Home >>Chandigarh

ਚੰਡੀਗੜ੍ਹ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਉੱਪਰ ਕੀ ਹੋ ਰਹੀ ਹੈ ਬੀਅਰ ਦੀ ਮਨੋਪਲੀ!

Chandigarh Liquor Shops: ਚੰਡੀਗੜ੍ਹ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਕਿ ਚੰਡੀਗੜ੍ਹ ਵਿੱਚ ਸ਼ਰਾਬ ਦੀਆਂ ਦੁਕਾਨਾਂ 'ਤੇ ਨਿਯਮਤ ਬ੍ਰਾਂਡ ਦੀ ਬੀਅਰ ਵੇਚੀ ਜਾ ਰਹੀ ਹੈ ਅਤੇ ਬੀਅਰ ਵਧੇ ਹੋਏ ਰੇਟਾਂ 'ਤੇ ਵੇਚੀ ਜਾ ਰਹੀ ਹੈ। ਜਿਸ ਦੇ ਨਾਲ ਮਨੋਪਲੀ ਵਧਣ ਦਾ ਖਦਸ਼ਾ ਜਾਪ ਰਿਹਾ।

Advertisement
ਚੰਡੀਗੜ੍ਹ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਉੱਪਰ ਕੀ ਹੋ ਰਹੀ ਹੈ ਬੀਅਰ ਦੀ ਮਨੋਪਲੀ!
Raj Rani|Updated: Apr 17, 2025, 09:00 AM IST
Share

Chandigarh News: ਚੰਡੀਗੜ੍ਹ ਵਿੱਚ ਜਦੋਂ ਤੋਂ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਹੋਈ ਆ ਉਸ ਸਮੇਂ ਤੋਂ ਲੈ ਕੇ ਹੀ ਵਿਵਾਦ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਹਿਲਾਂ ਜਿੱਥੇ ਪੁਰਾਣੇ ਠੇਕੇਦਾਰਾਂ ਵੱਲੋਂ ਅਲਾਟਮੈਂਟ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਸਨ ਤਾਂ ਉੱਥੇ ਹੀ ਕੁਝ ਰਾਸ਼ੀ ਜਮਾ ਨਾ ਕਰਵਾਉਣ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੇਂ ਠੇਕੇਦਾਰਾਂ ਦੇ 47 ਦੇ ਤਕਰੀਬਨ ਲਾਈਸੈਂਸ ਰੱਦ ਕਰ ਦਿੱਤੇ ਗਏ ਸਨ।

ਹੁਣ ਇਸੇ ਵਿਵਾਦ ਦੇ ਵਿੱਚ ਇੱਕ ਚਰਚਾ ਚੰਡੀਗੜ੍ਹ ਦੇ ਵਿੱਚ ਹੋਰ ਸ਼ੁਰੂ ਹੋ ਚੁੱਕੀ ਹੈ ਕਿ ਚੰਡੀਗੜ੍ਹ ਦੇ ਸ਼ਰਾਬ ਦੇ ਠੇਕੇ ਦੇ ਉੱਪਰ ਬੀਅਰ ਦੇ ਨਿਯਮਿਤ ਬ੍ਰਾਂਡ ਵੇਚੀ ਜਾ ਰਹੇ ਨੇ ਅਤੇ ਰੇਟ ਵਧਾ ਕੇ ਬੀਅਰ ਵੇਚੀ ਜਾ ਰਹੀ ਹੈ। ਜਿਸ ਦੇ ਨਾਲ ਮਨੋਪਲੀ ਵਧਣ ਦਾ ਖਦਸ਼ਾ ਜਾਪ ਰਿਹਾ।

ਇਹ ਜਾਣਕਾਰੀ ਜੀ ਮੀਡੀਆ ਦੀ ਟੀਮ ਦੇ ਕੋਲ ਜਿਸ ਸਮੇਂ ਆਈ ਤਾਂ ਜੀ ਮੀਡੀਆ ਦੀ ਟੀਮ ਵੱਲੋਂ ਵੱਖ-ਵੱਖ ਠੇਕਿਆਂ ਦੇ ਉੱਪਰ ਜਾ ਕੇ ਰਿਐਲਿਟੀ ਚੈੱਕ ਕੀਤਾ ਗਿਆ ਜਿਸ ਰਿਐਲਿਟੀ ਚੈੱਕ ਦੇ ਵਿੱਚ ਪਾਇਆ ਗਿਆ ਕਿ ਕੁਝ ਠੇਕਿਆਂ ਦੇ ਉੱਪਰ ਇੱਕ ਹੀ ਬ੍ਰਾਂਡ ਦੀ ਬੀਅਰ ਵੇਚੀ ਜਾ ਰਹੀ ਹੈ ਅਤੇ ਉਸ ਬੋਤਲ ਨੂੰ 200 ਰੁਪਏ ਦੇ ਵਿੱਚ ਵੇਚਿਆ ਜਾ ਰਿਹਾ। ਜਦ ਕਿ ਪੁਰਾਣੇ ਠੇਕੇਦਾਰਾਂ ਦੇ ਮੁਤਾਬਿਕ ਉਹੀ ਬੋਤਲ ਪਿਛਲੇ ਠੇਕੇਦਾਰਾਂ ਦੇ ਕਾਰਜਕਾਲ ਦੇ ਦੌਰਾਨ 130 ਦੀ ਵੇਚੀ ਜਾਂਦੀ ਸੀ। ਅਤੇ ਪੁਰਾਣੇ ਠੇਕੇਦਾਰਾਂ ਵੱਲੋਂ ਵੀ ਇਹ ਇਲਜ਼ਾਮ ਲਗਾਏ ਗਏ ਕਿ ਜਿਸ ਤਰੀਕੇ ਅਸੀਂ ਪਹਿਲਾਂ ਕਹਿੰਦੇ ਸੀ ਕਿ ਕੁਝ ਧੜਿਆਂ ਨੂੰ ਠੇਕੇ ਅਲਾਟ ਕਰਨ ਦੇ ਨਾਲ ਮਨੋਪਲੀ ਵਧਣ ਦਾ ਖਦਸ਼ਾ ਰਹੇਗਾ ਅਤੇ ਹੁਣ ਉਹ ਮਨੋਪਲੀ ਵੱਧਦੀ ਹੋਈ ਨਜ਼ਰ ਆ ਰਹੀ। 

ਜਿੱਥੇ ਬੀਅਰ ਦੇ ਸ਼ੌਕੀਨ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਉਥੇ ਖਾਸ ਤੌਰ ਤੇ ਹੁਣ ਇਹ ਦੇਖਣਾ ਹੋਏਗਾ ਕਿ ਇਸ ਮਨੋਪਲੀ ਨੂੰ ਤੋੜਨ ਵਾਸਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਦਮ ਚੁੱਕਿਆ ਜਾਂਦਾ ਜਾਂ ਨਹੀ। 

Read More
{}{}