Punjab Breaking Live Updates: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸਵੇਰੇ ਕਰੀਬ 10:30 ਵਜੇ ਉਪ ਮੰਡਲ ਕੰਪਲੈਕਸ ਦਿੜਬਾ ਦਾ ਉਦਘਾਟਨ ਕਰਨ ਪਹੁੰਚ ਰਹੇ ਹਨ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
Punjab Breaking Live Updates:
Breaking News: ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਣ ਦੇ ਆਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੂੰ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਡੇਰਾ ਸਾਧ ਨੂੰ ਮਾਫੀ ਦਵਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਸਬੰਧ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 2 ਦਸੰਬਰ ਨੂੰ ਦੁਪਹਿਰ 1 ਵਜੇ ਤਲਬ ਹੋਣ ਦੇ ਹੁਕਮ 2007 ਤੋਂ 17 ਤੱਕ ਉਪ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਅਤੇ ਬਤੌਰ ਰਾਜ ਮੰਤਰੀ ਰੈਂਕ ਤੇ ਰਹੇ ਮਨਜਿੰਦਰ ਸਿੰਘ ਸਿਰਸਾ ਨੂੰ ਕੀਤਾ ਗਿਆ ਤਲਬ ਸਿਰਸੇ ਵਾਲੇ ਸੌਦੇ ਸਾਧ ਨੂੰ ਮਾਫੀ ਦਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਦੋਸ਼ ਹੇਠ ਕੀਤਾ ਗਿਆ ਤਲਬ ਦੋ ਦਸੰਬਰ ਨੂੰ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ- ਜਥੇਦਾਰ ਸਾਹਿਬ
ਅੰਮ੍ਰਿਤਸਰ ਦੇ ਜਹਾਜਗੜ੍ਹ ਇਲਾਕੇ ਵਿੱਚ ਇੱਕ ਟਾਇਰਾਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
ਬੇਸਮੈਂਟ ਦੇ ਵਿੱਚ ਪਏ ਟਾਇਰ ਸੜ ਕੇ ਹੋਏ ਸਵਾਹ
ਸ਼ਾਰਟ ਸਰਕਟ ਨਾਲ ਦੱਸੀ ਜਾ ਰਹੀ ਹੈ ਅੱਗ ਲੱਗਣ ਦਾ ਕਾਰਨ
ਮੌਕੇ ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ
ਜਹਾਜ਼ਗੜ੍ਹ ਇਲਾਕੇ ਵਿੱਚ ਮਿਲਦਾ ਹੈ ਪੁਰਾਣੀਆਂ ਕਾਰਾਂ ਟਾਇਰਾਂ ਦਾ ਸਮਾਨ
ਦੁਕਾਨ ਮਾਲਕ ਨੇ ਕਿਹਾ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਲੇਕਿਨ ਮੇਰਾ ਮਾਲੀ ਨੁਕਸਾਨ ਹੋਇਆ ਹੈ।
ਉਹਨਾਂ ਦੱਸਿਆ ਕਿ ਚਾਰ ਤੋਂ ਪੰਜ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚ ਗਈਆਂ ਸਨ ਜਿਨਾਂ ਨੇ ਅੱਗ ਤੇ ਕਾਬੂ ਪਾਇਆ
ਇਸਲਾਾਮਿਕ ਸ਼ਹਿਰ ਜਿਲਾ ਮਲੇਰਕੋਟਲਾ ਵਿੱਚ 25 ਜੂਨ 2016 ਵਿੱਚ ਮਲੇਰਕੋਟਲਾ ਖੰਨਾ ਰੋਡ ਤੇ ਪਵਿੱਤਰ ਕੁਰਾਨ ਸਰੀਫ ਦੀ ਬੇਅਦਬੀ ਹੋਈ ਸੀ ਜਿਸ ਵਿੱਚ ਪੁਲਿਸ ਥਾਣਾ ਸਿਟੀ ਵਿੱਚ ਚਾਰ ਵਿਅਕਤੀਆ ਖਿਲਾਫ 295 ਏ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਦਿੱਲੀ ਦੇ ਰਹੋਨੀ ਤੋ ਆਮ ਆਦਮੀ ਵਿਧਾਇਕ ਨਰੇਸ਼ ਜਾਦਵ ਖਿਲਾਫ਼ ਵੀ ਮਾਮਲਾ ਦਰਜ ਸੀ ਜਿਸ ਵਿੱਚ ਅਜ ਮਲੇਰਕੋਟਲਾ ਦੀ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਵਿਚ 2 ਵੱਜੇ ਸੁਣਵਾਈ ਹੋਵੇਗੀ
ਸੁਨੀਲ ਜਾਖੜ ਦਾ ਟਵੀਟ
ਰਾਜਨੀਤੀ ਛੱਡੋ - ਪੰਜਾਬ ਦੀ ਸਾਰ ਲਵੋ #ਪੰਜਾਬ ਦੀ ਗੱਲ ਜਰੂਰੀ ਹੈ ! pic.twitter.com/QxE6pr6t7y
— Sunil Jakhar (@sunilkjakhar) November 30, 2024
ਖਨੋਰੀ ਬਾਰਡਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਬੈਠਕ ਜਾਰੀ
ਜਗਜੀਤ ਸਿੰਘ ਡੱਲੇਵਾਲ ਅਤੇ ਸੁਖਜੀਤ ਸਿੰਘ ਹਰਦੋਝੰਡੇ ਦੇ ਮਰਨ ਵਰਤ ਸੰਬੰਧੀ ਕੀਤੀ ਜਾ ਰਹੀ ਹੈ ਵਿਚਾਰ ਚਰਚਾ,
ਮੀਟਿੰਗ ਤੋਂ ਬਾਅਦ ਮਰਨ ਵਰਤ ਸੰਬੰਧੀ ਕੀਤਾ ਜਾ ਸਕਦਾ ਹੈ ਵੱਡਾ ਐਲਾਨ
ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਐਕਸ਼ਨ 'ਚ
ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਜਲੰਧਰ ਵਿੱਚ ਮੀਟਿੰਗ ਕਰਨਗੇ।
ਅੱਜ ਦੁਪਹਿਰ 1:00 ਵਜੇ ਜਲੰਧਰ ਸਰਕਾਰ ਹਾਊਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ।
ਸ਼ਾਮ 4:30 ਵਜੇ ਦੇਵੀ ਤਾਲਾਬ ਮੰਦਰ 'ਚ ਮੱਥਾ ਟੇਕਣਗੇ
ਸ਼ਨੀਵਾਰ ਨੂੰ ਮੋਹਾਲੀ ਜ਼ਿਲ੍ਹੇ ਵਿੱਚ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵੱਲੋਂ ਵਸੀਕਿਆਂ ਦੀ ਰਜਿਸਟਰੀ, ਮੁਖਤਿਆਰਨਾਮਾ ਆਦਿ ਦੀ ਰਜਿਸਟ੍ਰੇਸ਼ਨ ਆਮ ਵਾਂਗ ਕੀਤੀ ਜਾਵੇਗੀ
ਡੀ ਸੀ ਮੋਹਾਲੀ ਵੱਲੋਂ ਲੋਕਾਂ ਨੂੰ ਸ਼ਨੀਵਾਰ ਨੂੰ ਤਹਿਸੀਲ ਦਫਤਰਾਂ 'ਚ ਆਪਣੇ ਕੰਮਾਂ ਲਈ ਜਾਣ ਦੀ ਕੀਤੀ ਅਪੀਲ
ਰੈਵੀਨਿਊ ਡਿਪਾਰਟਮੈਂਟ ਦੇ ਕੰਮਾਂ ਸਬੰਧੀ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿੱਚ ਜਾਣ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ, ਪਿਛਲੇ ਦੋ ਦਿਨਾਂ ਤੋਂ ਰੈਵੀਨਿਊ ਡਿਪਾਰਟਮੈਂਟ ਦੇ ਅਧਿਕਾਰੀ ਛੁੱਟੀ ਤੇ ਚੱਲ ਰਹੇ ਸਨ ਜਿਸ ਦੇ ਨਾਲ ਲੋਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ। ਅੱਜ ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਰੈਵਨਿਊ ਡਿਪਾਰਟਮੈਂਟ ਦੇ ਕੰਮ ਦਫਤਰ ਵਿੱਚ ਕੀਤੇ ਜਾਣਗੇ।
ਪੰਜਾਬ ਪੁਲਿਸ ਦੇ ਡੀ.ਜੀ.ਪੀ
In a major blow to illegal arms smuggling networks, Counter Intelligence, #Amritsar apprehends 2 persons from Nurpur Padhri, near Gharinda, Amritsar while they were waiting for another operative to handover the weapon consignment smuggled from #Pakistan
FIR under Arms Act… pic.twitter.com/mR619sEEzn
— DGP Punjab Police (@DGPPunjabPolice) November 30, 2024
CM ਭਗਵੰਤ ਮਾਨ
ਸਾਹਿਬ-ਏ-ਕਮਾਲ, ਕਲਗੀਧਰ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਬਾਲ ਉਮਰ ਵਿੱਚ ਸਿੱਖੀ ਸਿਦਕ ਨਿਭਾਉਣ ਲਈ ਬਾਬਾ ਜ਼ੋਰਾਵਰ ਸਿੰਘ ਜੀ ਵੱਲੋਂ ਦਿੱਤੀ ਸ਼ਹਾਦਤ ਰਹਿੰਦੀ ਦੁਨੀਆ ਤੀਕ ਮਿਸਾਲ ਬਣਕੇ ਰਹੇਗੀ। pic.twitter.com/OE3dMcZgAo
— Bhagwant Mann (@BhagwantMann) November 30, 2024
BSF ਨੇ ਪੰਜਾਬ ਬਾਰਡਰ 'ਤੇ 2 ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਹੈ
On 29th November 2024, acting on inputs from the BSF Intelligence Wing, the ever-vigilant troops of @BSF_Punjab successfully intercepted … pic.twitter.com/ARx9X85VOP
— BSF PUNJAB FRONTIER (@BSF_Punjab) November 29, 2024
29 ਨਵੰਬਰ 2024 ਨੂੰ, BSF ਖੁਫੀਆ ਵਿੰਗ ਦੇ ਇਨਪੁਟਸ 'ਤੇ ਕਾਰਵਾਈ ਕਰਦੇ ਹੋਏ, BSF ਪੰਜਾਬ ਦੇ ਸਦਾ ਚੌਕਸ ਜਵਾਨ ਨੇ ਪੰਜਾਬ ਦੀ ਸਰਹੱਦ ਤੋਂ ਹੈਰੋਇਨ ਦੀ ਖੇਪ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਡਰੋਨਾਂ ਨੂੰ ਸਫਲਤਾਪੂਰਵਕ ਰੋਕਿਆ। ਪਹਿਲੀ ਬਰਾਮਦਗੀ ਵਿੱਚ, ਇੱਕ DJI Mavic 3 ਕਲਾਸਿਕ ਡਰੋਨ ਅਤੇ 560 ਗ੍ਰਾਮ ਹੈਰੋਇਨ ਦੀ ਇੱਕ ਖੇਪ ਅੰਮ੍ਰਿਤਸਰ ਸਰਹੱਦ ਦੇ ਨਾਲ ਸਰਹੱਦੀ ਵਾੜ ਦੇ ਅੱਗੇ ਇੱਕ ਖੇਤ ਵਿੱਚ ਬਰਾਮਦ ਕੀਤੀ ਗਈ ਸੀ।
ਦੂਸਰੀ ਘਟਨਾ ਵਿੱਚ, ਤਰਨਤਾਰਨ ਦੇ ਇੱਕ ਸਰਹੱਦੀ ਪਿੰਡ ਨੇੜੇ ਇੱਕ ਖੇਤ ਵਿੱਚ ਪੰਜਾਬ ਪੁਲਿਸ ਨਾਲ ਸਾਂਝੇ ਸਰਚ ਅਭਿਆਨ ਦੌਰਾਨ 572 ਗ੍ਰਾਮ ਹੈਰੋਇਨ ਦੀ ਖੇਪ ਲੈ ਕੇ ਜਾ ਰਿਹਾ ਇੱਕ ਹੋਰ ਡੀਜੇਆਈ ਮੈਵਿਕ 3 ਕਲਾਸਿਕ ਡਰੋਨ ਜ਼ਬਤ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਬੀਐਸਐਫ ਦੇ ਉੱਨਤ ਤਕਨੀਕੀ ਜਵਾਬੀ ਉਪਾਵਾਂ ਦੀ ਵਰਤੋਂ ਕਰਕੇ ਦੋਵੇਂ ਡਰੋਨਾਂ ਨੂੰ ਹੇਠਾਂ ਲਿਆਂਦਾ ਗਿਆ ਸੀ।
ਬੀ.ਐੱਸ.ਐੱਫ. ਦੇ ਜਵਾਨਾਂ ਨੇ ਪੰਜਾਬ ਦੀ ਸਰਹੱਦ 'ਤੇ ਧੁੰਦ ਦੇ ਮੌਸਮ ਦੇ ਬਾਵਜੂਦ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਆਂ ਹਨ।
ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਪਹੁੰਚੇ ਫੁੱਲਾਂ ਦੀ ਵਰਖਾ ਕਰਕੇ ਕਿਸਾਨਾਂ ਵੱਲੋਂ ਸਵਾਗਤ ਕੀਤਾ ਗਿਆ
ਖਰੜ ਦੇ ਨੇੜਲੇ ਪਿੰਡ ਨਮਾ ਸਹਿਰ ਬਡਾਲਾ ਦੇ ਵਸਨੀਕਾ ਨੇ ਨਸ਼ੇ ਦੇ ਖਿਲਾਫ ਕੀਤਾ ਰੋਸ਼ ਪ੍ਰਦਸ਼ਨ
ਖਰੜ ਦੇ ਨੇੜਲੇ ਪਿੰਡ ਨਵਾਂ ਸ਼ਹਿਰ ਬਡਾਲਾ ਚ ਨਸ਼ੇ ਦੇ ਖਿਲਾਫ ਲੋਕਾਂ ਨੇ ਕੀਤਾ ਰੋਸ਼ ਪ੍ਰਦਰਸ਼ਨ ਇਸ ਮੌਕੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਮਾਵੀ ਅਤੇ ਵਾਰਡਦੇ ਐਮਸੀ ਜਸਵੀਰ ਸਿੰਘ ਜੋਨੀ ਰਾਣਾ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਪਿੰਡ ਦੇ ਵਿੱਚ ਕਈ ਸਪਲਾਇਰ ਜੋ ਨਸ਼ਾ ਵੇਚਦੇ ਨੇ ਅਤੇ ਕਈ ਨੌਜਵਾਨਾਂ ਦੀ ਜ਼ਿੰਦਗੀ ਨੂੰ ਖਰਾਬ ਕਰ ਰਹੇ ਨੇ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਅਗਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਤਾਂ ਪਿੰਡ ਦੇ ਵਿੱਚ ਅਸੀਂ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਆਪ ਹੀ ਨਜੀਠਾਂਗੇ ਅਤੇ ਪਿੰਡ ਦੇ ਵਿੱਚ ਪਹਿਰੇ ਤੱਕ ਲਗਾਵਾਂਗੇ ਉਹਨਾਂ ਕਿਹਾ ਕਿ ਅਗਰ ਕਾਰਵਾਈ ਨਹੀਂ ਹੁੰਦੀ ਅੱਜ ਤਾਂ ਅਸੀਂ ਆਪਣੇ ਪਿੰਡ ਦੇ ਵਿੱਚ ਹੀ ਛੋਟਾ ਜਿਹਾ ਰੋਸ਼ ਪ੍ਰਦਰਸ਼ਨ ਕੀਤਾ ਹੈ ਪਰ ਅਸੀਂ ਇਸ ਮੁਹਿੰਮ ਨੂੰ ਪੰਜਾਬ ਲੈਵਲ ਤੱਕ ਲੈ ਕੇ ਜਾਵਾਂਗੇ ਅਤੇ ਹਰ ਪਿੰਡ ਦੇ ਵਿੱਚ ਕਮੇਟੀਆਂ ਗਠਿਤ ਕਰਕੇ ਪਹਿਰੇ ਲਗਾਵਾਂਗੇ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਾਵਾਂਗੇ ।
#ਚੰਡੀਗੜ੍ਹ: ਚੰਡੀਗੜ੍ਹ ਕ੍ਰਾਈਮ ਬ੍ਰਾਂਚ ਅਤੇ ਜ਼ਿਲ੍ਹਾ ਕ੍ਰਾਈਮ ਸੈੱਲ ਦੀਆਂ ਟੀਮਾਂ ਨੇ 4 ਦਿਨ ਪਹਿਲਾਂ ਚੰਡੀਗੜ੍ਹ ਦੇ ਦੋ ਕਲੱਬਾਂ ਦੇ ਬਾਹਰ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਹਿਸਾਰ ਤੋਂ ਚੁੱਕਿਆ ਗਿਆ ਹੈ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਲੱਬਾਂ ਦੇ ਬਾਹਰ ਬੰਬ ਸੁੱਟਣ ਦੀ ਘਟਨਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ, ਅਪਰੇਸ਼ਨ ਸੈੱਲ ਅਤੇ ਜ਼ਿਲ੍ਹਾ ਕਰਾਈਮ ਸੈੱਲ ਦੀ ਸਾਂਝੀ ਟੀਮ ਬਣਾਈ ਸੀ।
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.