Ghibli AI: ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉਤੇ ਗਿਬਲੀ (Gibali)ਆਰਟ ਬਣਾਉਣ ਦਾ ਕਾਫੀ ਰੁਝਾਨ ਚੱਲ ਰਿਹਾ ਹੈ। ਹਰ ਉਮਰ ਦੇ ਯੂਜ਼ਰ ਆਪਣੀ ਆਪਣੀ ਅਸਲੀ ਫੋਟੋ ਨੂੰ ਗਿਬਲੀ ਵਿੱਚ ਤਬਦੀਲ ਕਰਕੇ ਸੋਸ਼ਲ ਮੀਡੀਆ ਉਤੇ ਅਪਲੋਡ ਕਰ ਰਿਹਾ ਹੈ। ਹਾਲਾਂਕਿ ਹੁਣ ਇੰਟਰਨੈਟ ਮਾਹਿਰ ਯੂਜ਼ਰਸ ਨੂੰ ਗਿਬਲੀ ਨਾ ਬਣਾਉਣ ਦੀ ਅਪੀਲ ਕਰਦੇ ਹੋਏ ਡੇਟਾ ਚੋਰੀ ਅਤੇ ਸਾਈਬਰ ਅਪਰਾਧੀਆਂ ਵੱਲੋਂ ਦੁਰਵਰਤੋਂ ਦੀ ਚਿਤਾਵਨੀ ਦੇ ਰਹੇ ਹਨ। ਚੰਡੀਗੜ੍ਹ ਪੁਲਿਸ ਨੇ ਵੀ ਇਸ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਲੋਕਾਂ ਨੂੰ ਇਸ ਤੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਗਿਬਲੀ ਸਾਈਬਰ ਅਪਰਾਧ ਲਈ ਵੱਡਾ ਕਾਰਨ ਸਾਬਿਤ ਹੋ ਸਕਦਾ ਹੈ।
ਜਾਅਲੀ ਵੈਬਸਾਈਟ ਦੇ ਚੱਕਰ ਵਿੱਚ ਨਾ ਪਵੋ
ਸਾਈਬਰ ਅਪਰਾਧੀ ਅਕਸਰ ਅਧਿਕਾਰਕ ਗਿਬਲੀ ਜਾਂ ਆਰਟ ਬਣਾਉਣ ਲਈ ਜਾਅਲੀ ਵੈਬਸਾਈਟ ਬਣਾ ਕੇ ਉਸ ਵਿਚੋਂ ਯੂਜ਼ਰ ਦਾ ਡੇਟਾ ਇਕੱਠੇ ਕਰ ਸਕਦੇ ਹਨ। ਜਿਸ ਤਰ੍ਹਾਂ ਹੀ ਯੂਜਰਸ ਉਸ ਵਿਚੋਂ ਆਪਣੀ ਜ਼ਰੂਰੀ ਜਾਣਕਾਰੀ ਅਪਲੋਡ ਕਰੇਗਾ, ਸਾਈਬਰ ਅਪਰਾਧੀ ਉਸ ਦਾ ਗਲਤ ਇਸਤੇਾਲ ਕਰ ਸਕਦੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਅਲੀ ਵੈਬਸਾਈਟ ਰਾਹੀਂ ਗਿਬਲੀ ਆਰਟ ਬਿਲਕੁਲ ਵੀ ਨਾ ਬਣਾਓ।
ਇਹ ਵੀ ਪੜ੍ਹੋ : Jalandhar News: ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਉਤੇ ਛਾਪੇਮਾਰੀ, ਕੀਤਾ ਸੀਲ
ਫਿਸ਼ਿੰਗ ਈਮੇਲ ਨਾਲ ਹੋ ਸਕਦੀ ਧੋਖਾਧੜੀ
ਸਾਈਬਰ ਅਪਰਾਧੀ ਫਿਸ਼ਿੰਗ ਈਮੇਲ ਭੇਜ ਸਕਦੇ ਹੈ ਜੋ ਦਿਸਣ ਵਿੱਚ ਸਟੂਡਿਓ ਗਿਬਲੀ ਦੀ ਅਧਿਕਾਰਕ ਖਬਰਾਂ ਪੇਸ਼ਕਸ਼ ਦੀ ਤਰ੍ਹਾਂ ਲੱਗਦੇ ਹਨ। ਇਹ ਈਮੇਲ ਨਕਲੀ ਸਾਮਾਨ ਜਾਂ ਸੋਸ਼ਲ ਮੀਡੀਆ ਅਕਾਊਂਟਸ ਦੇ ਲਿੰਕ ਸ਼ਾਮਿਲ ਕਰ ਸਕਦੇ ਹਨ। ਇਨ੍ਹਾਂ ਲਿੰਕਾਂ ਉਤੇ ਕਲਿੱਕ ਕਰਨ ਨਾਲ ਤੁਸੀਂ ਡਿਵਾਈਸ ਵਿੱਚ ਮੈਲਵੇਅਰ (ਹਾਨੀਕਾਰਕ ਸਾਫਟਵੇਅਰ) ਡਾਊਨਲੋਡ ਹੋ ਸਕਦਾ ਹੈ। ਇਸ ਨਾਲ ਤੁਹਾਡੀ ਨਿੱਜੀ ਜਾਣਕਾਰੀ, ਜਿਸ ਤਰ੍ਹਾਂ ਕਿ ਪਾਸਵਰਡ ਜਾਂ ਬੈਂਕ ਡਿਟੇਲਸ ਚੋਰੀ ਹੋ ਸਕਦੀ ਹੈ। ਇਸ ਲਈ ਗਿਬਲੀ ਦੇ ਨਾਮ ਉਤੇ ਭੇਜੇ ਗਏ ਫਰਜ਼ੀ ਈਮੇਲ ਤੋਂ ਸਾਵਧਾਨ ਰਹੋ ਕਿਉਂਕਿ ਤੁਹਾਨੰ ਠੱਗਣ ਜਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਇਸ ਦੀ ਵਰਤੋਂ ਕਰਨ ਵੇਲੇ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : Bathinda News: ਦੋ ਮਹੀਨਿਆਂ ਤੋਂ ਆਦਰਸ਼ ਸਕੂਲ ਨੂੰ ਲੱਗਿਆ ਜਿੰਦਰਾ ਪੁਲਿਸ ਨੇ ਤੋੜਿਆ; ਅਧਿਆਪਕ ਗ੍ਰਿਫਤਾਰ