Home >>Chandigarh

ChandigarH News: ਹਰਿਆਣਾ ਵਿੱਚ ਇੰਡੀਆ ਗਠਜੋੜ ਟੁੱਟਿਆ, 'ਆਪ' ਨੇ ਇਕੱਲੇ ਚੋਣਾਂ ਲੜਨ ਦਾ ਕੀਤਾ ਐਲਾਨ

Chandigarh News: ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੇਗੀ। ਦਿੱਲੀ ਅਤੇ ਪੰਜਾਬ ਵਿੱਚ ਸਾਡੀਆਂ ਸਰਕਾਰਾਂ ਹਨ।

Advertisement
ChandigarH News: ਹਰਿਆਣਾ ਵਿੱਚ ਇੰਡੀਆ ਗਠਜੋੜ ਟੁੱਟਿਆ, 'ਆਪ' ਨੇ ਇਕੱਲੇ ਚੋਣਾਂ ਲੜਨ ਦਾ ਕੀਤਾ ਐਲਾਨ
Manpreet Singh|Updated: Jul 18, 2024, 02:02 PM IST
Share

Chandigarh News: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਚੋਣ ਬਿਗੁਲ ਵਜਾ ਦਿੱਤਾ ਹੈ। ਚੰਡੀਗੜ੍ਹ ਵਿੱਚ ਪਾਰਟੀ ਦੇ ਸੀਨੀਅਰ ਆਗੂ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਇਹ ਪ੍ਰੈਸ ਕਾਨਫਰੰਸ ਕੀਤੀ।

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਅਸੀਂ ਇੱਕ ਵੱਡਾ ਐਲਾਨ ਕਰਨ ਜਾ ਰਹੇ ਹਾਂ। ਆਮ ਆਦਮੀ ਪਾਰਟੀ ਹੁਣ ਇੱਕ ਰਾਸ਼ਟਰੀ ਪਾਰਟੀ ਬਣ ਗਈ ਹੈ। 2 ਸੂਬਿਆਂ ਵਿੱਚ ਸਾਡੀਆਂ ਸਰਕਾਰਾਂ ਹਨ, ਸਾਡੇ ਕੋਲ 2 ਥਾਵਾਂ 'ਤੇ ਮੇਅਰ ਹਨ, 3 ਲੋਕ ਸਭਾ ਵਿੱਚ ਅਤੇ 10 ਰਾਜ ਸਭਾ ਵਿੱਚ ਸਾਡੇ ਮੈਂਬਰ ਹਨ। ਅਸੀਂ ਹਰਿਆਣਾ ਵਿੱਚ ਪੂਰੀ ਤਾਕਤ ਨਾਲ ਚੋਣ ਲੜਨ ਜਾ ਰਹੇ ਹਾਂ ਹਰਿਆਣਾ ਵਿੱਚ ਹਰ ਪਾਰਟੀ ਨੇ ਰਾਜ ਕੀਤਾ ਹੈ ਪਰ ਹਰਿਆਣਾ ਦਾ ਵਿਕਾਸ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ ਹੋਇਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਜਰੀਵਾਲ ਖੁਦ ਹਰਿਆਣਾ ਨਾਲ ਸਬੰਧ ਰੱਖਦੇ ਹਨ ਅਤੇ ਪੂਰੇ ਹਰਿਆਣਾ ਨੂੰ ਇਸ ਗੱਲ ਦਾ ਸਤਿਕਾਰ ਹੈ।

ਮੁੱਖ ਮੰਤਰੀ ਨੇ ਮਾਨ ਨੇ ਕਿਹਾ ਹਰਿਆਣਾ ਵਿੱਚ ਅਸੀਂ "ਬਦਲਾਂਗੇ ਹਰਿਆਣਾ ਕਾ ਹਾਲ, ਅਬ ਲਾਏਗੇ ਕੇਜਰੀਵਾਲ' ਨਾਅਰੇ ਦਾ ਤਹਿਤ ਇਹ ਚੋਣ ਲੜ੍ਹਾਂਗੇ।

ਜਨਰਲ ਸਕੱਤਰ ਸੰਦੀਪ ਪਾਠਕ ਨੇ ਕਿਹਾ ਕਿ 'ਆਪ' ਅਜਿਹੇ ਤਰੀਕੇ ਨਾਲ ਚੋਣਾਂ ਲੜੇਗੀ, ਜਿਸ ਨੂੰ ਸਾਰੀ ਦੁਨੀਆ ਦੇਖੇਗੀ। 'ਆਪ' ਸਰਕਾਰ ਬਣਾਉਣ ਲਈ ਇਹ ਚੋਣਾਂ ਲੜੇਗੀ। ਸਾਢੇ ਛੇ ਹਜ਼ਾਰ ਦੇ ਕਰੀਬ ਪਿੰਡਾਂ ਵਿੱਚ ਬਦਲਾਅ ਲਈ ਲੋਕ-ਸੰਵਾਦ ਹੋ ਚੁੱਕਿਆ ਹੈ। ਹੁਣ 20 ਜੁਲਾਈ ਨੂੰ ਟਾਊਨ ਹਾਲ ਹੋਵੇਗਾ। ਇਸ ਵਿੱਚ ਕੇਜਰੀਵਾਲ ਦੀਆਂ ਗਰੰਟੀਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਜਾਵੇਗਾ।

Read More
{}{}