Shatabdi Express Stone Pelting Incident/ਰੋਹਿਤ ਬਾਂਸਲ: ਅੰਬਾਲਾ ਸਟੇਸ਼ਨ ਦੇ ਨੇੜੇ ਸ਼ਤਾਬਦੀ ਉੱਤੇ ਪੱਥਰਬਾਜੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ 10 ਵਜੇ ਦੇ ਕਰੀਬ ਪੱਥਰਬਾਜ਼ੀ ਹੋਈ ਹੈ। ਸ਼ਤਾਬਦੀ ਐਕਸਪ੍ਰੈਸ 12045 ਤੇ ਰਾਤ 10:03 ਮਿੰਟ ਉੱਤੇ ਪੱਥਰਬਾਜੀ ਹੋਈ। ਆਰਪੀਐਫ ਦੇ ਜਵਾਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਕਿਸੇ ਵੀ ਤਰੀਕੇ ਨਾਲ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।
Shatabdi Express Stone Pelting Incident
ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੀ ਰਾਤ ਕਰੀਬ 10 ਵਜੇ ਅਣਪਛਾਤੇ ਵਿਅਕਤੀਆਂ ਨੇ ਦਿੱਲੀ ਤੋਂ ਚੰਡੀਗੜ੍ਹ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਟਰੇਨ ਨੰਬਰ 12045 ਦੀ ਖਿੜਕੀ 'ਤੇ ਪਥਰਾਅ ਕੀਤਾ, ਜਦੋਂ ਟਰੇਨ ਅੰਬਾਲਾ ਸਟੇਸ਼ਨ ਪਾਰ ਕਰ ਰਹੀ ਸੀ। ਰਾਹਤ ਦੀ ਗੱਲ ਇਹ ਸੀ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।
ਇਹ ਵੀ ਪੜ੍ਹੋ: Sidhu Moosewala New Song: ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖ਼ਬਰੀ, 7ਵਾਂ ਗੀਤ 'Dilemma' ਹੋਇਆ ਰਿਲੀਜ਼