Chandigarh News: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂ.ਟੀ. ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ 'ਚੰਡੀਗੜ੍ਹ ਨਗਰ ਨਿਗਮ (Procedure and Conduct of Business) ਨਿਯਮ, 1996'' ਦੇ ਨਿਯਮ 6 ਵਿੱਚ ਹੋਣ ਵਾਲੇ ਸੰਸ਼ੋਧਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ Secret Ballot ਦੀ ਬਜਾਏ Show of Hands ਰਾਹੀਂ ਹੋਵੇਗੀ।
Now, Mayor, Senior Deputy Mayor and Deputy Mayor of Chandigarh will be elected by Show of Hands instead of Secret Ballot.#Chandigarh pic.twitter.com/oUSTbyPGrh
— Gulab Chand Kataria (@Gulab_kataria) June 24, 2025
ਨਵੀਂ ਪ੍ਰਣਾਲੀ ਵੱਲ ਵਧਦਾ ਵਿਸ਼ਵਾਸ ਅਤੇ ਪਾਰਦਰਸ਼ਿਤਾ
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਕਟਾਰੀਆ ਨੇ ਕਿਹਾ ਕਿ ਇਸ ਨਵੀਂ ਪ੍ਰਣਾਲੀ ਦੇ ਲਾਗੂ ਹੋਣ ਨਾਲ ਚੋਣ ਪ੍ਰਕਿਰਿਆ ਵਿੱਚ ਵਧੇਰੇ ਪਾਰਦਰਸ਼ਤਾ ਯਕੀਨੀ ਹੋਵੇਗੀ ਅਤੇ ਜਨਤਕ ਪ੍ਰਤੀਨਿਧੀਆਂ ਦੀ ਭੂਮਿਕਾ ਹੋਰ ਸਪੱਸ਼ਟ ਅਤੇ ਜ਼ਿੰਮੇਵਾਰ ਹੋ ਜਾਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨਾਲ ਨਗਰ ਨਿਗਮ ਦੇ ਕੰਮਕਾਜ ਅਤੇ ਕਾਰਜਪ੍ਰਣਾਲੀ ਵਿੱਚ ਸੁਧਾਰ ਹੋਵੇਗਾ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਵਿਸ਼ਵਾਸ ਮਜ਼ਬੂਤ ਹੋਵੇਗਾ।
ਕਾਨੂੰਨੀ ਪੱਖ ਤੋਂ ਵੀ ਮਿਲੀ ਮਨਜ਼ੂਰੀ
ਜਾਣਕਾਰੀ ਮੁਤਾਬਕ, ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 398 (2) ਅਨੁਸਾਰ ਜੋ ਕਿ ਚੰਡੀਗੜ੍ਹ ਸੰਘ ਰਾਜ ਖੇਤਰ ਐਕਟ 1994 ਤੱਕ ਵਧਾਈ ਗਈ, ਉਸ ਤਹਿਤ ਚੰਡੀਗੜ੍ਹ ਨਗਰ ਨਿਗਮ ਦੀ ਸਦਨ ਮੀਟਿੰਗ ‘ਚ ਇਹ ਪ੍ਰਸਤਾਵ ਪਾਸ ਹੋਇਆ ਸੀ। ਇਸ ਸੰਸ਼ੋਧਨ ਨੂੰ ਪ੍ਰਸ਼ਾਸਕ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ, ਜੋ ਹੁਣ ਮਿਲ ਚੁੱਕੀ ਹੈ।