Home >>Chandigarh

Chandigarh News: ਚੰਡੀਗੜ੍ਹ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ; ਫਾਇਰਿੰਗ ਕਰਕੇ ਫ਼ਰਾਰ ਹੋਏ ਮੁਲਜ਼ਮ

Chandigarh News:  ਚੰਡੀਗੜ੍ਹ ਦੇ ਸੈਕਟਰ 44 ਵਿੱਚ ਰਾਤ ਇੱਕ ਨੌਜਵਾਨ ਉਤੇ 6-7 ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ।

Advertisement
Chandigarh News: ਚੰਡੀਗੜ੍ਹ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ; ਫਾਇਰਿੰਗ ਕਰਕੇ ਫ਼ਰਾਰ ਹੋਏ ਮੁਲਜ਼ਮ
Ravinder Singh|Updated: Jul 08, 2024, 06:37 PM IST
Share

Chandigarh News: ਚੰਡੀਗੜ੍ਹ ਦੇ ਸੈਕਟਰ 44 ਵਿੱਚ ਰਾਤ 1.20 ਵਜੇ ਇੱਕ ਨੌਜਵਾਨ ਉਤੇ ਜਾਨਲੇਵਾ ਹਮਲਾ ਕੀਤਾ ਹੈ। ਇਸ ਦੌਰਾਨ ਫਾਇਰਿੰਗ ਦੀ ਖਬਰ ਵੀ ਸਾਹਮਣੇ ਆਈ ਹੈ। 2 ਕਾਰਾਂ ਵਿੱਚ ਆਏ ਕਰੀਬ 6-7 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਅੰਕੁਰ ਨੂੰ ਗੰਭੀਰ ਜ਼ਖ਼ਮੀ ਕਰਕੇ ਫਰਾਰ ਹੋ ਗਏ। ਜਾਂਦੇ-ਜਾਂਦੇ 2 ਰਾਊਂਡ ਫਾਇੰਰਿੰਗ ਕਰਦੇ ਹੋਏ ਮੁਲਜ਼ਮ ਫ਼ਰਾਰ ਹੋ ਗਏ ਹਨ।

ਇਹ ਵੀ ਪੜ੍ਹੋ : Amritsar News: ਖੇਤ ਵਿਚੋਂ ਪਾਣੀ ਕੱਢਣ ਨੂੰ ਲੈ ਕੇ ਕਿਸਾਨ ਦਾ ਕਤਲ, ਇੱਕ ਨੌਜਵਾਨ ਗੰਭੀਰ ਜਖ਼ਮੀ

ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਨਾਲ ਹੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਸ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ’ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ।

ਇਹ ਘਟਨਾ ਦੇਰ ਰਾਤ ਸੈਕਟਰ-44 ਦੀ ਮਾਰਕੀਟ ਨੇੜੇ ਵਾਪਰੀ। ਨੌਜਵਾਨ ਢਾਬੇ ਤੋਂ ਖਾਣਾ ਖਾ ਕੇ ਵਾਪਸ ਆ ਰਿਹਾ ਸੀ। ਉਦੋਂ ਮੁਲਜ਼ਮ ਗੱਡੀਆਂ ਵਿੱਛ ਆਏ। ਇਹ ਸਾਰਾ ਡਰਾਮਾ ਕਰੀਬ ਪੰਜ-ਸੱਤ ਮਿੰਟ ਚੱਲਦਾ ਰਿਹਾ। ਉਨ੍ਹਾਂ ਮੁਲਜ਼ਮਾਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ‘ਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਡਰਾਉਣ ਲਈ ਹਵਾ ਵਿੱਚ ਫਾਇਰਿੰਗ ਕੀਤੀ। ਮੁਲਜ਼ਮ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆ ਰਹੇ ਹਨ ਪਰ ਪੁਲਿਸ ਉਨ੍ਹਾਂ ਦੀ ਸ਼ਨਾਖ਼ਤ ਕਰਨ ‘ਚ ਲੱਗੀ ਹੋਈ ਹੈ।

ਪੂਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਹੈ। ਪੂਰੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਸਾਰੇ ਥਾਣਿਆਂ ਨੂੰ ਅਲਰਟ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਉਸ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਉਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ : Jalandhar News: ਨੇਪਾਲ ਦੇ ਵਸਨੀਕ ਵੱਲੋਂ ਗੁਰੂਘਰ ਘਰ 'ਚ ਬੇਅਦਬੀ ਕਰਨ ਦੀ ਕੋਸ਼ਿਸ਼, ਪਿੰਡ ਵਾਸੀਆਂ ਨੇ ਕੀਤਾ ਕਾਬੂ

 

Read More
{}{}