Home >>Chandigarh

Chandigarh Attack Update: ਚੰਡੀਗੜ੍ਹ ਗ੍ਰੇਨੇਡ ਹਮਲਾ; ਜਾਣੋ ਰਿਟਾਇਰਡ ਪੁਲਿਸ ਅਧਿਕਾਰੀ ਨਾਲ ਕਿਸ ਤਰ੍ਹਾਂ ਜੁੜ ਰਹੇ ਤਾਰ

Chandigarh Attack Update: ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਦੇ ਉੱਪਰ ਤਕਰੀਬਨ ਸ਼ਾਮ ਨੂੰ 6 ਵਜੇ ਦੇ ਆਸ ਪਾਸ ਇੱਕ ਆਟੋ ਵਿੱਚ ਸਵਾਰ ਹੋ ਕੇ ਦੋ ਹਮਲਾਵਾਰਾਂ ਵੱਲੋਂ ਘਰ ਵਿੱਚ ਗ੍ਰਨੇਡ ਸੁੱਟ ਦਿੱਤਾ ਗਿਆ ਸੀ।

Advertisement
Chandigarh Attack Update: ਚੰਡੀਗੜ੍ਹ ਗ੍ਰੇਨੇਡ ਹਮਲਾ; ਜਾਣੋ ਰਿਟਾਇਰਡ ਪੁਲਿਸ ਅਧਿਕਾਰੀ ਨਾਲ ਕਿਸ ਤਰ੍ਹਾਂ ਜੁੜ ਰਹੇ ਤਾਰ
Ravinder Singh|Updated: Sep 12, 2024, 05:55 PM IST
Share

Chandigarh Attack Update: ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਨੰਬਰ 575 ਦੇ ਉੱਪਰ ਤਕਰੀਬਨ ਸ਼ਾਮ ਨੂੰ 6 ਵਜੇ ਦੇ ਆਸ ਪਾਸ ਇੱਕ ਆਟੋ ਵਿੱਚ ਸਵਾਰ ਹੋ ਕੇ ਦੋ ਹਮਲਾਵਾਰਾਂ ਵੱਲੋਂ ਘਰ ਵਿੱਚ ਗ੍ਰਨੇਡ ਸੁੱਟ ਦਿੱਤਾ ਗਿਆ ਸੀ ਜਿਸ ਦੇ ਨਾਲ ਘਰ ਦੇ ਸ਼ੀਸ਼ੇ ਟੁੱਟ ਗਏ ਸਨ। ਹਾਲਾਂਕਿ ਹਮਲਾਵਰ ਇੱਕ ਆਟੋ ਵਿੱਚ ਸਵਾਰ ਹੋ ਕੇ ਸੈਕਟਰ 43 ਤੋਂ ਸੈਕਟਰ 10 ਤੱਕ ਪਹੁੰਚੇ ਅਤੇ ਸੈਕਟਰ 10 ਵਿੱਚ ਆ ਕੇ ਉਨ੍ਹਾਂ ਨੇ ਇੱਕ ਕੋਠੀ ਉੱਪਰ ਗ੍ਰਨੇਡ ਸੁੱਟ ਦਿੱਤਾ।

ਗ੍ਰਨੇਡ ਸੁੱਟਣ ਤੋਂ ਬਾਅਦ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਵੱਲੋਂ ਆਟੋ ਚਾਲਕ ਨੂੰ ਦੇਰ ਸ਼ਾਮ ਨੂੰ ਹੀ ਚੰਡੀਗੜ੍ਹ ਦੇ ਸੈਕਟਰ 43 ਦੇ ਨਜ਼ਦੀਕੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇੱਕ ਸੀਸੀਟੀਵੀ ਸਾਹਮਣੇ ਆਈ ਹੈ। ਸੀਸੀਟੀਵੀ ਦੇ ਵਿੱਚ ਬਲਾਸਟ ਹੁੰਦਾ ਸੁਣਾਈ ਦੇ ਰਿਹਾ ਅਤੇ ਕਿਸ ਤਰੀਕੇ ਦੇ ਨਾਲ ਹਮਲਾਵਰ ਉਥੋਂ ਫਰਾਰ ਹੋ ਰਹੇ ਹਨ ਇਹ ਦਿਖਾਈ ਦੇ ਰਿਹਾ।

ਚੰਡੀਗੜ੍ਹ ਕੇ ਸੈਕਟਰ 10 ਵਿੱਚ ਜਿਸ ਮਕਾਨ ਦੇ ਉੱਪਰ ਬੀਤੇ ਦਿਨੀਂ ਹਮਲੇ ਦੇ ਤਾਰ ਪੰਜਾਬ ਪੁਲਿਸ ਦੇ ਰਿਟਾਇਰਡ ਅਫਸਰ ਨਾਲ ਜੋੜੇ ਜਾ ਰਹੇ ਹਨ।

ਦਰਅਸਲ ਵਿੱਚ ਸੇਵਾਮੁਕਤ ਪੁਲਿਸ ਅਧਿਕਾਰੀ ਜਸਕੀਰਤ ਸਿੰਘ ਚਹਿਲ ਇਸ ਮਕਾਨ ਵਿੱਚ 2023 ਤੱਕ ਕਿਰਾਏ ਉਤੇ ਰਹਿੰਦੇ ਰਹੇ ਸਨ ਅਤੇ 2023 ਦੇ ਵਿੱਚ ਅੱਤਵਾਦੀ ਹਰਿੰਦਰ ਸਿੰਘ ਰਿੰਦਾ ਦੇ ਗੁਰਗਿਆਂ ਵੱਲੋਂ ਜਸਕੀਰਤ ਸਿੰਘ ਚਹਿਲ ਦੀ ਰੇਕੀ ਕਰਵਾਈ ਜਾ ਰਹੀ ਸੀ ਜਿਸ ਸਮੇਂ ਉਹ ਗੈਂਗਸਟਰ ਰੇਕੀ ਕਰ ਰਹੇ ਸਨ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਿੰਨ ਵਿਅਕਤੀਆਂ ਦੇ ਨਾਮ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਸੀ।

ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆ ਦਾ ਦਾਅਵਾ
ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਪੂਰੀ ਵਾਰਦਾਤ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਇਸ ਪੋਸਟ ਨੂੰ ਲੈ ਕੇ ਪ੍ਰਸ਼ਾਸਨ ਵੀ ਜਾਂਚ ਪੜਤਾਲ ਕਰ ਰਿਹਾ ਕਿ ਇਹ ਪੋਸਟ ਕਿੱਥੋਂ ਅਪਲੋਡ ਹੋਈ। ਇਸ ਪੋਸਟ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ ਪਸ਼ੀਆ ਵੱਲੋਂ ਲਿਖਿਆ ਗਿਆ ਹੈ ਕੀ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਉਹ ਲੈਂਦਾ ਹੈ ਅਤੇ ਇਹ ਸਭ ਕੁਝ ਉਸ ਨੇ ਨਕੋਦਰ ਸਾਕਾ 1986 ਦਾ ਬਦਲਾ ਲੈਣ ਲਈ ਕੀਤਾ ਹੈ।

ਜ਼ਿਕਰਯੋਗ ਹੈ ਕਿ ਹੈਪੀ ਪਸ਼ੀਆ ਹਰਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਹੈ ਅਤੇ 2023 ਦੇ ਵਿੱਚ ਪੰਜਾਬ ਪੁਲਿਸ ਦੇ ਰਿਟਾਇਰਡ ਆਫਿਸਰ ਜਸਕੀਰਤ ਸਿੰਘ ਚਹਿਲ ਦੀ ਰੇਕੀ ਕਰਵਾਉਣ ਵਿੱਚ ਇਸ ਦਾ ਨਾਮ ਦਰਜ ਹੈ।

ਇਹ ਵੀ ਪੜ੍ਹੋ : Chandigarh Bomb Attack: ਚੰਡੀਗੜ੍ਹ ਦੇ ਸੈਕਟਰ-10 ਵਿੱਚ ਸ਼ੱਕੀ ਧਮਾਕਾ; ਸੀਸੀਟੀਵੀ ਫੁਟੇਜ ਆਈ ਸਾਹਮਣੇ

Read More
{}{}