Home >>Chandigarh

Chandigarh Weather Update: ਚੰਡੀਗੜ੍ਹ 'ਚ ਮੀਂਹ ਦੀ ਸੰਭਾਵਨਾ! ਛਾਏ ਰਹਿਣਗੇ ਬੱਦਲ, ਜਾਣੋ ਸ਼ਹਿਰ ਦਾ ਹਾਲ

Chandigarh Weather Update:  ਚੰਡੀਗੜ੍ਹ 'ਚ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਅੱਜ ਵੀ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਟ੍ਰਾਈਸਿਟੀ 'ਚ ਰਹਿਣਗੇ ਬੱਦਲ। 24 ਘੰਟਿਆਂ 'ਚ 48.8 ਮਿਲੀਮੀਟਰ ਬਾਰਿਸ਼ ਹੈ।  

Advertisement
Chandigarh Weather Update: ਚੰਡੀਗੜ੍ਹ 'ਚ ਮੀਂਹ ਦੀ ਸੰਭਾਵਨਾ! ਛਾਏ ਰਹਿਣਗੇ ਬੱਦਲ, ਜਾਣੋ ਸ਼ਹਿਰ ਦਾ ਹਾਲ
Riya Bawa|Updated: Aug 28, 2024, 12:03 PM IST
Share

Chandigarh News:  ਚੰਡੀਗੜ੍ਹ 'ਚ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਮੁੜ ਐਕਟਿਵ ਹੋ ਗਿਆ ਹੈ। ਚੰਡੀਗੜ੍ਹ ਦੇ ਕਈ ਇਲਾਕਿਆਂ 'ਚ ਪਿਛਲੇ 2 ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਇਸ ਕਾਰਨ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ ਹੈ। ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ 48.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।

ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 35.3 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 0.9 ਡਿਗਰੀ ਘੱਟ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਅਨੁਸਾਰ ਅੱਜ ਵੀ ਤੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਕੋਈ ਅਲਰਟ ਨਹੀਂ ਹੈ। ਇਸੇ ਤਰ੍ਹਾਂ ਟ੍ਰਾਈਸਿਟੀ ਯਾਨੀ ਪੰਚਕੂਲਾ ਅਤੇ ਮੋਹਾਲੀ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਕਰਕੇ ਗਰਮੀ ਤੋਂ ਰਾਹਤ, ਹਰ ਪਾਸੇ ਪਾਣੀ ਹੀ ਪਾਣੀ, ਅੱਜ ਯੈਲੋ ਅਲਰਟ
 

ਪਿਛਲੇ ਸਾਲ ਨਾਲੋਂ ਬਾਰਸ਼ 16.9 ਮਿਲੀਮੀਟਰ ਘਟੀ ਹੈ
ਮੌਸਮ ਵਿਭਾਗ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮਾਨਸੂਨ ਸੀਜ਼ਨ ਵਿੱਚ ਔਸਤਨ ਮੀਂਹ ਅਜੇ ਵੀ ਘੱਟ ਹੈ। ਇਸ ਤੋਂ ਪਹਿਲਾਂ 1 ਜੂਨ ਤੋਂ 28 ਅਗਸਤ ਤੱਕ 573.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਪਰ ਇਸ ਵਾਰ ਹੁਣ ਤੱਕ 16.9 ਮਿਲੀਮੀਟਰ ਘੱਟ ਮੀਂਹ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਕੱਲ੍ਹ ਸਵੇਰੇ 8 ਵਜੇ ਤੋਂ ਸ਼ਾਮ 5:30 ਵਜੇ ਤੱਕ ਮੋਹਾਲੀ ਵਿੱਚ 0.5 ਮਿਲੀਮੀਟਰ ਅਤੇ ਪੰਚਕੂਲਾ ਵਿੱਚ 0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਹਾਲਾਂਕਿ ਉੱਥੇ ਵੀ ਮੰਗਲਵਾਰ ਸ਼ਾਮ ਅਤੇ ਰਾਤ ਨੂੰ ਚੰਗੀ ਬਾਰਿਸ਼ ਹੋਈ। ਇਸ ਸਬੰਧੀ ਰਿਕਾਰਡ ਅੱਜ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Australia Migration Limit: ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਨੇ ਵੀ ਹਜ਼ਾਰਾਂ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ! ਵਿਦਿਆਰਥੀ ਪਰੇਸ਼ਾਨ
 

 

Read More
{}{}