Home >>Chandigarh

Chandigarh Rose Festival: ਗੁਲਾਬਾਂ ਨਾਲ ਗੀਤ-ਸੰਗੀਤ ਤੇ ਝੂਲੇ ਦਾ ਮਜ਼ਾ...ਚੰਡੀਗੜ੍ਹ 'ਚ ਅੱਜ ਤੋਂ ਸ਼ੁਰੂ ਫੈਸਟੀਵਲ, ਪੜ੍ਹੋ ਟ੍ਰੈਫਿਕ ਐਡਵਾਈਜ਼ਰੀ

Chandigarh Rose Festival: ਬਾਲੀਵੁੱਡ ਗਾਇਕ ਅੰਕਿਤ ਤਿਵਾਰੀ ਇਸ ਸਾਲ ਚੰਡੀਗੜ੍ਹ ਰੋਜ਼ ਫੈਸਟੀਵਲ 'ਚ ਪਰਫਾਰਮ ਕਰਨਗੇ।

Advertisement
Chandigarh Rose Festival: ਗੁਲਾਬਾਂ ਨਾਲ ਗੀਤ-ਸੰਗੀਤ ਤੇ ਝੂਲੇ ਦਾ ਮਜ਼ਾ...ਚੰਡੀਗੜ੍ਹ 'ਚ ਅੱਜ ਤੋਂ ਸ਼ੁਰੂ ਫੈਸਟੀਵਲ, ਪੜ੍ਹੋ ਟ੍ਰੈਫਿਕ ਐਡਵਾਈਜ਼ਰੀ
Riya Bawa|Updated: Feb 23, 2024, 12:53 PM IST
Share

Chandigarh Rose Festival:  ਬਹੁਤ ਉਡੀਕਿਆ ਜਾਣ ਵਾਲਾ ਚੰਡੀਗੜ੍ਹ ਰੋਜ਼ ਫੈਸਟੀਵਲ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਬਾਲੀਵੁੱਡ ਗਾਇਕ ਅੰਕਿਤ ਤਿਵਾੜੀ ਅਤੇ ਹੋਰ ਅੰਤਰਰਾਸ਼ਟਰੀ ਕਲਾਕਾਰ ਦਰਸ਼ਕਾਂ ਦਾ ਮਨ ਮੋਹ ਲੈਣਗੇ। ਤਿੰਨ ਦਿਨਾਂ ਫੈਸਟ (Chandigarh Rose Festival) ਦਾ ਉਦਘਾਟਨ ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਸੰਸਦ ਮੈਂਬਰ ਕਿਰਨ ਖੇਰ ਦੀ ਮੌਜੂਦਗੀ ਵਿੱਚ ਕਰਨਗੇ। ਇਹ 52ਵਾਂ ਰੋਜ਼ ਮੇਲਾ ਹੈ।

ਰੋਜ਼ ਫੈਸਟੀਵਲ (Chandigarh Rose Festival)  ਦੇ ਪਹਿਲੇ ਦਿਨ ਸ਼ਾਮ 6.30 ਵਜੇ ਤੋਂ ਅੰਤਰਰਾਸ਼ਟਰੀ ਕਲਾਕਾਰਾਂ ਦੁਆਰਾ ਇੱਕ ਸਾਜ਼ ਸ਼ਾਮ ਦਾ ਆਗਾਜ਼ ਕੀਤਾ ਜਾਵੇਗਾ। ਇਹ ਪ੍ਰਦਰਸ਼ਨ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ, ਸੈਕਟਰ 10 ਦੇ ਸਾਹਮਣੇ ਮੈਦਾਨ ਵਿੱਚ ਹੋਵੇਗਾ।

ਇਹ ਵੀ ਪੜ੍ਹੋ: Online Job Scam: ਵਰਕ ਫਰਾਮ ਹੋਮ ਦੇ ਨਾਂ 'ਤੇ ਲੋਕਾਂ ਨਾਲ ਹੋ ਰਹੀ ਠੱਗੀ! ਪੰਜਾਬ ਪੁਲਿਸ ਨੇ 4 ਕੀਤੇ ਗ੍ਰਿਫਤਾਰ

52ਵਾਂ ਰੋਜ਼ ਫੈਸਟੀਵਲ ਅੱਜ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋ ਰਿਹਾ ਹੈ। ਰੋਜ਼ ਗਾਰਡਨ ਅਤੇ ਲੀਜ਼ਰ ਵੈਲੀ 'ਚ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਫੈਸਟੀਵਲ 'ਚ ਸ਼ਹਿਰ ਵਾਸੀ ਅਤੇ ਸੈਲਾਨੀ 829 ਕਿਸਮਾਂ ਦੇ ਗੁਲਾਬ ਦੇਖਣ ਦੇ ਨਾਲ-ਨਾਲ ਮਿਊਜ਼ੀਕਲ ਨਾਈਟ ਦਾ ਆਨੰਦ ਵੀ ਲੈਣਗੇ। ਵੀਰਵਾਰ ਰਾਤ ਤੱਕ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਰੋਜ਼ ਫੈਸਟੀਵਲ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ।

ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਦੀ ਭੀੜ ਅਤੇ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਨਿਰਧਾਰਿਤ ਥਾਂ 'ਤੇ ਹੀ ਪਾਰਕ ਕਰਨ | ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਜਨਤਕ ਟਰਾਂਸਪੋਰਟ ਜਾਂ ਕਾਰ ਪੂਲਿੰਗ ਰਾਹੀਂ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਸਾਈਕਲ ਟਰੈਕ, ਫੁੱਟਪਾਥ ਜਾਂ ਨੋ ਪਾਰਕਿੰਗ ਜ਼ੋਨ 'ਤੇ ਵਾਹਨ ਖੜ੍ਹੇ ਕੀਤੇ ਗਏ ਤਾਂ ਵਾਹਨ ਜ਼ਬਤ ਕਰ ਲਏ ਜਾਣਗੇ।

ਅਜਿਹੇ 'ਚ ਡਰਾਈਵਰਾਂ ਨੂੰ ਪੁਲਿਸ ਟਰੈਫਿਕ ਹੈਲਪਲਾਈਨ ਨੰਬਰ 1073 'ਤੇ ਸੰਪਰਕ ਕਰਨਾ ਹੋਵੇਗਾ। ਇਹ ਵੀ ਦੱਸਿਆ ਗਿਆ ਹੈ ਕਿ ਟ੍ਰੈਫਿਕ ਨੂੰ ਦੇਖਦੇ ਹੋਏ ਪੁਲਿਸ ਕੁਝ ਰੂਟਾਂ 'ਤੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਨੂੰ ਡਾਇਵਰਟ ਵੀ ਕਰ ਸਕਦੀ ਹੈ। ਰੋਜ਼ ਫੈਸਟੀਵਲ ਵਿੱਚ ਹਰ ਸਾਲ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ। ਇਸ ਵਾਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: Kisan Andolan: ਕਿਸਾਨ ਮਨਾਉਣਗੇ ਅੱਜ ਕਾਲਾ ਦਿਵਸ,  26 ਫਰਵਰੀ ਨੂੰ ਰੋਸ ਰੈਲੀ ਕਰਨ ਦਾ ਐਲਾਨ
 

 

Read More
{}{}