Home >>Chandigarh

Chandigarh News: ਚੰਡੀਗੜ੍ਹ ਬੱਸ ਸਟੈਂਡ ਦੇ ਬਾਥਰੂਮ ਵਿੱਚ ਛੱਡਿਆ ਨਵਜੰਮਿਆ ਬੱਚਾ

Chandigarh News: ਡਾਕਟਰਾਂ ਮੁਤਾਬਿਕ ਬੱਚੇ ਦੀ ਉਮਰ 7 ਦਿਨ ਦੱਸੀ ਜਾ ਰਹੀ ਹੈ, ਜਿਸ ਦੀ ਹਾਲਤ ਅਜੇ ਸਥਿਰ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਉੱਥੇ ਖੜ੍ਹੇ ਦਿਖਾਈ ਦਿੱਤੇ।

Advertisement
Chandigarh News: ਚੰਡੀਗੜ੍ਹ ਬੱਸ ਸਟੈਂਡ ਦੇ ਬਾਥਰੂਮ ਵਿੱਚ ਛੱਡਿਆ ਨਵਜੰਮਿਆ ਬੱਚਾ
Poviet Kaur|Updated: Dec 23, 2023, 08:32 PM IST
Share

Chandigarh News: ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਮਹਿਲਾ ਬਾਥਰੂਮ ਵਿੱਚ ਇੱਕ ਬੱਚਾ ਮਿਲਿਆ ਹੈ। ਸਫਾਈ ਕਰਮਚਾਰੀ ਜਦੋਂ ਬਾਥਰੂਮ ਵਿੱਚ ਸਫਾਈ ਕਰ ਰਿਹਾ ਤਾਂ ਉਸਨੇ ਬੱਚੇ ਨੂੰ ਦੇਖਿਆ। ਜਿਸ ਦੀ ਸੂਚਨਾ ਉਸ ਨੇ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ  ਬੱਚੇ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਡਾਕਟਰਾਂ ਮੁਤਾਬਿਕ ਬੱਚੇ ਦੀ ਉਮਰ 7 ਦਿਨ ਦੱਸੀ ਜਾ ਰਹੀ ਹੈ, ਜਿਸ ਦੀ ਹਾਲਤ ਅਜੇ ਸਥਿਰ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਸਟੈਂਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਉੱਥੇ ਖੜ੍ਹੇ ਦਿਖਾਈ ਦਿੱਤੇ।

ਲੜਕੀ ਬੱਚੇ ਨੂੰ ਵਾਸ਼ਰੂਮ ਵਿੱਚ ਰੱਖ ਕੇ ਬਾਹਰ ਆ ਗਈ ਅਤੇ ਦੋਵੇ ਉਸੇ ਵੇਲੇ ਬੱਸ ਸਟੈਂਡ ਤੋਂ ਫਰਾਰ ਹੋ ਗਏ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਤਸਵੀਰਾਂ ਦੇ ਰਾਹੀਂ ਦੋਵਾਂ ਦੀ ਪਛਾਣ ਕਰਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: Ferozpur Jail News: ਜੇਲ੍ਹ ਦੇ 7 ਅਧਿਕਾਰੀਆਂ ਦੇ ਖ਼ਿਲਾਫ਼ ਵੱਡੀ ਕਾਰਵਾਈ !

ਇਸ ਦੇ ਨਾਲ ਹੀ ਪੁਲਿਸ ਵੱਲੋਂ ਨੇੜਲੇ ਸਾਰੇ ਹਸਪਤਾਲਾਂ ਵਿੱਚ ਪਿਛਲੇ ਦਿਨੀਂ ਪੈਦਾ ਹੋਏ ਸਾਰੇ ਬੱਚਿਆਂ ਦੇ ਰਿਕਾਰਡ ਦੀ ਵੀ ਜਾਂਚ ਆਰੰਭ ਦਿੱਤੀ ਹੈ, ਪਰ ਹਾਲੇ ਤੱਕ ਪੁਲੀਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਹੈ।

ਹੁਣ ਤੱਕ ਮਿਲੇ ਸੁਰਾਗ ਦੇ ਅਧਾਰ ਉੱਤੇ ਚੰਡੀਗੜ੍ਹ ਦੇ ਸੈਕਟਰ 36 ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪੁਲਿਸ ਦਾ ਮੰਨਣਾ ਹੈ ਕਿ ਇਹ ਬੱਚਾ ਪ੍ਰੇਮੀ ਜੋੜੇ ਦਾ ਹੋ ਸਕਦਾ ਹੈ, ਲੜਕੀ ਅਣਵਿਆਹੀ ਹੋਣ ਕਾਰਨ ਬੱਚੇ ਨੂੰ ਬੱਸ ਸਟੈਂਡ ਦੇ ਬਾਥਰੂਮ ਵਿੱਚ ਛੱਡ ਦਿੱਤਾ।

ਪੁਲਿਸ ਨੂੰ ਸ਼ੱਕ ਹੈ ਕਿ ਕੋਈ ਪ੍ਰੇਮੀ ਜੋੜਾ ਬਾਹਰੋਂ ਆ ਕੇ ਬੱਚੇ ਨੂੰ ਬੱਸ ਅੱਡੇ ’ਤੇ ਛੱਡ ਕੇ ਚਲਾ ਗਿਆ। ਸੈਕਟਰ 36 ਥਾਣੇ ਦੀ ਪੁਲਿਸ ਇਸ ਮਾਮਲੇ ਦੀ ਹਰ ਐਗਲ ਤੋਂ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲੇ ਵਿੱਚ ਅਣਪਛਾਤੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Punjab News: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਰਲੇਵੇਂ ਜਾਂ ਗਠਜੋੜ ਲਈ ਸਾਰੇ ਅਧਿਕਾਰ ਸੁਖਦੇਵ ਢੀਂਡਸਾ ਨੂੰ ਸੌਂਪੇ

Read More
{}{}