Home >>Chandigarh

Chandigarh News: ਚੰਡੀਗੜ੍ਹ ਵਿੱਚ ਅੱਜ ਹੋਵੇਗੀ BJP ਦੀ ਕੋਰ ਕਮੇਟੀ ਦੀ ਮੀਟਿੰਗ, ਇਹ ਹੋਣਗੇ ਅਹਿਮ ਮਸਲੇ

Punjab BJP core committee meeting: ਚੰਡੀਗੜ੍ਹ ਵਿੱਚ ਅੱਜ BJP ਦੀ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਕਈ ਅਹਿਮ ਮਸਲੇ ਹੋਣਗੇ।

Advertisement
Chandigarh News: ਚੰਡੀਗੜ੍ਹ ਵਿੱਚ ਅੱਜ ਹੋਵੇਗੀ BJP ਦੀ ਕੋਰ ਕਮੇਟੀ  ਦੀ ਮੀਟਿੰਗ, ਇਹ ਹੋਣਗੇ ਅਹਿਮ ਮਸਲੇ
Riya Bawa|Updated: Mar 28, 2024, 08:32 AM IST
Share

Punjab BJP core committee meeting​: ਅੱਜ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਸੂਬਾ ਦਫਤਰ 'ਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਮੀਟਿੰਗਾਂ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸੁਨੀਲ ਜਾਖੜ ਕਰਨਗੇ। ਵਿਸ਼ੇਸ਼ ਤੌਰ 'ਤੇ ਸੂਬਾ ਇੰਚਾਰਜ ਵਿਜੇ ਰੂਪਾਨੀ ਅਤੇ ਸੂਬਾ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ ਹਾਜ਼ਰ ਹੋਣਗੇ। ਇਸ ਤੋਂ ਪਹਿਲਾਂ ਕੋਰ ਗਰੁੱਪ ਦੀ ਮੀਟਿੰਗ, ਫਿਰ ਸੂਬਾਈ ਅਧਿਕਾਰੀਆਂ, ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਸਾਂਝੀ ਮੀਟਿੰਗ (Punjab BJP core committee meeting)  ਕੀਤੀ ਜਾਵੇਗੀ।

ਦਰਅਸਲ  ਬੀਤੇ ਦਿਨੀ ਪੰਜਾਬ ਦੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਸਨ। ਉਨ੍ਹਾਂ ਦੇ ਨਾਲ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ: Arvind Kejriwal Health: ਦਿੱਲੀ CM ਅਰਵਿੰਦ ਕੇਜਰੀਵਾਲ ਦੀ ED ਹਿਰਾਸਤ 'ਚ ਵਿਗੜੀ ਸਿਹਤ! ਡਾਕਟਰ ਬੋਲੇ- ਠੀਕ ਨਹੀਂ ਹੈ 

ਸ਼ੀਤਲ ਅੰਗੁਰਾਲ ਨੇ ਬੁੱਧਵਾਰ (27 ਮਾਰਚ) ਨੂੰ ਬਾਅਦ ਦੁਪਹਿਰ 3:40 ਵਜੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕੀਤਾ। ਅੰਗੁਰਾਲ ਨੇ ਇਸ ਪੋਸਟ 'ਚ ਲਿਖਿਆ- ਮੈਂ ਆਮ ਆਦਮੀ ਪਾਰਟੀ 'ਚ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਲ ਹੋ ਰਿਹਾ ਹਾਂ। ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਰਿੰਕੂ ਅਤੇ ਅੰਗੁਰਾਲ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ:  Himachal Pradesh News: ਕਾਂਗਰਸ ਨੇ ਹਿਮਾਚਲ 'ਚ ਦੋ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ, ਇਹਨਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ 
 

 

Read More
{}{}