿਸਾਨਾਂ ਨੂੰ ਇਸ ਦਾ ਜਿਆਦਾ ਨੁਕਸਾਨ ਝੇਲਣਾ ਪਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਦੇ ਮੁੱਖ ਲੱਛਣਾਂ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਤੋਂ ਬਾਅਦ ਟਮਾਟਰ ਦੇ ਪੌਦੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਅਤੇ ਟਮਾਟਰ ਦਾ ਪੱਤਾ ਬਿਲਕੁਲ ਖ਼ਤਮ ਹੋ ਜਾਂਦਾ ਹੈ। ਇਹ ਬਿਮਾਰੀ ਦੇ ਕਾਰਨ ਟਮਾਟਰ ਦਾ ਰੰਗ ਵੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਹ ਵੀ ਪੜ੍ਹੋ: Farmers News: ਆਲੂਆਂ ਦਾ ਘੱਟ ਰੇਟ ਮਿਲਣ ਕਾਰਨ ਕਿਸਾਨਾਂ ਨੇ ਇਹ ਕਦਮ ਚੁੱਕਣ ਦਾ ਲਿਆ ਫ਼ੈਸਲਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਮਾਹਿਰ ਦਾ ਕਹਿਣਾ ਹੈ ਕਿ ਇਹ ਬਿਮਾਰੀ ਉਦੋਂ ਸ਼ੁਰੂ ਹੁੰਦੀ ਹੈ। ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਆਲੂ ਦੀ ਫਸਲ ਉਗਾਉਂਦਾ ਹੈ ਤਾਂ ਇਹ ਬਿਮਾਰੀ ਆਲੂ ਦੀ ਫ਼ਸਲ ਤੋਂ ਅੱਗੇ ਫੈਲੀ ਜਾਂਦੀ ਹੈ,

ਖੇਤੀਬਾੜੀ ਮਾਹਿਰ ਡਾਕਟਰ ਅਮਰਜੀਤ ਸਿੰਘ ਨੇ ਮੁਤਾਬਿਕ ਕਿਸਾਨਾਂ ਨੂੰ ਆਪਣੀ ਟਮਾਟਰ ਦੀ ਫ਼ਸਲ ਦਾ ਬਚਾਅ ਕਰਨ ਦੇ ਲਈ INDOFIL M45 FUNGICIDE ਨਾਮ ਦੀ ਦਵਾਈ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

ਇਸ ਦਵਾਈ ਦੀ 600 ਗ੍ਰਾਮ ਮਾਤਾਰਾ ਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਣੇ ਖੇਤਾਂ ਵਿੱਚ ਛਿੜਕਾ ਕਰਨਾ ਚਾਹੀਦਾ ਹੈ, ਤਾਂ ਜੋ ਟਮਾਟਰ ਦੀ ਫ਼ਸਲ ਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ।

 

Read More
{}{}