ਮਾਨਸਾ ਵਿਖੇ ਕਿਸਾਨਾਂ ਵੱਲੋਂ ਦਿੱਲੀ ਫਿਰੋਜ਼ਪੁਰ ਰੈਲ ਰੇਲਵੇ ਲਾਈਨਾਂ ਤੇ ਧਰਨਾ ਪ੍ਰਦਰਸ਼ਨ
ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀ ਸਮੱਸਿਆ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਮਾਨਸਾ ਵਿਖੇ ਰੇਲਵੇ ਲਾਈਨਾਂ ਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਡੀਆਂ ਦੇ ਵਿੱਚੋਂ ਉਹਨਾਂ ਦੀ ਫਸਲ ਨੂੰ ਤੁਰੰਤ ਨਾ ਖਰੀਦਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਮਾਨਸਾ ਵਿਖੇ ਕਿਸਾਨਾਂ ਵੱਲੋਂ ਦਿੱਲੀ ਫਿਰੋਜ਼ਪੁਰ ਰੇਲਵੇ ਲਾਈਨ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੁਲ ਰਹੀ ਹੈ ਅਜੇ ਤੱਕ ਉਹਨਾਂ ਦੀ ਫਸਲ ਨੂੰ ਖਰੀਦਣ ਦਾ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਇੱਕ ਅਪ੍ਰੈਲ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦੇਣ ਦੇ ਦਾਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਮੰਡੀਆਂ ਦੇ ਵਿੱਚ ਕਈ ਦਿਨਾਂ ਤੋਂ ਆਪਣੀ ਫਸਲ ਲੈ ਕੇ ਬੈਠੇ ਕਿਸਾਨਾਂ ਨੂੰ ਫਸਲ ਵੇਚਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ ਉਹਨਾਂ ਕਿਹਾ ਕਿ ਅਜੇ ਤੱਕ ਮੰਡੀਆਂ ਦੇ ਵਿੱਚ ਇੰਸਪੈਕਟਰਾਂ ਦੀਆਂ ਡਿਊਟੀਆਂ ਤੱਕ ਨਹੀਂ ਲਗਾਈਆਂ ਗਈਆਂ ਅਤੇ ਕਿਸਾਨ ਆਪਣੀਆਂ ਫਸਲਾਂ ਨੂੰ ਸੜਕਾਂ ਤੇ ਸੁੱਟਣ ਲਈ ਮਜਬੂਰ ਹੋ ਗਏ ਹਨ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਉਨਾਂ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਪਰ ਕਿਸਾਨ ਆਪਣਾ ਦਾਣਾ ਦਾਣਾ ਵੇਚਣ ਦੇ ਲਈ ਅੱਜ ਧਰਨੇ ਪ੍ਰਦਰਸ਼ਨ ਦੇਣ ਲਈ ਮਜਬੂਰ ਹੋ ਚੁੱਕੇ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੰਡੀਆਂ ਦੇ ਵਿੱਚ ਜਲਦ ਹੀ ਕਿਸਾਨਾਂ ਦੀ ਫਸਲ ਨਾ ਖਰੀਦੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਰੇਲ ਆਵਾਜਾਈ ਕੀਤੀ ਬੰਦ
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਅੱਜ ਵੱਖ ਵੱਖ ਕਿਸਾਨ ਯੂਨੀਅਨ ਵੱਲੋਂ ਜਿੱਥੇ ਪੰਜਾਬ ਭਰ ਵਿੱਚ ਟਰੇਨਾਂ ਦੀ ਆਵਾਜਾਈ ਰੋਕੀ ਉਥੇ ਹੀ ਸੜਕੀ ਆਵਾਜਾਈ ਵੀ ਤਿੰਨ ਘੰਟਿਆਂ ਲਈ ਬੰਦ ਕਰ ਦਿੱਤੀ
ਬਠਿੰਡਾ ਵਿੱਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਖਰੀਦ ਨਾ ਹੋਣ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਸੜਕ ਅਤੇ ਰੇਲਾਂ ਦੀ ਆਵਾਜਾਈ ਤਿੰਨ ਘੰਟਿਆਂ ਲਈ ਰੋਸ ਵਜੋਂ ਧਰਨੇ ਦੇ ਕੇ ਰੋਕ ਦਿੱਤੀ
ਬਠਿੰਡਾ ਵਿੱਚ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨੇ ਦੱਸਿਆ ਕਿ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਗਈ ਸੀ ਜਿਹੜੀਆਂ ਮੰਨ ਲਈਆਂ ਸਨ ਪਰੰਤੂ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਹੀ ਪੰਜਾਬ ਵਿੱਚ ਲਾਗੂ ਨਹੀਂ ਹੋਈਆਂ ਪੀਆਰ 126 ਝੋਨਾ ਲਗਾਇਆ ਗਿਆ ਸੀ ਜਿਸ ਦੀ ਖਰੀਦ ਦੀ ਮੁੱਖ ਮੰਤਰੀ ਨੇ ਗਰੰਟੀ ਦਿੱਤੀ ਸੀ ਪ੍ਰੰਤੂ ਹੁਣ ਝੋਨਾ ਮੰਡੀਆਂ ਵਿੱਚ ਆ ਚੁੱਕਿਆ ਹੈ ਇੱਕ ਅਕਤੂਬਰ ਤੋਂ ਅੱਜ 13 ਦਿਨ ਹੋ ਗਏ ਨੇ ਲੇਕਿਨ ਝੋਨਾ ਸਰਕਾਰ ਵੱਲੋਂ ਨਹੀਂ ਚੱਕਿਆ ਜਾ ਰਿਹਾ ਇਸੇ ਚੀਜ਼ ਨੂੰ ਲੈ ਕੇ ਅਸੀਂ ਅੱਜ ਜਿੱਥੇ ਸੜਕੀ ਆਵਾਜਾਈ ਰੋਕੀ ਹੈ ਉੱਥੇ ਹੀ ਰੇਲ ਯਾਤਰਾ ਵੀ ਬੰਦ ਕਰ ਦਿੱਤੀ ਹੈ ਸਾਡੀ ਸਰਕਾਰ ਨੂੰ ਇਹ ਰੋਸ ਪ੍ਰਦਰਸ਼ਨ ਕਰਕੇ ਚੇਤਾਵਨੀ ਦੇਣਾ ਸੀ ਕਿ ਅਗਰ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ
ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਰੇਲ ਆਵਾਜਾਈ ਕੀਤੀ ਬੰਦ
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਅੱਜ ਵੱਖ ਵੱਖ ਕਿਸਾਨ ਯੂਨੀਅਨ ਵੱਲੋਂ ਜਿੱਥੇ ਪੰਜਾਬ ਭਰ ਵਿੱਚ ਟਰੇਨਾਂ ਦੀ ਆਵਾਜਾਈ ਰੋਕੀ ਉਥੇ ਹੀ ਸੜਕੀ ਆਵਾਜਾਈ ਵੀ ਤਿੰਨ ਘੰਟਿਆਂ ਲਈ ਬੰਦ ਕਰ ਦਿੱਤੀ
ਬਠਿੰਡਾ ਵਿੱਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਝੋਨੇ ਦੀ ਖਰੀਦ ਨਾ ਹੋਣ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਸੜਕ ਅਤੇ ਰੇਲਾਂ ਦੀ ਆਵਾਜਾਈ ਤਿੰਨ ਘੰਟਿਆਂ ਲਈ ਰੋਸ ਵਜੋਂ ਧਰਨੇ ਦੇ ਕੇ ਰੋਕ ਦਿੱਤੀ
ਬਠਿੰਡਾ ਵਿੱਚ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨੇ ਦੱਸਿਆ ਕਿ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਗਈ ਸੀ ਜਿਹੜੀਆਂ ਮੰਨ ਲਈਆਂ ਸਨ ਪਰੰਤੂ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਹੀ ਪੰਜਾਬ ਵਿੱਚ ਲਾਗੂ ਨਹੀਂ ਹੋਈਆਂ ਪੀਆਰ 126 ਝੋਨਾ ਲਗਾਇਆ ਗਿਆ ਸੀ ਜਿਸ ਦੀ ਖਰੀਦ ਦੀ ਮੁੱਖ ਮੰਤਰੀ ਨੇ ਗਰੰਟੀ ਦਿੱਤੀ ਸੀ ਪ੍ਰੰਤੂ ਹੁਣ ਝੋਨਾ ਮੰਡੀਆਂ ਵਿੱਚ ਆ ਚੁੱਕਿਆ ਹੈ ਇੱਕ ਅਕਤੂਬਰ ਤੋਂ ਅੱਜ 13 ਦਿਨ ਹੋ ਗਏ ਨੇ ਲੇਕਿਨ ਝੋਨਾ ਸਰਕਾਰ ਵੱਲੋਂ ਨਹੀਂ ਚੱਕਿਆ ਜਾ ਰਿਹਾ ਇਸੇ ਚੀਜ਼ ਨੂੰ ਲੈ ਕੇ ਅਸੀਂ ਅੱਜ ਜਿੱਥੇ ਸੜਕੀ ਆਵਾਜਾਈ ਰੋਕੀ ਹੈ ਉੱਥੇ ਹੀ ਰੇਲ ਯਾਤਰਾ ਵੀ ਬੰਦ ਕਰ ਦਿੱਤੀ ਹੈ ਸਾਡੀ ਸਰਕਾਰ ਨੂੰ ਇਹ ਰੋਸ ਪ੍ਰਦਰਸ਼ਨ ਕਰਕੇ ਚੇਤਾਵਨੀ ਦੇਣਾ ਸੀ ਕਿ ਅਗਰ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ
ਲੁਧਿਆਣਾ ਵਿੱਚ ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਲੁਧਿਆਣਾ ਦੇ ਤਾਜਪੁਰ ਰੋਡ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨ ਦੇ ਤਾਲੇ ਤੋੜ ਕੇ ਅਤੇ ਸ਼ਟਰ ਕੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਚੋਰੀ ਦੀ ਇਹ ਵਾਰਦਾਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੁਕਾਨਦਾਰ ਅਨੁਸਾਰ ਦੋ ਚੋਰ ਅੱਜ ਸਵੇਰੇ ਤੜਕਸਾਰ ਉਸਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਦਾਖਿਲ ਹੁੰਦੇ ਹਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ, ਚੋਰਾਂ ਵੱਲੋਂ ਦੁਕਾਨ ਅੰਦਰ ਵੜ ਕੇ ਚੋਰੀ ਕੀਤੇ ਜਾਣ ਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਦੁਕਾਨਦਾਰ ਅਨੁਸਾਰ ਚੋਰੀ ਹੋਣ ਦੀ ਸੂਚਨਾ ਉਹਨਾਂ ਦੇ ਗਵਾਂਢੀ ਵੱਲੋਂ ਉਹਨਾਂ ਨੂੰ ਫੋਨ ਉੱਤੇ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਪਤਾ ਚੱਲਿਆ ਕਿ ਦੋ ਚੋਰਾਂ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਦੁਕਾਨ ਅੰਦਰੋਂ ਕੀ ਕੁਝ ਚੋਰੀ ਹੋਇਆ ਹੈ ਸਪਸ਼ਟ ਨਹੀਂ ਹੋ ਸਕਿਆ, ਪ੍ਰੰਤੂ ਚੋਰਾਂ ਦਾ ਇੱਕ ਮੋਬਾਈਲ ਚੋਰੀ ਕਰਦੇ ਸਮੇਂ ਉਸ ਦੁਕਾਨ ਅੰਦਰ ਗਿਰ ਗਿਆ ਜੋ ਦੁਕਾਨਦਾਰ ਦੇ ਹੱਥ ਲੱਗ ਗਿਆ ਹੈ। ਦੁਕਾਨਦਾਰ ਵੱਲੋਂ ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਦੁਸਹਿਰੇ ਦੇ ਤਿਉਹਾਰ 'ਤੇ ਆਤਿਸ਼ਬਾਜ਼ੀ ਅਤੇ ਰਾਵਣ ਦਹਿਣ ਕਾਰਨ ਦਿੱਲੀ ਦੀ ਹਵਾ ਖਰਾਬ ਹੋ ਗਈ। ਆਨੰਦ ਵਿਹਾਰ 'ਚ AQI ਪੱਧਰ 358 'ਤੇ ਪਹੁੰਚ ਗਿਆ। ਪਤਪੜਗੰਜ 252, ਬਵਾਨਾ 235, ਦਵਾਰਕਾ 230, ਅਲੀਪੁਰ 217, ਬੁਰਾੜੀ 229, ਸ਼ਾਦੀਪੁਰ 263, ਵਿਵੇਕ ਵਿਹਾਰ 230, ਵਜ਼ੀਰਪੁਰ 236, ਰੋਹਿਣੀ 233 ਵਿੱਚ AQI ਪੱਧਰ ਮਾੜਾ ਰਿਹਾ।
ਡੀਜੀਪੀ ਪੰਜਾਬ ਨੇ ਪਟਿਆਲਾ ਰੇਂਜ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ
ਡੀਜੀਪੀ ਗੌਰਵ ਯਾਦਵ ਨੇ ਸੀਪੀਜ਼/ਐਸਐਸਪੀਜ਼ ਨੂੰ ਪੰਚਾਇਤੀ ਚੋਣਾਂ ਨੂੰ ਹਿੰਸਾ ਮੁਕਤ ਬਣਾਉਣ ਦੇ ਨਿਰਦੇਸ਼ ਦਿੱਤੇ ਹਨ
ਛੋਟੇ-ਮੋਟੇ ਅਪਰਾਧਾਂ 'ਤੇ ਕਾਬੂ ਪਾਉਣਾ ਅਤੇ ਨਸ਼ਿਆਂ ਦਾ ਖਾਤਮਾ ਪੰਜਾਬ ਪੁਲਿਸ ਦੀਆਂ ਪ੍ਰਮੁੱਖ ਤਰਜੀਹਾਂ ਹਨ।
ਡੀਜੀਪੀ ਪੰਜਾਬ ਨੇ ਫੀਲਡ ਅਧਿਕਾਰੀਆਂ ਨੂੰ 'ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ' 9779100200 'ਤੇ ਪ੍ਰਾਪਤ ਸੂਚਨਾ 'ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।
ਐਫਆਈਆਰ ਦਰਜ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਲਈ ਸਬੰਧਤ ਅਧਿਕਾਰੀ ਜ਼ਿੰਮੇਵਾਰ ਹੋਣਗੇ: ਡੀਜੀਪੀ ਗੌਰਵ ਯਾਦਵ
ਜ਼ੀਰਕਪੁਰ ਪੁਲਿਸ ਨੇ ਛਾਪੇਮਾਰੀ ਦੇ ਦੌਰਾਨ 3 ਲੱਖ ਰੁਪਏ ਕੀਮਤ ਦੀ 142 ਈ ਸਿਗਰਟ ਕਿਤੇ ਬਰਾਮਦ, ਕੇਸ ਦਰਜ
ਗੁਪਤ ਸੂਚਨਾ ਦੇ ਆਧਾਰ ''ਤੇ ਜ਼ੀਰਕਪੁਰ ਪੁਲਸ ਨੇ ਨੋਡਲ ਅਫਸਰ ਦੀ ਮੌਜੂਦਗੀ ''ਚ ਵੀ.ਆਈ.ਪੀ ਰੋਡ ''ਤੇ ਸਥਿਤ ਚਾਰ ਦੁਕਾਨਾਂ ''ਤੇ ਛਾਪੇਮਾਰੀ ਕਰਕੇ ਵੱਡੀ ਮਾਤਰਾ ''ਚ ਈ-ਸਿਗਰੇਟ ਵੈਪ ਬਰਾਮਦ ਕਰਨ ''ਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਦੁਕਾਨ ਮਾਲਕਾਂ ਤੇ ਉਨ੍ਹਾਂ ਦੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਾਰਤ ਵਿੱਚ ਪਾਬੰਦੀਸ਼ੁਦਾ ਈ-ਸਿਗਰੇਟ ਵੈਪ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਕਈ ਦੁਕਾਨਾਂ ਵਿੱਚ ਖੁੱਲ੍ਹੇਆਮ ਵੇਚੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ''ਤੇ ਨੋਡਲ ਅਫ਼ਸਰ ਨਵਦੀਪ ਸਿੰਘ ਦੀ ਹਾਜ਼ਰੀ ''ਚ ਛਾਪੇਮਾਰੀ ਕੀਤੀ ਗਈ, ਜਿੱਥੇ ਚਾਰ ਦੁਕਾਨਾਂ ਤੋਂ 142 ਈ-ਸਿਗਰੇਟ ਦੀਆਂ ਵੇਪਾਂ ਜ਼ਬਤ ਕੀਤੀਆਂ ਗਈਆਂ | ਜਿਸ ਦੀ ਬਾਜ਼ਾਰੀ ਕੀਮਤ ਕਰੀਬ 3 ਲੱਖ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਦੁਕਾਨਦਾਰਾਂ ਸਮੇਤ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦਿੱਲੀ ਤੋਂ ਸਸਤੇ ਭਾਅ ''ਤੇ ਈ-ਸਿਗਰੇਟ ਦੀ ਵੇਪ ਲਿਆ ਕੇ ਮਹਿੰਗੇ ਭਾਅ ''ਤੇ ਵੇਚਦੇ ਸਨ।
ਖੰਨਾ 'ਚ ਦੁਸਹਿਰਾ ਮੇਲੇ 'ਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਬਾਊਂਸਰਾਂ ਨੇ ਕੀਤੀ ਗੁੰਡਾਗਰਦੀ
ਉਨ੍ਹਾਂ ਨੇ ਸਟੇਜ 'ਤੇ ਬੈਠੇ ਕਿਸਾਨ ਦੀ ਪੱਗ ਲਾਹ ਦਿੱਤੀ ਅਤੇ ਉਸ ਦੇ ਪੁੱਤਰ ਸਮੇਤ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਕਿਸਾਨ ਦੀ ਜ਼ਮੀਨ ਵਿੱਚ ਦੁਸਹਿਰੇ ਦਾ ਮੇਲਾ ਲਗਾਇਆ ਗਿਆ। ਕਿਸਾਨ ਨੇ ਆਪਣੇ ਸਮਰਥਕਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ। ਗੁਲਾਬ ਸਿੱਧੂ ਦੀ ਸਟੇਜ ਨੇੜੇ ਇਕ ਵਿਅਕਤੀ ਟਰੈਕਟਰ ਲੈ ਕੇ ਪਹੁੰਚਿਆ। ਗੁਲਾਬ ਸਿੱਧੂ ਸ਼ੋਅ ਤੋਂ ਭੱਜ ਗਿਆ ਅਤੇ ਕੁਝ ਗੱਡੀਆਂ ਵੀ ਉਥੇ ਹੀ ਛੱਡ ਗਈਆਂ।
ਸੂਤਰਾਂ ਅਨੁਸਾਰ ਬਾਬਾ ਸਿੱਦੀਕੀ ਕਤਲ ਕੇਸ ਵਿੱਚ 4 ਵਿਸ਼ੇਸ਼ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਮੁੰਬਈ ਤੋਂ ਬਾਹਰ ਜਾ ਕੇ ਜਾਂਚ ਕਰਨਗੀਆਂ। ਤਿੰਨ ਵਿੱਚੋਂ ਦੋ ਸ਼ੂਟਰ ਯੂਪੀ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ। ਸ਼ੂਟਰਾਂ ਨੂੰ 15 ਦਿਨ ਪਹਿਲਾਂ 9 ਐਮਐਮ ਦੀ ਪਿਸਤੌਲ ਮੁਹੱਈਆ ਕਰਵਾਈ ਗਈ ਸੀ। ਦੋਵਾਂ ਮੁਲਜ਼ਮਾਂ ਦੇ ਨਾਂ ਧਰਮਰਾਜ ਅਤੇ ਕਰਨੈਲ ਦੱਸੇ ਜਾਂਦੇ ਹਨ।
ਮਾਮਲਾ ਹੈ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਦਾ ਜਿੱਥੇ ਪੁਲਿਸ ਦੀ ਮੰਨੀਏ ਤਾ ਇੱਕ ਟਰੱਕ ਡਰਾਈਵਰ ਦੇ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਸਦੀ ਹਾਲਤ ਠੀਕ ਦੱਸੀ ਜਾਂਦੀ ਹੈ। ਦੱਸ ਦਈਏ ਕਿ ਗੋਲੀ ਟਰੱਕ ਦੇ ਸ਼ੀਸ਼ੇ ਨੂੰ ਆਰ ਪਾਰ ਹੋ ਕੇ ਡਰਾਈਵਰ ਦੀ ਛਾਤੀ ਵਿੱਚ ਲੱਗੀ ਸੀ।
ਇਸ ਮੌਕੇ ਪੁਲਿਸ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਚੌਂਕ ਤੇ ਲੜਾਈ ਹੋ ਗਈ ਜਦੋਂ ਅਸੀਂ ਪਹੁੰਚੇ ਤਾ ਇੱਕ ਟੱਰਕ ਡਰਾਇਵਰ ਪੈਦਲ ਜ਼ਖ਼ਮੀ ਹਾਲਤ ਵਿੱਚ ਆ ਰਿਹਾ ਸੀ ਜਿਸ ਨੂੰ ਅਸੀਂ ਤਰੁੰਤ ਹੋਸਪੀਟਲ ਲੈ ਗਏ। ਉਹਨਾਂ ਨੇ ਕਿਹਾ ਕਿ ਇਹ ਡਰਾਈਵਰ ਨੇ ਟਰੱਕ ਚ ਲੈਕੇ ਜਾਣਾ ਸੀ , ਗੋਲੀ ਕੌਣ ਮਾਰ ਗਿਆ ਇੰਸ ਬਾਰੇ ਜ਼ਖਮੀ ਟੱਰਕ ਡਰਾਈਵਰ ਨਹੀਂ ਜਾਣਦਾ, ਫਿਲਹਾਲ ਸੀਸੀਟੀਵੀ ਦੇ ਜਰੀਏ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ।
ਰਾਹੁਲ ਗਾਂਧੀ
ਬਾਬਾ ਸਿੱਦੀਕ ਜੀ ਦਾ ਦੁਖਦਾਈ ਅਕਾਲ ਚਲਾਣਾ ਬਹੁਤ ਦੁਖਦਾਈ ਹੈ। ਇਸ ਔਖੀ ਘੜੀ ਵਿੱਚ ਮੇਰੇ ਵਿਚਾਰ ਉਨ੍ਹਾਂ ਦੇ ਪਰਿਵਾਰ ਨਾਲ ਹਨ। ਇਹ ਖੌਫਨਾਕ ਘਟਨਾ ਮਹਾਰਾਸ਼ਟਰ ਵਿੱਚ ਕਾਨੂੰਨ ਵਿਵਸਥਾ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਪਰਦਾਫਾਸ਼ ਕਰਦੀ ਹੈ। ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਨਿਆਂ ਦੀ ਜਿੱਤ ਹੋਣੀ ਚਾਹੀਦੀ ਹੈ।
The tragic demise of Baba Siddique ji is shocking and saddening. My thoughts are with his family in this difficult time.
This horrifying incident exposes the complete collapse of law and order in Maharashtra. The government must take responsibility, and justice must prevail.
— Rahul Gandhi (@RahulGandhi) October 13, 2024
ਲੁਧਿਆਣਾ ਦੇ ਮਿੱਡਾ ਚੌਂਕ ਵਿੱਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਇਕ ਦੀ ਮੌਤ ਪਰਿਵਾਰਕ ਮੈਂਬਰ ਜ਼ਖਮੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ਅਤੇ ਗਲਤੀ ਕਰਨ ਵਾਲੇ ਤੇ ਕਾਰਵਾਈ ਦੀ ਆਖੀ ਗੱਲ
Baba Siddiqui Murder News: NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਬਦਮਾਸ਼ਾਂ ਨੇ ਉਸ 'ਤੇ ਤਿੰਨ ਰਾਉਂਡ ਫਾਇਰ ਕੀਤੇ, ਜਿਨ੍ਹਾਂ 'ਚੋਂ ਇਕ ਉਸ ਦੀ ਛਾਤੀ 'ਤੇ ਲੱਗਾ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.