Chandigarh News/ਪਵੀਤ ਕੌਰ: ਚੰਡੀਗੜ੍ਹ ਪੁਲਿਸ ਨੇ ਸੈਕਟਰ-5 ਸਥਿਤ ਕਾਰੋਬਾਰੀ ਮੱਕੜ ਬ੍ਰਦਰਜ਼ ਦੇ ਘਰ ਗੋਲੀਬਾਰੀ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਮੁਹਾਲੀ ਜ਼ਿਲ੍ਹੇ ਦੇ ਮੁੱਲਾਂਪੁਰ ਇਲਾਕੇ ਨੇੜੇ ਪਿੰਡ ਕਰਤਾਰਪੁਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਉਰਫ਼ ਲਾਡੀ ਵਜੋਂ ਹੋਈ ਹੈ। ਮੁਲਜ਼ਮ ਨੂੰ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ।
ਮੁਲਜ਼ਮਾਂ ਨੇ ਪਹਿਲਾਂ ਗੋਲਡੀ ਬਰਾੜ ਦੇ ਨਾਂ ’ਤੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਇਹ ਮੰਗ ਵਧਾ ਕੇ 3 ਕਰੋੜ ਰੁਪਏ ਕਰ ਦਿੱਤੀ ਪਰ ਜਦੋਂ ਮੱਕੜ ਭਰਾਵਾਂ ਨੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਉਨ੍ਹਾਂ ਨੇ 19 ਜਨਵਰੀ ਨੂੰ ਸਵੇਰੇ 4.15 ਵਜੇ ਕੋਠੀ ’ਤੇ ਗੋਲੀਆਂ ਚਲਾ ਦਿੱਤੀਆਂ। ਚੰਡੀਗੜ੍ਹ ਪੁਲਿਸ CCTV ਕੈਮਰੇ ਬਾਈਕ ਦੇ ਨੰਬਰ ਦੇ ਆਧਾਰ 'ਤੇ ਮੁਲਜ਼ਮ ਲਾਡੀ ਤੱਕ ਪਹੁੰਚੇ।
ਇਹ ਵੀ ਪੜ੍ਹੋ: Weather Update Today: ਸੀਤ ਲਹਿਰ ਨੇ ਲੋਕਾਂ ਦੇ ਨੱਕ 'ਚ ਕੀਤਾ ਦਮ ! ਮੌਸਮ ਵਿਭਾਗ ਦਾ ਰੈੱਡ ਅਲਰਟ ਜਾਰੀ
ਦਰਅਸਲ ਚਾਰ ਮੁਲਜ਼ਮ ਦੋ ਬਾਈਕ ’ਤੇ ਆਏ ਸਨ, ਦੋ ਨੇ ਚਲਾਈਆਂ ਗੋਲੀਆਂ, ਦੋ ਨੇ ਚੌਕਸੀ ਰੱਖੀ। ਪੁਲਿਸ ਸੂਤਰਾਂ ਅਨੁਸਾਰ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਬੀਤੀ 19 ਜਨਵਰੀ ਦੀ ਤੜਕੇ ਸੈਕਟਰ-6 ਸਥਿਤ ਮੱਕੜ ਦੀ ਕੋਠੀ ’ਤੇ ਚਾਰ ਹਮਲਾਵਰ ਮੌਕੇ ’ਤੇ ਮੌਜੂਦ ਸਨ ਜਿਨ੍ਹਾਂ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿਚ ਲਾਡੀ ਅਤੇ ਉਸ ਦੇ ਤਿੰਨ ਸਾਥੀ ਸ਼ਾਮਲ ਹਨ।
ਬਾਈਕ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਦਕਿ ਦੋ ਆਪਣੇ ਸਾਥੀਆਂ 'ਤੇ ਦੂਰੋਂ ਨਜ਼ਰ ਰੱਖ ਰਹੇ ਸਨ। ਗੋਲੀਬਾਰੀ ਕਰਨ ਤੋਂ ਬਾਅਦ ਚਾਰੋਂ ਮੌਕੇ ਤੋਂ ਫਰਾਰ ਹੋ ਗਏ। ਲਾਡੀ ਨੇ ਪੁਲਿਸ ਨੂੰ ਤਿੰਨ ਹੋਰ ਦੋਸ਼ੀਆਂ ਦੇ ਨਾਂ ਦੱਸੇ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਦੋ ਟੀਮਾਂ ਬੁੱਧਵਾਰ ਰਾਤ ਨੂੰ ਛਾਪੇਮਾਰੀ ਕਰ ਰਹੀਆਂ ਸਨ।
ਚੰਡੀਗੜ੍ਹ ਪੁਲਿਸ ਦੀਆਂ ਗੱਡੀਆਂ 3 ਦਿਨਾਂ ਤੋਂ ਪਿੰਡ ਕਰਤਾਰਪੁਰ ਵਿੱਚ ਘੁੰਮ ਰਹੀਆਂ ਸਨ। ਪਿੰਡ ਕਰਤਾਰਪੁਰ ਦੇ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗੁਰਵਿੰਦਰ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਚੰਡੀਗੜ੍ਹ ਪੁਲਿਸ ਦੀਆਂ ਗੱਡੀਆਂ ਪਿੰਡ ਕਰਤਾਰਪੁਰ ਵਿੱਚ ਲਗਾਤਾਰ ਘੁੰਮ ਰਹੀਆਂ ਸਨ। ਸੁਣਨ ਵਿੱਚ ਆਇਆ ਕਿ ਪੁਲਿਸ ਪਿੰਡ ਦੇ ਤਿੰਨ ਨੌਜਵਾਨਾਂ ਨੂੰ ਨਾਲ ਲੈ ਗਈ ਸੀ, ਜਿਨ੍ਹਾਂ ਵਿੱਚ ਲਾਡੀ ਵੀ ਸ਼ਾਮਲ ਸੀ। ਤਿੰਨੋਂ ਨੌਜਵਾਨ ਗਰੀਬ ਪਰਿਵਾਰਾਂ ਦੇ ਹਨ।ਲਾਡੀ ਦਿਹਾੜੀ 'ਤੇ ਮਜ਼ਦੂਰੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ: . Agniveer Ajay Singh: ਅੱਜ ਖੰਨਾ 'ਚ ਸ਼ਹੀਦ ਅਗਨੀਵੀਰ ਅਜੈ ਸਿੰਘ ਦੇ ਘਰ ਜਾਣਗੇ CM ਭਗਵੰਤ ਮਾਨ