Home >>Chandigarh

Chandigarh Blast: ਮੁੜ ਦਹਿਲਿਆ ਚੰਡੀਗੜ੍ਹ; ਕਲੱਬ ਦੇ ਬਾਹਰ ਹੋਇਆ ਧਮਾਕਾ

Chandigarh Blast:  ਚੰਡੀਗੜ੍ਹ ਦੇ ਸੈਕਟਰ-26 ਸਥਿਤ ਵਿੱਚ ਕਲੱਬ ਦੇ ਬਾਹਰ ਧਮਾਕੇ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਡੀਓਰਾ ਕਲੱਬ ਦੇ ਬਾਹਰ ਧਮਾਕਾ ਹੋਣ ਕਾਰਨ ਚੰਡੀਗੜ੍ਹ ਇੱਕ ਵਾਰ ਮੁੜ ਦਹਿਲ ਗਿਆ ਹੈ। 

Advertisement
Chandigarh Blast: ਮੁੜ ਦਹਿਲਿਆ ਚੰਡੀਗੜ੍ਹ; ਕਲੱਬ ਦੇ ਬਾਹਰ ਹੋਇਆ ਧਮਾਕਾ
Ravinder Singh|Updated: Nov 26, 2024, 12:23 PM IST
Share

Chandigarh Blast:  ਚੰਡੀਗੜ੍ਹ ਦੇ ਸੈਕਟਰ-26 ਸਥਿਤ ਵਿੱਚ ਕਲੱਬ ਦੇ ਬਾਹਰ ਧਮਾਕੇ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਡਿਓਰਾ ਕਲੱਬ ਦੇ ਬਾਹਰ ਧਮਾਕਾ ਹੋਣ ਕਾਰਨ ਚੰਡੀਗੜ੍ਹ ਇੱਕ ਵਾਰ ਮੁੜ ਦਹਿਲ ਗਿਆ ਹੈ। ਡਿਉਰਾ ਕਲੱਬ ਤੋਂ ਇਲਾਵਾ  ਇੱਕ ਹੋਰ ਕਲੱਬ ਸਾਹਮਣੇ ਵੀ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਥਾਵਾਂ 'ਤੇ ਬੰਬ ਧਮਾਕੇ ਹੋਏ ਹਨ ਪਰ ਅਧਿਕਾਰਤ ਤੌਰ 'ਤੇ ਇਨ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ। ਇਨ੍ਹਾਂ ਧਮਾਕਿਆਂ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਸੈਕਟਰ-26 ਵਿੱਚ ਵੱਡੇ ਤੜਕੇ ਦੋ ਧਮਾਕੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸੈਕਟਰ ਵਿੱਚ ਨਾਈਟ ਕਲੱਬ ਡੀਓਰਾ ਕਲੱਬ ਦੇ ਬਾਹਰ ਦੋ ਧਮਾਕੇ ਸੁਣੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਕਲੱਬ ਵਿੱਚ ਲੋਕ ਮੌਜੂਦ ਸਨ ਅਤੇ ਮੌਜੂਦ ਸੁਰੱਖਿਆ ਗਾਰਡ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ  ਦੋ ਮੋਟਰਸਾਈਕਲ ਸਵਾਰ ਸੜਕ ਉਪਰ ਕੁਝ ਸੁੱਟ ਕੇ ਫਰਾਰ ਹੋਏ ਹਨ। ਚੰਡੀਗੜ੍ਹ ਦੇ ਅੰਦਰ ਜਿਸ ਪਹਿਲੇ ਕਲੱਬ ਉਤੇ ਹਮਲਾ ਹੋਇਆ ਸੀ, ਉਸ ਦੇ ਨਾਮ seville sago ਹੈ। ਇਹ ਹੋਟਲ ਪੰਜਾਬ ਦੇ ਮਸ਼ਹੂਰ ਗਾਇਕ, ਰੈਪਰ ਅਤੇ ਮਿਊਜਿਕ ਡਾਇਰੈਕਟਰ ਬਾਦਸ਼ਾਹ ਦਾ ਹੈ।

ਇਹ ਵੀ ਪੜ੍ਹੋ : Punjab Breaking Live Updates: ਡੱਲੇਵਾਲ ਨੂੰ ਹਿਰਾਸਤ 'ਚ ਲਏ ਜਾਣ ਪਿਛੋਂ ਕਿਸਾਨ ਉਲੀਕਣਗੇ ਨਵੀਂ ਰਣਨੀਤੀ , ਇੱਥੇ ਜਾਣੋ ਵੱਡੀਆਂ ਖਬਰਾਂ

ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਲੱਬ ਕਿਸ ਦਾ ਹੈ ਅਤੇ ਇਸ ਵਿੱਚ ਕੋਈ ਨਿੱਜੀ ਰੰਜ਼ਿਸ਼ ਦਾ ਕੋਈ ਮਸਲਾ ਤਾਂ ਨਹੀਂ। ਇਸ ਵਾਰਦਾਤ ਤੋਂ ਬਾਅਦ ਸੀਐਫਐਸਐਲ ਦੀ ਟੀਮ ਮੌਕੇ ਉਤੇ ਪੁੱਜ ਗਏ ਹਨ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ। ਪੁਲਿਸ ਵੱਲੋਂ ਮੌਕੇ ਉਤੇ ਸੀਸੀਟੀਵੀ ਖੰਗਾਲੀ ਜਾ ਰਹੀ ਹੈ। ਇਸ ਤੋਂ ਇਲਾਵਾ ਧਮਾਕੇ ਕਾਰਨ ਹੋਟਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਹਨ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਸ਼ੁਰੂਆਤੀ ਜਾਂਚ 'ਚ ਇਹ ਮਾਮਲਾ ਫ਼ਿਰੌਤੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਕਲੱਬਾਂ ਦੇ ਬਾਹਰ ਧਮਾਕੇ ਹੋਏ ਹਨ, ਉਨ੍ਹਾਂ ਵਿਚੋਂ ਇਕ ਕਲੱਬ ਮਸ਼ਹੂਰ ਸਿੰਗਰ ਅਤੇ ਰੈਪਰ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਘਟਨਾ ਵਾਲੀ ਥਾਂ 'ਤੇ ਕਈ ਸੁਰਾਗ ਬਰਾਮਦ ਹੋਏ ਹਨ ਅਤੇ ਜਾਂਚ ਜਾਰੀ ਹੈ।

 

ਹ ਵੀ ਪੜ੍ਹੋ : Tarn Taran Encounter: ਤਰਨਤਾਰਨ ਪੁਲਿਸ ਤੇ ਗੈਂਗਸਟਰ ਜੁਗਰਾਜ ਜੱਗਾ ਵਿਚਾਲੇ ਮੁਕਾਬਲਾ; ਮੁਲਜ਼ਮ ਜ਼ਖ਼ਮੀ

 

Read More
{}{}