Home >>Chandigarh

Chandigarh Encounter: ਚੰਡੀਗੜ੍ਹ ਵਿੱਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ; ਪੁਲਿਸ ਗ੍ਰਿਫ਼ਤ 'ਚੋਂ ਮੁਲਜ਼ਮ ਨੂੰ ਲੈ ਕੇ ਹੋਏ ਫ਼ਰਾਰ

Chandigarh Encounter: ਚੰਡੀਗੜ੍ਹ ਦੇ ਸੈਕਟਰ 38 ਵਿੱਚ ਇੱਕ ਕਾਰ ਵਿੱਚ ਸਵਾਰ ਦੋ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ।

Advertisement
Chandigarh Encounter: ਚੰਡੀਗੜ੍ਹ ਵਿੱਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ; ਪੁਲਿਸ ਗ੍ਰਿਫ਼ਤ 'ਚੋਂ ਮੁਲਜ਼ਮ ਨੂੰ ਲੈ ਕੇ ਹੋਏ ਫ਼ਰਾਰ
Ravinder Singh|Updated: Jan 24, 2025, 01:38 PM IST
Share

Chandigarh Encounter: ਚੰਡੀਗੜ੍ਹ ਦੇ ਸੈਕਟਰ 38 ਵਿੱਚ ਇੱਕ ਕਾਰ ਵਿੱਚ ਸਵਾਰ ਦੋ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਅਤੇ ਆਪਣੇ ਸਾਥੀ ਨੂੰ ਭਜਾ ਕੇ ਲੈ ਗਏ। ਸਿਪਾਹੀ ਨੇ ਕਾਰ 'ਤੇ ਇਕ ਗੋਲੀ ਚਲਾਈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਕਾਰ ਸਵਾਰ ਨੂੰ ਫੜਦੇ ਹੋਏ ਮੁਲਜ਼ਮ ਨੇ ਪਿਸਤੌਲ ਤਾਣ ਲਈ।

ਇਸ ਤੋਂ ਬਾਅਦ ਕਾਂਸਟੇਬਲ ਪ੍ਰਦੀਪ ਆਪਣੀ ਜਾਨ ਬਚਾਉਣ ਲਈ ਉਥੋਂ ਭੱਜ ਗਿਆ। ਮੁਲਜ਼ਮ ਕਾਰ ਤੋਂ ਹੇਠਾਂ ਉਤਰਿਆ ਅਤੇ ਕਾਂਸਟੇਬਲ ਦੇ ਪਿੱਛੇ ਭੱਜਿਆ ਅਤੇ ਦੋ ਰਾਉਂਡ ਫਾਇਰ ਕੀਤੇ। ਫਿਰ ਇਕ ਹੋਰ ਕਾਂਸਟੇਬਲ ਦੀਪ ਚੰਦ ਨੇ ਕਾਰ ਸਵਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਇਕ ਰਾਊਂਡ ਫਾਇਰ ਕਰ ਦਿੱਤਾ। ਦੀਪ ਚੰਦ ਨੇ ਇਕ ਮੁਲਜ਼ਮ ਨੂੰ ਫੜਿਆ ਹੋਇਆ ਸੀ ਜਦਕਿ ਪ੍ਰਦੀਪ ਦੂਜੇ ਦੋਸ਼ੀ ਨੂੰ ਫੜਨ ਲਈ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਕਾਰ ਚਾਲਕ ਨੇ ਪਿਸਤੌਲ ਤਾਣ ਲਈ। ਫਿਰ ਦੀਪ ਚੰਦ ਨੇ ਫਿਰ ਪਿਸਤੌਲ ਤਾਣ ਲਈ।

ਇਸ ਦੌਰਾਨ ਕਾਰ ਚਾਲਕ ਨੇ ਵਾਪਸ ਆ ਕੇ ਆਪਣੇ ਸਾਥੀ ਨੂੰ ਛੁਡਾਉਣ ਲਈ ਕਾਂਸਟੇਬਲ ਦੇ ਉੱਪਰੋਂ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਜ਼ਿਲ੍ਹਾ ਕ੍ਰਾਈਮ ਸੈੱਲ ਦੇ ਸੀਨੀਅਰ ਕਾਂਸਟੇਬਲ ਦੀਪ ਨੇ ਪ੍ਰਦੀਪ ਦੀ ਮਦਦ ਕੀਤੀ ਅਤੇ ਦੋਵਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ। ਫੜੇ ਜਾਣ 'ਤੇ ਦੋਸ਼ੀ ਨੇ ਕਾਰ 'ਚੋਂ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਦੀਪ ਵੱਲ ਵੀ ਚਲਾਈ ਗਈ। ਦੀਪ ਹੇਠਾਂ ਝੁਕ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਮੁਲਜ਼ਮ ਦਾ ਸਾਥੀ ਭੱਜ ਗਿਆ ਅਤੇ ਮੁਲਜ਼ਮ ਵੀ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ।

ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਮੁਲਜ਼ਮ ਨਸ਼ੇ ਦੀ ਤਸਕਰੀ ਦੇ ਸਿਲਸਿਲੇ ਵਿੱਚ ਕਾਲੋਨੀ ਵਿੱਚ ਆਏ ਹੋਣ। ਸੈਕਟਰ 38 ਏ ਦੀ ਇਸ ਕਲੋਨੀ ਵਿੱਚ ਪਹਿਲਾਂ ਵੀ ਕਈ ਨਸ਼ੇ ਦੇ ਕੇਸਾਂ ਵਿੱਚ ਮੁਲਜ਼ਮ ਫੜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੁਲਿਸ ਇਸ ਘਟਨਾ ਦੇ ਅੱਤਵਾਦੀ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਥਾਣਾ ਖੇਤਰ ਵਿਚ ਬੰਬ ਸੁੱਟਣ ਦੀ ਇਨਪੁਟ ਮਿਲੀ ਸੀ।

Read More
{}{}