Home >>Chandigarh

Chandigarh News: ਚੰਡੀਗੜ੍ਹ ਦੇ 11 ਸੈਕਟਰ ਵਿੱਚ ਹੋਇਆ ਸੀ ਆਟੋ-ਰਿਕਸ਼ਾ 'ਚ ਨਿਕਾਹ

Chandigarh News:  ਮੋਹਾਲੀ ਦੀ ਪੁਲਿਸ ਦੀ ਬਜਾਏ ਹੁਣ ਆਟੋ ਰਿਕਸ਼ਾ ਵਿੱਚ ਨਿਕਾਹ ਦੇ ਮਾਮਲੇ ਦੀ ਜਾਂਚ ਦੇ ਤਾਰ ਚੰਡੀਗੜ੍ਹ ਦੇ ਸੈਕਟਰ-11 ਨਾਲ ਜੁੜ ਰਹੇ ਹਨ।

Advertisement
Chandigarh News: ਚੰਡੀਗੜ੍ਹ ਦੇ 11 ਸੈਕਟਰ ਵਿੱਚ ਹੋਇਆ ਸੀ ਆਟੋ-ਰਿਕਸ਼ਾ 'ਚ ਨਿਕਾਹ
Ravinder Singh|Updated: Aug 24, 2024, 04:41 PM IST
Share

Chandigarh News:  ਆਟੋ ਰਿਕਸ਼ਾ ਵਿੱਚ ਨਿਕਾਹ ਦੇ ਮਾਮਲੇ ਦੀ ਹੁਣ ਚੰਡੀਗੜ੍ਹ ਦੇ ਸੈਕਟਰ-11 ਦੀ ਪੁਲਿਸ ਘੋਖ ਕਰੇਗੀ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਡਾਲੀ ਆਲਾ ਸਿੰਘ ਥਾਣੇ ਵੱਲੋਂ ਜ਼ੀਰੋ ਐਫਆਈਆਰ ਦਰਜ ਕਰਕੇ ਚੰਡੀਗੜ੍ਹ ਪੁਲਿਸ ਨੂੰ ਭੇਜ ਦਿੱਤੀ ਗਈ ਹੈ। ਜਿਸ ਆਟੋ ਵਿੱਚ ਨਿਕਾਹ ਦੀਆਂ ਰਸਮਾਂ ਹੋਈਆਂ ਸਨ ਉਹ ਚੰਡੀਗੜ੍ਹ ਦੇ ਸੈਕਟਰ-11 ਦੀ ਸੜਕ ਉਪਰ ਖੜ੍ਹਾ ਕੀਤਾ ਗਿਆ ਸੀ।

ਪਹਿਲਾਂ ਦੱਸਿਆ ਗਿਆ ਕਿ ਨਿਕਾਹ ਨਵਾਂਗਰਾਓਂ 'ਚ ਆਟੋ ਰਿਕਸ਼ਾ 'ਚ ਕਰਵਾਇਆ ਗਿਆ ਸੀ ਪਰ ਬਾਅਦ 'ਚ ਮੌਕਾ ਦੇਖਣ 'ਤੇ ਪਤਾ ਲੱਗਾ ਕਿ ਇਹ ਚੰਡੀਗੜ੍ਹ ਦਾ ਇਲਾਕਾ ਹੈ। ਮੌਲਵੀ ਸ਼ਕੀਲ ਅਹਿਮਦ ਵੱਲੋਂ ਦਿੱਤੇ ਗਏ ਸਰਟੀਫਿਕੇਟ 'ਤੇ ਰਾਜਿੰਦਰਗੜ੍ਹ ਦੇ ਦੋ ਨੌਜਵਾਨਾਂ ਬਲਜਿੰਦਰ ਸਿੰਘ ਅਤੇ ਹਰਮਨ ਦੀਪ ਸਿੰਘ ਨੂੰ ਗਵਾਹ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : Emergency movie News: ਸਿੱਖਾਂ ਵਿਰੁੱਧ ਭੜਕਾਹਟ ਪੈਦਾ ਕਰਨ ਵਾਲੀ ਫਿਲਮ ‘ਐਮਰਜੈਂਸੀ’ ਉੱਪਰ ਰੋਕ ਲੱਗੇ- ਐਮ.ਪੀ. ਸਰਬਜੀਤ ਸਿੰਘ

ਜਦ ਉਨ੍ਹਾਂ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਦਸਤਖ਼ਤ ਉਨ੍ਹਾਂ ਦੇ ਨਹੀਂ ਹਨ। ਇਸ ਲਈ ਬਡਾਲੀ ਆਲਾ ਸਿੰਘ ਵਿੱਚ ਦੋਵੇਂ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਉਤੇ ਐਫਆਈਆਰ ਲੜਕੇ ਆਸਿਫ ਖਾਨ ਲੜਕੀ ਰੁਚੀ ਘੋਸ਼ ਅਤੇ ਮੌਲਵੀ ਸ਼ਕੀਲ ਅਹਿਮਦ ਖਿਲਾਫ਼ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ : Ravneet Bittu News: ਭਾਜਪਾ ਨੇ ਰਾਜਸਥਾਨ ਤੋਂ ਰਵਨੀਤ ਬਿੱਟੂ ਨੂੰ ਰਾਜ ਸਭਾ ਉਮੀਦਵਾਰ ਐਲਾਨਿਆ

Read More
{}{}