Chandigarh News: ਚੰਡੀਗੜ੍ਹ ਵਿੱਚ ਕੂੜੇ ਦੇ ਢੇਰ ਤੋਂ ਬਰਾਮਦ ਹੋਈ ਬੱਚੀ ਦੀ ਲਾਸ਼ ਦੇ ਮਾਮਲੇ ਵਿੱਚ ਬਿਹਾਰ ਤੋਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ 19 ਜਨਵਰੀ ਨੂੰ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਦੀਆਂ ਤਿੰਨ ਟੀਮਾਂ ਦਾ ਗਠਨ ਕਰਕੇ ਮੁਲਜ਼ਮ ਨੂੰ ਫੜ੍ਹਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।
ਚੰਡੀਗੜ੍ਹ ਪੁਲਿਸ ਵੱਲੋਂ ਤਿੰਨ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਗਈ। ਚੰਡੀਗੜ੍ਹ ਪੁਲਿਸ ਦੀ ਟੀਮ ਨੇ ਬਿਹਾਰ ਤੋਂ ਹੀਰਾ ਲਾਲ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੁਲਜ਼ਮ ਉਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਹ ਮੁਲਜ਼ਮ ਪਿਛਲੇ ਸਾਢੇ 4 ਮਹੀਨੇ ਤੋਂ ਇਥੇ ਰਹਿ ਰਿਹਾ ਸੀ। ਪੁਲਿਸ ਨੇ ਮੁਲਜ਼ਮ ਖਿਲਾਫ਼ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਕਾਬਿਲੇਗੌਰ ਹੈ ਕਿ ਚੰਡੀਗੜ੍ਹ ਪੁਲਿਸ ਤਿੰਨ ਦਿਨਾਂ ਤੋਂ ਹੱਲੋਮਾਜਰਾ ਤੋਂ ਲਾਪਤਾ ਅੱਠ ਸਾਲਾ ਬੱਚੀ ਨੂੰ ਨਹੀਂ ਲੱਭ ਸਕੀ ਪਰ ਬੱਚੀ ਦੀ ਲਾਸ਼ ਐਤਵਾਰ ਰਾਤ ਉਸ ਦੇ ਘਰ ਤੋਂ ਮਹਿਜ਼ 500 ਮੀਟਰ ਦੀ ਦੂਰੀ ਉਤੇ ਮਿਲੀ ਸੀ। ਲੜਕੀ ਦੀ ਲਾਸ਼ ਹੱਲੋਮਾਜਰਾ ਪਾਵਰ ਗਰਿੱਡ ਦੇ ਗੇਟ ਨੇੜੇ ਕੂੜੇ ਦੇ ਢੇਰ 'ਚ ਪਈ ਮਿਲੀ ਸੀ। ਲੜਕੀ ਦੇ ਬੁੱਲ੍ਹਾਂ ਅਤੇ ਗੁਪਤ ਅੰਗਾਂ 'ਤੇ ਕੱਟਣ ਦੇ ਨਿਸ਼ਾਨ ਮਿਲੇ ਸਨ।
ਲੜਕੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਲੜਕੀ ਸ਼ੁੱਕਰਵਾਰ ਨੂੰ ਲਾਪਤਾ ਹੋ ਗਈ ਸੀ। ਡੀਐਸਪੀ ਸਾਊਥ ਦਲਬੀਰ ਸਿੰਘ ਦੀ ਅਗਵਾਈ ਵਿੱਚ ਸੈਕਟਰ 31 ਥਾਣੇ ਦੀ ਪੁਲਿਸ ਨੇ ਤਿੰਨ ਦਿਨਾਂ ਤੋਂ ਲਾਪਤਾ ਲੜਕੀ ਦੀ ਭਾਲ ਲਈ ਐਤਵਾਰ ਰਾਤ 9 ਵਜੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ।
ਇਹ ਵੀ ਪੜ੍ਹੋ : Khanna News: ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਗੰਨਮੈਨ ਲੈਣ ਲਈ ਰਚਿਆ ਘਿਨੌਣਾ ਡਰਾਮਾ
ਇਸ ਕਾਰਵਾਈ ਵਿੱਚ ਦੱਖਣੀ ਡਵੀਜ਼ਨ ਦੇ ਪੁਲਿਸ ਮੁਲਾਜ਼ਮ ਸ਼ਾਮਲ ਸਨ। ਪੁਲਿਸ ਨੇ ਹੱਲੋਮਾਜਰਾ ਦੇ ਘਰਾਂ ਅੰਦਰ ਜਾ ਕੇ ਚੈਕਿੰਗ ਕੀਤੀ ਅਤੇ ਖਾਲੀ ਤੇ ਸੁੰਨਸਾਨ ਥਾਂ ਦੀ ਤਲਾਸ਼ੀ ਲਈ ਸੀ। ਕਰੀਬ 12.30 ਵਜੇ ਪੁਲਿਸ ਟੀਮ ਨੇ ਹੱਲੋਮਾਜਰਾ ਦੇ ਪਾਵਰ ਗਰਿੱਡ ਦੇ ਗੇਟ ਨੇੜੇ ਡਸਟਬਿਨ ਦੀ ਜਾਂਚ ਕੀਤੀ ਤਾਂ ਡਸਟਬਿਨ ਨੇੜੇ ਕੂੜੇ ਦੇ ਢੇਰ ਹੇਠ ਅੱਠ ਸਾਲਾ ਬੱਚੀ ਮਿਲੀ ਸੀ। ਜਦੋਂ ਪੁਲਿਸ ਨੇ ਕੂੜੇ ਵਿੱਚੋਂ ਮਿਲੀ ਲੜਕੀ ਦੀ ਫੋਟੋ ਦੇਖੀ ਤਾਂ ਇਹ ਲਾਪਤਾ ਲੜਕੀ ਦੀ ਹੀ ਨਿਕਲੀ।
ਇਹ ਵੀ ਪੜ੍ਹੋ : Faridkot News: ਸਵਾ ਮਹੀਨਾ ਪਹਿਲਾਂ ਕੈਨੇਡਾ ਗਈ ਲੜਕੀ ਦੀ ਮੌਤ, ਪਤੀ ਵੀ ਕੈਨੇਡਾ ਜਾਣ ਦੀ ਕਰ ਰਿਹਾ ਸੀ ਤਿਆਰੀ