Chandigarh Mayor Election: ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਵੱਡੀ ਖ਼ਬਰ ਸਹਾਮਣੇ ਆਈ ਹੈ। ਜਾਣਕਾਰੀ ਮੁਤਾਬਿਕ ਕਾਂਗਰਸ ਉਮੀਦਵਾਰ ਜਸਬੀਰ ਬੰਟੀ ਦੀ ਨਾਮਜ਼ਦਗੀ ਹਾਲੇ ਤੱਕ ਵਾਪਸ ਨਹੀਂ ਹੋਈ। ਤਕਨੀਕੀ ਤੌਰ 'ਤੇ ਕਾਂਗਰਸ ਦੇ ਐਮ.ਸੀ ਜਸਬੀਰ ਬੰਟੀ ਅਜੇ ਵੀ ਮੇਅਰ ਉਮੀਦਵਾਰ ਹਨ, ਜਦੋਂ ਮੇਅਰ ਦੀ ਚੋਣ ਲਈ ਕੱਲ੍ਹ ਸਵੇਰੇ 11 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਪਰ ਕਾਂਗਰਸ ਦੇ ਉਮੀਦਵਾਰ ਦੀ ਨਾਮਜ਼ਦਗੀ ਵਾਪਿਸ ਹੋਣ ਮੇਅਰ ਚੋਣਾਂ ਵਿੱਚ ਨਵਾਂ ਮੋੜ ਲੈ ਗਿਆ ਹੈ। ਦੱਸ ਦਈਏ ਕਿ ਚੰਡੀਗੜ੍ਹ ਦੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦਿਆ ਦੇ ਲਈ ਕਾਂਗਰਸ ਅਤੇ 'ਆਪ' ਇਕੱਠੇ ਚੋਣ ਲੜ ਰਹੇ ਹਨ।
ਜਸਵੀਰ ਸਿੰਘ ਬੰਟੀ ਨੂੰ ਨਜ਼ਰਬੰਦ ਕਰਨ ਦਾ ਮਾਮਲਾ ਹਾਈਕੋਰਟ ਪਹੁੰਚ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਅੱਜ ਜਸਟਿਸ ਅਲੋਕ ਜੈਨ ਦੇ ਘਰ ਹੋ ਰਹੀ ਹੈ। ਬੀਤੀ ਰਾਤ ਇਸ ਮਾਸਲੇ ਵਿੱਚ ਪਹਿਲੀ ਸੁਣਵਾਈ ਹਾਈ ਕੋਰਟ ਦੇ ਜਸਟਿਸ ਅਲੋਕ ਜੈਨ ਨੇ ਰਾਤ 12 ਵਜੇ ਕੀਤੀ ਸੀ। ਉਨ੍ਹਾਂ ਨੇ ਚੰਡੀਗੜ੍ਹ ਪੁਲਿਸ ਨੂੰ ਘਰ ਵਿੱਚ ਨਜ਼ਰਬੰਦ ਹੋਣ ’ਤੇ ਨੋਟਿਸ ਜਾਰੀ ਕਰਕੇ ਸ਼ਾਮ 5 ਵਜੇ ਰਿਪੋਰਟ ਮੰਗੀ ਸੀ। ਕਾਂਗਰਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਸ ਦੇ ਕੌਂਸਲਰ ਜਸਵੀਰ ਬੰਟੀ ਨੂੰ ਚੰਡੀਗੜ੍ਹ ਪੁਲਿਸ ਨੇ ਭਾਜਪਾ ਨਾਲ ਮਿਲ ਕੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਹਾਈ ਕੋਰਟ ਤੋਂ ਬੰਟੀ ਨੂੰ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾਅ ਕਰਨ ਦੀ ਮੰਗ ਕੀਤੀ ਸੀ। ਲੱਕੀ ਨੇ ਸਬੂਤ ਵਜੋਂ ਬੰਟੀ ਦੀ ਬੀਤੀ ਰਾਤ ਦੀ ਵੀਡੀਓ ਨੱਥੀ ਕੀਤੀ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਪੁਲਿਸ ਨੇ ਉਸ ਨੂੰ ਘਰ ਭੇਜ ਦਿੱਤਾ ਜਦੋਂਕਿ ਉਹ ਸਾਬਕਾ ਮੰਤਰੀ ਪਵਨ ਬਾਂਸਲ ਦੇ ਘਰ ਜਾਣਾ ਚਾਹੁੰਦਾ ਸੀ।