Home >>Chandigarh

Chandigarh News: ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ, ਪੁਲਿਸ ਨੇ ਸਟੇਟਸ ਰਿਪੋਰਟ ਕੀਤੀ ਦਾਖਿਲ

Chandigarh News: ਚੰਡੀਗੜ੍ਹ ਪੁਲੀਸ ਨੇ ਚੰਡੀਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸੋਮਵਾਰ ਨੂੰ ਅਦਾਲਤ ਵਿੱਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। 

Advertisement
Chandigarh News: ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ, ਪੁਲਿਸ ਨੇ ਸਟੇਟਸ ਰਿਪੋਰਟ ਕੀਤੀ ਦਾਖਿਲ
Poviet Kaur|Updated: Dec 18, 2023, 07:44 PM IST
Share

Chandigarh News: ਚੰਡੀਗੜ੍ਹ ਪੁਲੀਸ ਨੇ ਚੰਡੀਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨਾਲ 8 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਸੋਮਵਾਰ ਨੂੰ ਅਦਾਲਤ ਵਿੱਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਹੈ। ਅਦਾਲਤ ਨੇ ਕਾਰੋਬਾਰੀ ਚੇਤੰਨਿਆ ਅਗਰਵਾਲ ਦੀ ਗ੍ਰਿਫ਼ਤਾਰੀ ’ਤੇ ਅੱਜ ਤੱਕ ਲਈ ਰੋਕ ਲਾਈ ਹੋਈ ਸੀ।

ਸਟੇਟਸ ਰਿਪੋਰਟ 'ਚ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਜਿਸ ਤੋਂ ਬਾਅਦ ਦੋਸ਼ੀ ਚੈਤੰਨਿਆ ਦੇ ਵਕੀਲਾਂ ਨੇ ਆਪਣੀ ਅਗਾਊਂ ਜ਼ਮਾਨਤ ਪਟੀਸ਼ਨ ਵਾਪਸ ਲੈ ਲਈ ਅਤੇ ਜ਼ਮਾਨਤ ਲਈ ਮੁੜ ਤੋਂ ਅਰਜ਼ੀ ਲਗਾ ਦਿੱਤੀ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਮਨੀਮਾਜਰਾ ਪੁਲਿਸ ਨੇ ਚੈਤੰਨਿਆ ਨੂੰ ਸੁਰੱਖਿਆ ਪ੍ਰਦਾਨ ਕੀਤੀ ਸੀ। ਉਨ੍ਹਾਂ ਦੀ ਰਿਹਾਇਸ਼ 'ਤੇ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੇ ਸੰਸਦ ਮੈਂਬਰ ਕਿਰਨ ਖੇਰ ਤੋਂ 8 ਕਰੋੜ ਰੁਪਏ ਲਏ ਸਨ, ਜਿਸ 'ਚੋਂ 2 ਕਰੋੜ ਰੁਪਏ ਉਸ ਨੇ ਵਾਪਸ ਕਰ ਦਿੱਤੇ ਹਨ।ਜਦਕਿ ਬਾਕੀ 6 ਕਰੋੜ ਰੁਪਏ ਵੀ ਜਲਦੀ ਹੀ ਵਾਪਸ ਕਰ ਦਿੱਤੇ ਜਾਣਗੇ।

ਇਸ ਦੇ ਨਾਲ ਹੀ ਉਸ ਨੇ ਦੋਸ਼ ਲਾਇਆ ਕਿ 1 ਦਸੰਬਰ ਨੂੰ ਸੰਸਦ ਮੈਂਬਰ ਖੇਰ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਪ੍ਰੇਸ਼ਾਨ ਕੀਤਾ ਸੀ। ਇਸ ਕਾਰਨ ਉਸ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸੰਸਦ ਮੈਂਬਰ ਖੇਰ ਨੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਸੰਸਦ ਮੈਂਬਰ ਕਿਰਨ ਖੇਰ ਨੇ ਆਪਣੀ ਸ਼ਿਕਾਇਤ ਦੱਸਿਆ ਕਿ ਚੈਤੰਨਿਆ ਨੇ ਅਗਸਤ 2023 ਵਿੱਚ ਸੰਸਦ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਉਸਨੂੰ ਵੱਖ-ਵੱਖ ਯੋਜਨਾਵਾਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਸੀ। 3 ਅਗਸਤ ਨੂੰ MP ਕਿਰਨ ਖੇਰ ਨੇ  HDFC ਬੈਂਕ ਤੋਂ 8 ਕਰੋੜ ਰੁਪਏ RTGS ਦੇ ਰਾਹੀਂ ਚੈਤੰਨਿਆ ਦੇ ਪੰਚਕੂਲਾ ICICI ਬੈਂਕ 'ਚ ਟ੍ਰਾਂਸਫਰ ਕੀਤੇ ਸਨ।

ਜੋ ਕਿ ਇੱਕ ਮਹੀਨੇ ਬਾਅਦ 18% ਵਿਆਜ ਦੇ ਵਾਪਿਸ ਕਰਨ ਦੀ ਗੱਲ ਆਖੀ ਸੀ ।

ਇਹ ਵੀ ਪੜ੍ਹੋ: Chandigarh News: ਨੇਤਰਹੀਣਾਂ ਲਈ ਨਾਗੇਸ਼ ਟਰਾਫ਼ੀ ਕ੍ਰਿਕਟ ਨੈਸ਼ਨਲ -ਗਰੁੱਪ ਡੀ 2023 ਦੇ 6ਵੇਂ ਐਡੀਸ਼ਨ ਦੀ ਸ਼ੁਰੂਆਤ

 

Read More
{}{}