Home >>Chandigarh

Chandigarh News: ਕੌਂਸਲਰ ਦੇ ਰਿਸ਼ਤੇਦਾਰ ਨੂੰ ਅਚਾਨਕ ਆਈ ਕਾਲ... ਤੁਹਾਡੀ ਬੇਟੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ...

ਚੰਡੀਗੜ੍ਹ ਵਿੱਚ ਸਾਈਬਰ ਅਪਰਾਧ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਾਈਬਰ ਅਪਰਾਧੀ ਅਲੱਗ-ਅਲੱਗ ਢੰਗ ਨਾਲ ਲੋਕਾਂ ਨੂੰ ਠੱਗਣ ਵਿੱਚ ਲੱਗੇ ਹੋਏ ਹਨ। ਜੇਕਰ ਸਾਈਬਰ ਕ੍ਰਾਈਮ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਪੁਲਿਸ ਸਮੇਂ-ਸਮੇਂ ਉਤੇ ਸਾਈਬਰ ਕ੍ਰਾਈਮ ਰੋਕਣ ਲਈ ਕੈਂਪ ਲਗਾਉਂਦੀ ਰਹਿੰਦੀ ਹੈ। ਚੰਡੀਗੜ੍ਹ ਸੈਕਟਰ-22 ਦੇ ਕੌਂਸਲਰ ਦਮਨਪ੍ਰੀਤ

Advertisement
 Chandigarh News: ਕੌਂਸਲਰ ਦੇ ਰਿਸ਼ਤੇਦਾਰ ਨੂੰ ਅਚਾਨਕ ਆਈ ਕਾਲ... ਤੁਹਾਡੀ ਬੇਟੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ...
Ravinder Singh|Updated: Jul 17, 2024, 03:51 PM IST
Share

Chandigarh News: ਚੰਡੀਗੜ੍ਹ ਵਿੱਚ ਸਾਈਬਰ ਅਪਰਾਧ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਾਈਬਰ ਅਪਰਾਧੀ ਅਲੱਗ-ਅਲੱਗ ਢੰਗ ਨਾਲ ਲੋਕਾਂ ਨੂੰ ਠੱਗਣ ਵਿੱਚ ਲੱਗੇ ਹੋਏ ਹਨ। ਜੇਕਰ ਸਾਈਬਰ ਕ੍ਰਾਈਮ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਪੁਲਿਸ ਸਮੇਂ-ਸਮੇਂ ਉਤੇ ਸਾਈਬਰ ਕ੍ਰਾਈਮ ਰੋਕਣ ਲਈ ਕੈਂਪ ਲਗਾਉਂਦੀ ਰਹਿੰਦੀ ਹੈ।

ਚੰਡੀਗੜ੍ਹ ਸੈਕਟਰ-22 ਦੇ ਕੌਂਸਲਰ ਦਮਨਪ੍ਰੀਤ ਸਿੰਘ ਦੇ ਰਿਸ਼ਤੇਦਾਰ ਨੂੰ ਇੱਕ ਕਾਲ ਆਈ ਕਿ ਉਨ੍ਹਾਂ ਦੀ ਬੇਟੀ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ। ਕਾਲ ਕਰਨ ਵਾਲੇ ਨੇ ਖੁਦ ਨੂੰ ਸੀਬੀਆਈ ਤੋਂ ਦੱਸਿਆ। ਇਸ ਪੂਰੇ ਘਟਨਾਕ੍ਰਮ ਦੀ ਸ਼ਿਕਾਇਤ ਦੇਣ ਲਈ ਪੀੜਤ ਪਰਿਵਾਰ ਸੈਕਟਰ-17 ਸਾਈਬਰ ਸੈਲ ਗਏ ਤਾਂ ਉਨ੍ਹਾਂ ਉਲਟਾ ਕਿਹਾ ਗਿਆ ਕਿ ਨੰਬਰ ਬਲਾਕ ਕਰ ਦਵੋ ਅਤੇ ਗੂਗਲ ਪੇ ਕਰਨ ਦੀ ਜ਼ਰੂਰਤ ਨਹੀਂ ਹੈ। 

ਇਹ ਵੀ ਪੜ੍ਹੋ : Ferozepur News: ਕੰਡਿਆਲੀ ਤਾਰ ਤੋਂ ਪਾਰ ਜ਼ਮੀਨ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਮੁਆਵਜ਼ੇ ਲਈ ਧਰਨੇ 'ਤੇ ਬੈਠੇ

ਸਾਬਕਾ ਨੇਤਾ ਵਿਰੋਧੀ ਧਿਰ ਦਮਨਪ੍ਰੀਤ ਸਿੰਘ ਦੇ ਰਿਸ਼ਤੇਦਾਰ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੌਂਸਲਰ ਜਿਨ੍ਹਾਂ ਨੂੰ ਇਹ ਕਾਲ ਆਈ ਹੈ ਉਨ੍ਹਾਂ ਦੀ ਪਛਾਣ ਰਾਏਪੁਰ ਕਲਾਂ ਵਾਸੀ ਰੁਲਦਾ ਸਿੰਘ ਦੇ ਰੂਪ ਵਿੱਚ ਹੋਈ ਹੈ। ਮੁਲਜ਼ਮ ਨੇ ਖੁਦ ਨੂੰ ਸਾਈਬਰ ਕ੍ਰਾਈਮ ਅਧਿਕਾਰੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਬੇਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ 30 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਮੁਲਜ਼ਮ ਹੈ। ਇਸ ਤੋਂ ਬਾਅਦ ਮੁਲਜ਼ਮ ਨੇ ਬੇਟੀ ਨੂੰ ਛੁਡਾਉਣ ਦੇ ਨਾਮ ਉਤੇ 25 ਹਜ਼ਾਰ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Read More
{}{}