Raksha Bandhan Live Updates: ਰੱਖੜੀ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਰੱਖੜੀ ਦੇ ਤਿਉਹਾਰ ਦੇ ਕਈ ਸ਼ੁਭ ਸੰਜੋਗ ਹੋਏ ਹਨ। ਰੱਖੜੀ ਦਾ ਦਿਨ ਸਾਵਣ ਸੋਮਵਾਰ ਹੈ ਅਤੇ ਸ਼ਰਵਣ ਪੂਰਨਿਮਾ ਵੀ ਹੈ। ਰੱਖੜੀ ‘ਤੇ ਇਹ ਦੋ ਮਹੱਤਵਪੂਰਨ ਵਰਤ ਹਨ। ਇਸ ਵਾਰ ਰੱਖੜੀ ਦਾ ਤਿਉਹਾਰ 19 ਅਗਸਤ ਨੂੰ ਮਨਾਇਆ ਜਾਵੇਗਾ।
ਭਦ੍ਰਾ 7 ਘੰਟੇ 39 ਮਿੰਟ ਤੱਕ ਰੱਖੜੀ ਦੇ ਪ੍ਰਭਾਵ ਹੇਠ ਹੈ। ਵੈਦਿਕ ਕੈਲੰਡਰ ਅਨੁਸਾਰ ਸਾਵਣ ਮਹੀਨੇ ਦੀ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਭਦ੍ਰਾ ਦਾ ਪ੍ਰਭਾਵ ਨਾ ਹੋਵੇ। ਰੱਖੜੀ ਬੰਨ੍ਹਣ ਲਈ, ਭਦ੍ਰਾ ਤੋਂ ਬਿਨਾਂ ਇੱਕ ਸ਼ੁਭ ਸਮਾਂ ਮੰਨਣਾ ਸਭ ਤੋਂ ਵਧੀਆ ਹੈ।
19 ਅਗਸਤ ਨੂੰ ਰੱਖੜੀ ਬੰਨ੍ਹਣ ਦਾ ਸਹੀ ਸਮਾਂ ਦੁਪਹਿਰ ਦਾ ਹੈ। ਉਸ ਦਿਨ, ਭੈਣਾਂ ਦੁਪਹਿਰ 1:32 ਤੋਂ ਰਾਤ 9:08 ਤੱਕ ਕਿਸੇ ਵੀ ਸਮੇਂ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਸਕਦੀਆਂ ਹਨ।
Raksha Bandhan Live Updates:
ਜੇਲ ਵਿੱਚ ਭੈਣ ਨੇ ਭਰਾਵਾਂ ਦੇ ਰੱਖੜੀ ਬੰਨੀ
ਮੁਕਤਸਰ ਸਾਹਿਬ ਦੇ ਜ਼ਿਲਾ ਸੁਧਾਰ ਘਰ ਵਿਚ ਅੱਜ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਅਤੇ ਭਰਾਵਾਂ ਵਲੋਂ ਭੈਣਾਂ ਨਾਲ ਅੱਗੇ ਤੋਂ ਇਕ ਵਧੀਆ ਜਿੰਦਗੀ ਜਿਉਣ ਦਾ ਪ੍ਰਣ ਕੀਤਾ।
ਲਕਸ਼ਮੀ ਕਾਂਤਾ ਚਾਵਲਾ ਨੇ ਬਾਰਡਰ ਦੇ ਜਵਾਨਾਂ ਦੇ ਰੱਖੜੀ ਬਣ ਮਣਾਇਆ ਰੱਖੜੀ ਦਾ ਤਿਉਹਾਰ
ਰੱਖੜੀ ਦੇ ਪਾਵਨ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਹਰ ਸਾਲ ਦੀ ਤਰਾਂ ਅਟਾਰੀ ਵਾਹਗਾ ਸਰਹੱਦ 'ਤੇ ਡਿਊਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਕਲਾਈ 'ਤੇ ਰੱਖੜੀ ਬਣਕੇ ਅੱਜ ਰੱਖੜੀ ਦਾ ਇਹ ਤਿਉਹਾਰ ਮਨਾਉਂਦਿਆਂ ਇਹਨਾਂ ਵੀਰਾਂ ਦੀ ਲੰਮੀ ਉਮਰ ਦੀ ਸੁੱਭ ਕਾਮਨਾਵਾਂ ਦਿਤੀਆਂ। ਇਸ ਮੌਕੇ ਉਹਨਾਂ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਂਬਰਾਂ ਵੀ ਮੌਜੂਦ ਸਨ।
ਲਕਸ਼ਮੀ ਕਾਂਤਾ ਚਾਵਲਾ ਨੇ ਬਾਰਡਰ ਦੇ ਜਵਾਨਾਂ ਦੇ ਰੱਖੜੀ ਬਣ ਮਣਾਇਆ ਰੱਖੜੀ ਦਾ ਤਿਉਹਾਰ
ਰੱਖੜੀ ਦੇ ਪਾਵਨ ਤਿਉਹਾਰ ਮੌਕੇ ਅੱਜ ਅੰਮ੍ਰਿਤਸਰ ਵਿਖੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਹਰ ਸਾਲ ਦੀ ਤਰਾਂ ਅਟਾਰੀ ਵਾਹਗਾ ਸਰਹੱਦ 'ਤੇ ਡਿਊਟੀ ਨਿਭਾ ਰਹੇ ਅਤੇ ਪਰਿਵਾਰਾਂ ਤੋਂ ਦੂਰ ਸਰਹੱਦ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਕਲਾਈ 'ਤੇ ਰੱਖੜੀ ਬਣਕੇ ਅੱਜ ਰੱਖੜੀ ਦਾ ਇਹ ਤਿਉਹਾਰ ਮਨਾਉਂਦਿਆਂ ਇਹਨਾਂ ਵੀਰਾਂ ਦੀ ਲੰਮੀ ਉਮਰ ਦੀ ਸੁੱਭ ਕਾਮਨਾਵਾਂ ਦਿਤੀਆਂ। ਇਸ ਮੌਕੇ ਉਹਨਾਂ ਨਾਲ ਸਕੂਲ ਵਿਦਿਆਰਥਣਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੀ ਮੈਂਬਰਾਂ ਵੀ ਮੌਜੂਦ ਸਨ।
ਪੀਜੀਆਈ ਚੰਡੀਗੜ੍ਹ ਵਿੱਚ ਓਪੀਡੀ ਸੇਵਾਵਾਂ 19 ਅਗਸਤ ਤੋਂ ਅਗਲੇ ਹੁਕਮਾਂ ਤੱਕ ਸੀਮਤ ਆਧਾਰ 'ਤੇ ਚੱਲਣਗੀਆਂ। ਸਿਰਫ਼ ਫਾਲੋ-ਅੱਪ (ਪੁਰਾਣੇ) ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਸਵੇਰੇ 9:30 ਵਜੇ ਤੱਕ ਕੀਤੀ ਜਾਵੇਗੀ ਅਤੇ ਅਗਲੇ ਹੁਕਮਾਂ ਤੱਕ ਓਪੀਡੀ ਵਿੱਚ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਕੀਤੀ ਜਾਵੇਗੀ। ਐਮਰਜੈਂਸੀ ਅਤੇ ਟਰਾਮਾ ਸੇਵਾਵਾਂ, ਗੰਭੀਰ ਦੇਖਭਾਲ ਸੇਵਾਵਾਂ ਸਮੇਤ, ਆਮ ਵਾਂਗ ਕੰਮ ਕਰਨਾ ਜਾਰੀ ਰੱਖਣਗੀਆਂ।
ਡਾਕਟਰਾਂ ਨੇ ਕਿਹਾ ਕਿ ਜੇਕਰ ਸੁਰੱਖਿਆ ਕਰਨ ਵਾਲੇ ਡਾਕਟਰ ਹੀ ਸੁਰੱਖਿਅਤ ਨਹੀਂ ਹਨ ਤਾਂ ਮਰੀਜ਼ ਕਿਵੇਂ ਸੁਰੱਖਿਅਤ ਹੋ ਸਕਦੇ ਹਨ। ਉਹ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ ਅਤੇ ਇਸ 'ਤੇ ਕੋਈ ਸਿਆਸੀ ਪ੍ਰਭਾਵ ਨਹੀਂ ਹੈ।
ਜਿੱਥੇ ਪੂਰੇ ਭਾਰਤ ਦੇ ਵਿੱਚ ਅੱਜ ਰੱਖੜੀ ਦਾ ਤਿਉਹਾਰ ਭੈਣਾਂ ਵੱਲੋਂ ਆਪਣੇ ਪਣਾ ਤੇ ਗੁੱਟ ਤੇ ਰੱਖੜੀ ਬੰਨ ਕੇ ਮਨਾਇਆ ਜਾ ਰਿਹਾ ਉੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਰੱਖੜੀ ਬੰਨਣ ਦਾ ਸਮਾਂ ਤੈਅ ਕੀਤਾ ਗਿਆ ਹੈ।
ਨਾਭਾ ਦੀ ਨਿਊ ਜ਼ਿਲ੍ਹਾ ਜੇਲ ਦੇ ਵਿੱਚ ਜੇਲ ਪ੍ਰਸ਼ਾਸਨ ਵੱਲੋਂ ਭੈਣਾਂ ਦੇ ਲਈ ਚੰਗੇ ਪ੍ਰਬੰਧ ਕੀਤੇ ਗਏ ਨੇ ਭੈਣਾਂ ਦੇ ਭਰਾ ਦੇ ਰੱਖੜੀ ਬੰਨ ਕੇ ਖੁਸ਼ੀ ਜਾਹਿਰ ਕਰ ਰਹੀਆਂ ਹਨ।ਇੱਕ ਪਾਸੇ ਭੈਣਾਂ ਦੇ ਅੱਖਾਂ ਦੇ ਵਿੱਚ ਅੱਥਰੂ ਵੀ ਜਰੂਰ ਵੇਖੇ ਗਏ ਨੇ ਪਰ ਦੂਸਰੇ ਪਾਸੇ ਅਰਦਾਸ ਵੀ ਕੀਤੀ ਜਾ ਰਹੀ ਹੈ ਕਿ ਸਾਡੇ ਭਰਾ ਜਲਦੀ ਜੇਲ ਤੋਂ ਬਾਹਰ ਆਉਣ
ਨਿਊ ਜਿਲਾ ਜੇਲ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਸਮਾਂ ਤੈਅ ਕੀਤਾ ਗਿਆ ਹੈ ਸਾਡੇ ਵੱਲੋਂ ਸਾਰੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਕੀਤੇ ਗਏ ਹਨ
ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਗੋਲੀ ਨਾਲ ਹੋਈ ਜ਼ਬਰਦਸਤ ਟੱਕਰ
ਰੱਖੜ ਪੁਨੀਆ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ।
ਮ੍ਰਿਤਕ ਕੋਲ ਨਿਊਜ਼ੀਲੈਂਡ ਦਾ ਵੀਜ਼ਾ ਸੀ ਅਤੇ ਉਸ ਨੇ 30 ਤਰੀਕ ਨੂੰ ਵਿਦੇਸ਼ ਜਾਣਾ ਸੀ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਪੁਲਿਸ ਨੇੜੇ ਲੱਗੇ ਸੀਸੀਟੀਵੀ ਸਕੈਨ ਕਰਦੀ ਹੋਈ
CM Bhagwant Mann ਦਾ ਟਵੀਟ
ਸਾਡੇ ਸਮਾਜ ਵਿੱਚ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ... ਪਰ ਭੈਣ ਭਰਾਵਾਂ ਦਾ ਰਿਸ਼ਤਾ ਗੂੜੀ ਸਾਂਝ ਅਤੇ ਸਮਝਦਾਰੀ ਦੇ ਰੰਗ 'ਚ ਰੰਗਿਆ ਹੁੰਦਾ ਹੈ... ਰੱਖੜੀ ਦੇ ਕੱਚੇ ਧਾਗੇ ਦੀ ਪੱਕੀ ਡੋਰ ਹਰ ਇੱਕ ਭੈਣ-ਭਰਾ ਲਈ ਇੱਕ ਅਹਿਸਾਸ ਹੈ... ਭੈਣ ਭਰਾਵਾਂ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ... ਪਰਮਾਤਮਾ ਸਭ… pic.twitter.com/4bKRCDd5tS
— Bhagwant Mann (@BhagwantMann) August 19, 2024
ਪਾਉਂਟਾ ਸਾਹਿਬ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇੱਥੋਂ ਦੇ ਤਾਰੂਵਾਲਾ ਇਲਾਕੇ ਵਿੱਚ ਪਤੀ-ਪਤਨੀ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 11 ਤੋਂ 12 ਵਜੇ ਦੇ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ ਅਤੇ ਪਤੀ ਨੇ ਪਤਨੀ ਦੇ ਸਿਰ 'ਤੇ ਡੰਡੇ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਸਥਾਨਕ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਲਈ ਐਫਐਸਐਲ ਲੈਬ ਜੰਗਾ ਤੋਂ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਗਿਆ ਹੈ।
ਰੋਪੜ ਜੀ ਆਰ ਪੀ ਪੁਲਿਸ ਵੱਲੋਂ 21 ਕਿਲੋ 204 ਗ੍ਰਾਮ ਭੁੱਕੀ ਸਮੇਤ ਇੱਕ ਕਾਬੂ।
ਰੋਪੜ ਜੀ ਆਰ ਪੀ ਪੁਲਿਸ ਵੱਲੋਂ ਇਕ ਨਸ਼ਾ ਤਸਕਰ ਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਹੈ। ਮੁਜਰਮ ਦੀ ਪਹਿਚਾਣ ਵਿੱਕੀ ਮੋਰੀਆ ਪੁੱਤਰ ਵਿਸ਼ਨੂ ਮੋਰੀਆ ਵਾਸੀ ਦੇਵਚਰਾ ਜਿਲਾ ਬਰੇਲੀ ਉਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ।
ਨਰਿੰਦਰ ਮੋਦੀ ਦਾ ਟਵੀਟ
ਭੈਣਾਂ-ਭਰਾਵਾਂ ਵਿਚਕਾਰ ਅਥਾਹ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਦੇ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਇਹ ਪਵਿੱਤਰ ਤਿਉਹਾਰ ਤੁਹਾਡੇ ਰਿਸ਼ਤਿਆਂ ਵਿੱਚ ਨਵੀਂ ਮਿਠਾਸ ਲੈ ਕੇ ਆਵੇ ਅਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ, ਖੁਸ਼ਹਾਲੀ ਅਤੇ ਚੰਗੀ ਕਿਸਮਤ ਲਿਆਵੇ।
समस्त देशवासियों को भाई-बहन के असीम स्नेह के प्रतीक पर्व रक्षाबंधन की ढेरों शुभकामनाएं। यह पावन पर्व आप सभी के रिश्तों में नई मिठास और जीवन में सुख, समृद्धि एवं सौभाग्य लेकर आए।
— Narendra Modi (@narendramodi) August 19, 2024
ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਸਕਿਉਰਟੀ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕਿਹਾ ਉਸ ਨਾਲ ਵੀ ਝਗੜੇ ਹਨ ਲੋਕ ਸਿਵਲ ਹਸਪਤਾਲ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਦੀ ਹੈ ਲੋੜ
ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਮਹਿਲਾਂ ਡਾਕਟਰਾਂ ਅਤੇ ਨਰਸਾਂ ਦੀ ਸੁਰੱਖਿਆ ਰਾਮ ਭਰੋਸੇ ਹੈ ਜੀ-ਮੀਡੀਆ ਦੀ ਟੀਮ ਨੇ ਰਾਤ ਨੂੰ ਸਿਵਲ ਹਸਪਤਾਲ ਵਿੱਚ ਮਹਿਲਾ ਡਾਕਟਰ ਅਤੇ ਨਰਸਾਂ ਦੀ ਸੁਰੱਖਿਆ ਨੂੰ ਲੈਕੇ ਰਿਐਲਿਟੀ ਚੈੱਕ ਕੀਤਾ ਜਿੱਸ ਵਿੱਚ ਦੇਖਿਆ ਗਿਆ ਕਿ ਪੂਰੇ ਹਸਪਤਾਲ ਵਿੱਚ ਰਾਤ ਨੂੰ ਸਿਰਫ ਇੱਕ ਹੀ ਪੁਲਿਸ ਮੁਲਾਜ਼ਮ ਡਿਊਟੀ ਤੇ ਤਾਇਨਾਤ ਕੀਤਾ ਗਿਆ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਮਰੀਜ਼ਾਂ ਦੇ ਨਾਲ ਜਿਆਦਾਤਰ ਲੋਕ ਸ਼ਰਾਬੀ ਹਾਲਤ ਵਿੱਚ ਆਉਂਦੇ ਹਨ ਜੋ ਕਿ ਉਹਨਾਂ ਨੂੰ ਕਈ ਤਰਹਾਂ ਦੇ ਕਮੈਂਟ ਪਾਸ ਕਰਦੇ ਹਨ ਅਤੇ ਉਹਨਾਂ ਦੇ ਨਾਲ ਲੜਾਈ ਝਗੜਾ ਕਰਦੇ ਹਨ ਡਾਕਟਰਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਮਹਿਲਾ ਡਾਕਟਰ ਅਤੇ ਨਰਸਾਂ ਦੇ ਲਈ ਕੋਈ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਹਨ ਅਤੇ ਸਿਵਲ ਹਸਪਤਾਲ ਵਿਚ ਲਗਾਏ ਸੀਸੀਟੀਵੀ ਕੈਮਰੇ ਵੀ ਕੰਮ ਨਹੀਂ ਕਰਦੇ
ਸ਼ਿਵ ਮੰਦਰ ਪਾਤੜਾਂ ਵਿੱਚ ਸ਼ਿਵ ਭਗਤਾਂ ਦੀ ਇਕੱਠੀ ਹੋਈ ਭੀੜ
ਪਿਛਲੇ ਸੋਮਵਾਰ ਨੂੰ ਪਾਤੜਾਂ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਸ਼ਿਵ ਭਗਤਾਂ ਦੀ ਭੀੜ ਸੀ। ਸਵੇਰ ਤੋਂ ਹੀ ਸ਼ਿਵ ਭਗਤ ਮੰਦਰ 'ਚ ਸ਼ਿਵ ਭੋਲੇ ਦੇ ਦਰਸ਼ਨਾਂ ਲਈ ਲਾਈਨ 'ਚ ਖੜ੍ਹੇ ਸਨ। 100 ਸਾਲ ਪੁਰਾਣਾ ਸ਼ਿਵ ਦਿਆਲਾ ਅੱਜ ਪੰਜਾਬ ਵਿੱਚੋਂ ਕੱਚੇ ਮੰਦਰ ਵਿੱਚ ਤਬਦੀਲ ਹੋਣ ਜਾ ਰਿਹਾ ਹੈ। ਸ਼ਿਵ ਭਗਤਾਂ ਦਾ ਕਹਿਣਾ ਹੈ ਕਿ ਸਾਵਣ ਮਹੀਨੇ ਦੇ ਸੋਮਵਾਰ ਨੂੰ ਸ਼ਿਵ ਭੋਲੇ ਦੀ ਪੂਜਾ ਕਰਨ ਵਾਲਿਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਬਟਾਲਾ ਨੇੜੇ ਪਿੰਡ ਉਮਰਵਾਲ ਦੇ ਰਹਿਣ ਵਾਲੇ ਕੁੰਵਰ ਅੰਮ੍ਰਿਤ ਵੀਰ ਨੇ 21 ਸਾਲ ਦੀ ਉਮਰ ਵਿੱਚ ਡੰਡ ਬੈਠਕਾਂ ਲਗਾ ਕੇ ਦਸਵਾਂ ਵਰਲਡ ਰਿਕਾਰਡ ਕੀਤਾ ਹਾਸਲ ਇਸ ਤੋਂ ਪਹਿਲਾਂ ਨੌ ਵਰਲਡ ਰਿਕਾਰਡ ਇਸ ਨੌਜਵਾਨ ਦੇ ਨਾਮ ਦਰਜ ਨੇ ਜਿਨਾਂ ਵਿੱਚ ਗਿਨੀਜ ਬੁੱਕ ਲਿਮਕਾ ਬੁਕ ਇੰਡੀਆ ਬੁਕ ਤੋ ਇਲਾਵਾ ਹੋਰ ਕਈ ਵੱਖ ਵੱਖ ਦੇਸ਼ਾਂ ਦੀਆਂ ਇੰਟਰਨੈਸ਼ਨਲ ਬੁੱਕਸ ਦੇ ਵਿੱਚ ਇਸ ਨੌਜਵਾਨ ਦਾ ਨਾਮ ਦਰਜ ਹੈ ਇਹ ਨੌਜਵਾਨ ਨਾ ਤਾਂ ਕਦੀ ਜਿਮ ਗਿਆ ਅਤੇ ਨਾ ਹੀ ਇਸ ਨੇ ਕਦੀ ਪਾਊਡਰ ਸਪਲੀਮੈਂਟ ਦਾ ਇਸਤੇਮਾਲ ਕੀਤਾ ਹੈ ਘਰ ਦਾ ਦੇਸੀ ਖਾਣਾ ਖਾ ਕੇ ਹੀ ਇਸ ਨੌਜਵਾਨ ਨੇ 10 ਵਰਲਡ ਰਿਕਾਰਡ ਆਪਣੇ ਨਾਮ ਕੀਤੇ
ਮਨੀਸ਼ ਤਿਵਾੜੀ ਦਾ ਟਵੀਟ
Called on the Hon’ble Governor of Punjab & Administrator of Union Territory of Chandigarh @Gulab_kataria to congratulate him on his assuming office .
Also apprised him of the 5 Big Problems of Chandigarh some pending for over 25 years & urged him to use his good offices to… pic.twitter.com/AvC8GME8pD
— Manish Tewari (@ManishTewari) August 19, 2024
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
Sri Harmandir Sahib ਵਿਖੇ ਸਥਿਤ ਹੈ 800 ਕਿਲੋ ਦੀ ਭਾਰੀ ਘੜੀ, ਇਕ ਵਾਰ ਚਾਬੀ ਭਰਨ 'ਤੇ ਸੱਤ ਦਿਨ ਦੱਸਦੀ ਹੈ ਸਹੀ ਸਮਾਂ
Sri Harmandir Sahib ਵਿਖੇ ਸਥਿਤ ਹੈ 800 ਕਿਲੋ ਦੀ ਭਾਰੀ ਘੜੀ
ਇਕ ਵਾਰ ਚਾਬੀ ਭਰਨ 'ਤੇ ਸੱਤ ਦਿਨ ਦੱਸਦੀ ਹੈ ਸਹੀ ਸਮਾਂ#HeavyClock #GiantClock #GhantaGhar #SGPCSriAmritsar #SachkhandSriDarbarSahib #SriHarmandirSahib pic.twitter.com/Vyfll4DFCV— Shiromani Gurdwara Parbandhak Committee (@SGPCAmritsar) August 19, 2024
17 ਅਗਸਤ 2024 ਦੀ ਰਾਤ ਨੂੰ 17 ਅਗਸਤ 2024 ਦੀ ਰਾਤ ਨੂੰ, ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਬੀਐਸਐਫ ਦੁਆਰਾ ਇੱਕ ਸ਼ੱਕੀ ਤਸਕਰ ਦੀ ਸ਼ੰਕਾ, ਬੀਐਸਐਫ ਦੇ ਜਵਾਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਦੋਨਾ ਨਾਨਕ ਪਿੰਡ ਦੇ ਖੇਤਰ ਵਿੱਚ ਇੱਕ ਹਮਲਾ ਕੀਤਾ। ਆਪ੍ਰੇਸ਼ਨ ਦੌਰਾਨ ਸ਼ੱਕੀ ਹਰਕਤ ਦੇਖੀ ਗਈ ਜਿਸ ਕਾਰਨ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
ਪੁੱਛਗਿੱਛ ਕਰਨ 'ਤੇ, ਸ਼ੱਕੀ ਦੀ ਪਛਾਣ ਜਾਜ ਸਿੰਘ ਵਜੋਂ ਹੋਈ, ਜੋ ਪਹਿਲਾਂ ਹੀ ਬੀਐਸਐਫ ਦੀ ਸ਼ੱਕੀ ਸਮੱਗਲਰ ਦੀ ਸੂਚੀ ਵਿੱਚ ਸ਼ਾਮਲ ਸੀ, ਕਿਉਂਕਿ ਉਸ ਦਾ ਨਾਮ ਪਿਛਲੇ ਸਮੇਂ ਵਿੱਚ ਇੱਕ ਸਾਥੀ ਵਜੋਂ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ। ਉਹ ਕਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਕਾਰਨ ਗ੍ਰਿਫਤਾਰੀ ਤੋਂ ਬਚਦਾ ਰਿਹਾ ਸੀ। ਉਸ ਦੇ ਕਬਜ਼ੇ ਵਿੱਚੋਂ ਵੱਖ-ਵੱਖ ਸ਼ੱਕੀ ਸੰਪਰਕਾਂ ਵਾਲਾ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਉਕਤ ਵਿਅਕਤੀ ਫਾਜ਼ਿਲਕਾ ਦੇ ਸਦਰ ਥਾਣਾ ਦੀ ਹਦੂਦ ਅੰਦਰ ਪੈਂਦੇ ਪਿੰਡ ਸੋਨਾ ਨਾਨਕ ਦਾ ਵਸਨੀਕ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਸਥਾਨਕ ਪੁਲੀਸ ਹਵਾਲੇ ਕਰ ਦਿੱਤਾ ਗਿਆ।
ਇਸ ਆਪ੍ਰੇਸ਼ਨ ਦੀ ਸਫਲਤਾ ਦਾ ਸਿਹਰਾ ਚੌਕਸ ਬੀ.ਐੱਸ.ਐੱਫ. ਦੇ ਜਵਾਨਾਂ ਦੀ ਭਰੋਸੇਯੋਗ ਜਾਣਕਾਰੀ ਅਤੇ ਤੇਜ਼ ਜਵਾਬ ਨੂੰ ਮੰਨਿਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਇਸ ਭਗੌੜੇ ਸਮੱਗਲਰ ਨੂੰ ਕਈ ਤਸਕਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਖਦਸ਼ਾ ਹੈ।
ਸਾਵਣ ਦਾ ਮਹੀਨਾ 31 ਅਗਸਤ 2023 ਨੂੰ ਖਤਮ ਹੋਵੇਗਾ। ਇਸ ਸਾਲ ਸਾਵਣ ਦੇ ਆਖਰੀ ਸੋਮਵਾਰ ਦਾ ਮਹੱਤਵ ਕਾਫੀ ਵੱਧ ਜਾਂਦਾ ਹੈ। ਸਾਵਣ ਦੇ ਆਖਰੀ ਸੋਮਵਾਰ ਨੂੰ 5 ਸ਼ੁਭ ਸੰਜੋਗ ਹੋ ਰਹੇ ਹਨ। ਇਸ ਸ਼ੁਭ ਯੋਗ ਵਿੱਚ ਸਾਵਣ ਦੇ ਆਖਰੀ ਸੋਮਵਾਰ ਨੂੰ ਵਰਤ ਰੱਖਣ ਦਾ ਮਹੱਤਵ ਕਈ ਗੁਣਾ ਵੱਧ ਜਾਂਦਾ ਹੈ। ਇਸ ਦਿਨ ਭੋਲੇਨਾਥ ਦੀ ਪੂਜਾ ਕਰਨ ਨਾਲ ਖੁਸ਼ਹਾਲੀ ਵਧੇਗੀ।
ਜੋਤਿਸ਼ ਸ਼ਾਸਤਰ ਅਨੁਸਾਰ ਇਸ ਸ਼ੁਭ ਸੰਯੋਗ ਵਿੱਚ ਭਗਵਾਨ ਸ਼ਿਵ ਦੀ ਪੂਜਾ
ਪੂਜਾ ਕਰਨ ਨਾਲ ਵਿਅਕਤੀ ਨੂੰ ਵਿਸ਼ੇਸ਼ ਫਲ ਮਿਲੇਗਾ ਅਤੇ ਖੁਸ਼ਹਾਲੀ ਅਤੇ ਚੰਗੀ ਕਿਸਮਤ ਵਿੱਚ ਵਾਧਾ ਹੋਵੇਗਾ। ਇਨ੍ਹਾਂ ਖਾਸ ਉਪਾਵਾਂ ਨਾਲ ਪੂਰੀ ਹੋਵੇਗੀ ਹਰ ਇੱਛਾ ਅਜਿਹਾ ਮੰਨਿਆ ਜਾਂਦਾ ਹੈ ਕਿ ਸਾਵਣ ਦੇ ਆਖਰੀ ਸੋਮਵਾਰ ਨੂੰ ਭੋਲੇਨਾਥ ਦੀ ਪੂਜਾ ਕਰਨ ਨਾਲ ਜੀਵਨ ਦੀ ਹਰ ਰੁਕਾਵਟ ਦੂਰ ਹੋ ਜਾਂਦੀ ਹੈ।
ਧੂਰੀ ਵਿੱਚ ਸੁਨਿਆਰੇ ਦੀ ਦੁਕਾਨ ਤੇ ਹੋਈ ਚੋਰੀ। ਚੋਰ ਸੀਸੀਟੀਵੀ ਕੈਮਰੇ ਵਿੱਚ ਦੁਕਾਨਦਾਰ ਤਾਲਾ ਤੋੜਦੇ ਹੋਏ ਕੈਦ। ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਰੀਕੀ ਨਾਲ ਛਾਣਬੀਨ
ਕਲਕੱਤਾ ਵਿਚ ਬੀਤੇ ਦਿਨੀ ਇਕ ਮੈਡੀਕਲ ਵਿਦਿਆਰਥਣ (ਰੇਜ਼ੀਡੈਂਟ ਡਾਕਟਰ) ਨਾਲ ਵਾਪਰੀ ਘਿਨਾਉਣੀ ਹਰਕਤ ਅਤੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਵਿਰੋਧ ਵਿਚ ਬੀਤੇ 3 ਦਿਨਾਂ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਡਾਕਟਰਾਂ ਨਾਲ ਗੱਲਬਾਤ ਕਰਨ ਦੇ ਲਈ ਅੱਜ ਕੈਬਨਿਟ ਮੰਤਰੀ ਪੰਜਾਬ ਡਾ ਬਲਜੀਤ ਕੌਰ ਵਿਸੇਸ ਤੌਰ ਤੇ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਪਹੁੰਚੇ। ਇਸ ਮੌਕੇ ਸੰਘਰਸ਼ ਕਾਰੀ ਡਾਕਟਰਾਂ ਨੇ ਕੈਬਨਿਟ ਮੰਤਰੀ ਨੂੰ ਆਪਣੀਆਂ ਸਮਸਿਆਵਾਂ ਦਸੀਆਂ ਅਤੇ ਵਰਕ ਪਲੇਸ ਤੇ ਡਾਕਟਰਾਂ ਖਾਸ ਕਰ ਲੇਡੀਜ਼ ਡਾਕਟਰਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਅਤੇ ਸੁਖਾਵਾਂ ਮਹੌਲ ਪ੍ਰਦਾਨ ਕਰਨ ਦੀ ਮੰਗ ਰੱਖੀ
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.