Today Gold Price: ਸੋਨੇ ਅਤੇ ਚਾਂਦੀ ਦੇ ਰੇਟ ਦਿਨੋ-ਦਿਨ ਵੱਧ ਰਹੇ ਹਨ। ਜੇਕਰ ਇਸ ਹਫ਼ਤੇ ਦੀ ਗੱਲ ਕਰੀਏ ਤਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਇਜ਼ਾਫਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਪਿਛਲੇ ਸ਼ਨੀਵਾਰ, 31 ਮਈ ਨੂੰ ਸੋਨਾ 95355 ਰੁਪਏ ਪ੍ਰਤੀ 10 ਗ੍ਰਾਮ ਸੀ। ਜੋ ਅੱਜ 97145 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਹੈ। ਜੇਕਰ ਅਸੀਂ ਇੱਕ ਹਫ਼ਤੇ ਵਿੱਚ ਸੋਨੇ ਵਿੱਚ ਹੋਏ ਵਾਧੇ ਨੂੰ ਵੇਖੀਏ ਤਾਂ ਇਹ 1790 ਰੁਪਏ ਹੈ।
ਦੂਜੇ ਪਾਸੇ ਜੇਕਰ ਅਸੀਂ ਚਾਂਦੀ ਦੀ ਗੱਲ ਕਰੀਏ ਤਾਂ, ਪਿਛਲੇ ਸ਼ਨਿੱਚਰਵਾਰ ਇਹ 97458 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਜੋ ਅੱਜ ਵਧ ਕੇ 105285 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਇਸ ਤਰ੍ਹਾਂ, ਇੱਕ ਹਫ਼ਤੇ ਵਿੱਚ ਚਾਂਦੀ ਦੀ ਕੀਮਤ ਵਿੱਚ 7827 ਦਾ ਇਜ਼ਾਫਾ ਦਰਜ ਕੀਤਾ ਗਿਆ ਹੈ। ਜੇਕਰ ਇਸ ਸਮੇਂ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਹੈ, ਜਦੋਂ ਕਿ ਸੋਨੇ ਨੇ 21 ਅਪ੍ਰੈਲ ਨੂੰ 99100 ਦਾ ਸਭ ਤੋਂ ਉੱਚਾ ਪੱਧਰ ਬਣਾਇਆ ਸੀ।
ਕੈਰੇਟ ਦੇ ਹਿਸਾਬ ਨਾਲ ਅੱਜ ਦਾ ਸੋਨੇ ਦਾ ਰੇਟ
ਅੱਜ ਭਾਰਤ ਵਿੱਚ 24 ਕੈਰੇਟ ਸੋਨਾ 97145 ਰੁਪਏ ਪ੍ਰਤੀ 10 ਗ੍ਰਾਮ, 22 ਕੈਰੇਟ ਸੋਨਾ 98120 ਰੁਪਏ ਪ੍ਰਤੀ 10 ਗ੍ਰਾਮ, 20 ਕੈਰੇਟ ਸੋਨਾ 88985 ਰੁਪਏ ਪ੍ਰਤੀ 10 ਗ੍ਰਾਮ ਅਤੇ 18 ਕੈਰੇਟ ਸੋਨਾ 72859 ਰੁਪਏ ਪ੍ਰਤੀ 10 ਗ੍ਰਾਮ ਹੈ।
ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਅੱਜ ਦਾ 10 ਗ੍ਰਾਮ ਸੋਨੇ ਦਾ ਰੇਟ
ਅੱਜ ਦਾ 24 ਕੈਰੇਟ ਸੋਨੇ ਦਾ ਰੇਟ
ਅੱਜ ਦਿੱਲੀ ਵਿੱਚ 24 ਕੈਰੇਟ ਸੋਨਾ 98120 ਰੁਪਏ, ਮੁੰਬਈ ਵਿੱਚ 97970 ਰੁਪਏ, ਕੋਲਕਾਤਾ ਵਿੱਚ 97970 ਰੁਪਏ, ਚੇਨਈ ਵਿੱਚ 97970 ਰੁਪਏ, ਭੋਪਾਲ ਵਿੱਚ 98020 ਰੁਪਏ ਪ੍ਰਤੀ 10 ਗ੍ਰਾਮ ਹੈ।
ਮਹਾਨਗਰਾਂ ਵਿੱਚ 22 ਕੈਰੇਟ ਸੋਨੇ ਦਾ ਅੱਜ ਦਾ ਰੇਟ
ਅੱਜ 22 ਕੈਰੇਟ ਸੋਨਾ ਦਿੱਲੀ ਵਿੱਚ 89950 ਰੁਪਏ, ਮੁੰਬਈ ਵਿੱਚ 89980 ਰੁਪਏ, ਕੋਲਕਾਤਾ ਵਿੱਚ 89800 ਰੁਪਏ, ਚੇਨਈ ਵਿੱਚ 89980 ਰੁਪਏ ਅਤੇ ਭੋਪਾਲ ਵਿੱਚ 89850 ਰੁਪਏ ਪ੍ਰਤੀ 10 ਗ੍ਰਾਮ ਹੈ।
ਇਸ ਸਾਲ ਸੋਨਾ ਹੋ ਗਿਆ 20,983 ਰੁਪਏ ਮਹਿੰਗਾ
ਇਸ ਸਾਲ ਜਨਵਰੀ ਮਹੀਨੇ ਤੋਂ ਹੁਣ ਤੱਕ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,162 ਰੁਪਏ ਤੋਂ ਵਧ ਕੇ 97,145 ਰੁਪਏ ਹੋ ਗਈ ਹੈ। ਭਾਵ ਇਸ ਦੀ ਕੀਮਤ ਵਿਚ ਹੁਣ ਤੱਕ 21,196 ਰੁਪਏ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 2024 ਵਿੱਚ ਸੋਨਾ ਕੁੱਲ 12,810 ਰੁਪਏ ਮਹਿੰਗਾ ਹੋਇਆ ਸੀ। ਦੂਜੇ ਪਾਸੇ ਚਾਂਦੀ ਦੀ ਕੀਮਤ ਵੀ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 1,05,285 ਰੁਪਏ ਹੋ ਗਈ ਹੈ। ਭਾਵ ਇਸ ਦੀ ਕੀਮਤ ਵਿਚ ਇਸ ਸਾਲ ਹੁਣ ਤੱਕ 19,268 ਰੁਪਏ ਦਾ ਵਾਧਾ ਹੋਇਆ ਹੈ।