Home >>Chandigarh

Haryana Vidhan Sabha Election: ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲੀ, ਇਸ ਦਿਨ ਹੋਵੇਗੀ ਵੋਟਿੰਗ

Haryana Vidhan Sabha Election: ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲੀ, ਇਸ ਦਿਨ ਹੋਵੇਗੀ ਵੋਟਿੰਗ, ਹੁਣ 5 ਅਕਤੂਬਰ ਨੂੰ ਪੈਣਗੀਆਂ ਵੋਟਾਂ ਨਤੀਜਾ 8 ਅਕਤੂਬਰ ਨੂੰ ਆਵੇਗਾ।

Advertisement
Haryana Vidhan Sabha Election: ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕ ਬਦਲੀ, ਇਸ ਦਿਨ ਹੋਵੇਗੀ ਵੋਟਿੰਗ
Manpreet Singh|Updated: Aug 31, 2024, 07:43 PM IST
Share

Haryana Vidhan Sabha Election: ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਬਦਲ ਦਿੱਤੀ ਹੈ। ਹੁਣ ਸੂਬੇ ਵਿੱਚ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਹਰਿਆਣਾ ਅਤੇ ਜੰਮੂ-ਕਸ਼ਮੀਰ ਦੋਵਾਂ ਸੂਬਿਆਂ ਵਿੱਚ ਵੋਟਾਂ ਦੀ ਗਿਣਤੀ ਦੀ ਤਾਰੀਖ਼ ਵੀ ਬਦਲ ਦਿੱਤੀ ਗਈ ਹੈ। ਦੋਵਾਂ ਸੂਬਆਂ ਵਿੱਚ ਹੁਣ ਵੋਟਾਂ ਦੀ ਗਿਣਤੀ 4 ਅਕਤੂਬਰ ਦੀ ਬਜਾਏ 8 ਅਕਤੂਬਰ ਨੂੰ ਹੋਵੇਗੀ।

ਣ ਕਮਿਸ਼ਨ ਵੱਲੋਂਇਸਨੂੰ ਲੈ ਕੇ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਹਰਿਆਣਾ 'ਚ ਆਉਣ ਵਾਲੇ ਤਿਉਹਾਰ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਦਰਅਸਲ, ਬਿਸ਼ਨੋਈ ਭਾਈਚਾਰੇ ਦੇ ਵੋਟ ਦੇ ਅਧਿਕਾਰ ਅਤੇ ਪਰੰਪਰਾਵਾਂ ਦੋਵਾਂ ਦਾ ਸਨਮਾਨ ਕਰਨ ਲਈ ਫੈਸਲਾ ਲਿਆ ਗਿਆ, ਜੋ ਆਪਣੇ ਗੁਰੂ ਜੰਬੇਸ਼ਵਰ ਦੀ ਯਾਜ ਵਿੱਚ ਸਦੀਾਂ ਤੋਂ ਆਸੋਜ ਅਮਾਵਸਿਆ ਤਿਉਹਾਰ ਮਨਾਉਂਦੇ ਆ ਰਹੇ ਹਨ। 

ਦੱਸ ਦਈਏ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਨੇ ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਹਰਿਆਣਾ ਲਈ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਸੀ। ਨਤੀਜੇ 4 ਅਕਤੂਬਰ ਨੂੰ ਆਉਣੇ ਸਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਵੀ ਕੀਤਾ ਗਿਆ। ਇੱਥੇ ਵੀ ਨਤੀਜੇ 4 ਅਕਤੂਬਰ ਨੂੰ ਹੀ ਆਉਣੇ ਸਨ ਪਰ ਹੁਣ ਕਮਿਸ਼ਨ ਨੇ ਤਾਰੀਖ਼ਾਂ ਬਦਲ ਦਿੱਤੀਆਂ ਹਨ।

 

Read More
{}{}