Himani Narwal Murder Case: ਰੋਹਤਕ ਵਿੱਚ ਕਾਂਗਰਸੀ ਵਰਕਰ ਹਿਮਾਨੀ ਨਰਵਾਲ ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਬੂ ਕੀਤੇ ਕਾਤਲ ਕੋਲੋਂ ਹਿਮਾਨੀ ਦਾ ਮੋਬਾਈਲ ਫ਼ੋਨ ਅਤੇ ਗਹਿਣੇ ਵੀ ਬਰਾਮਦ ਹੋਏ ਹਨ। ਕਾਤਲ ਬਹਾਦਰਗੜ੍ਹ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ। ਮੁੱਢਲੀ ਜਾਂਚ 'ਚ ਕਾਤਲ ਨੇ ਪੁਲਿਸ ਕੋਲ ਕਬੂਲ ਕੀਤਾ ਹੈ ਕਿ ਉਸ ਨੇ ਹੀ ਹਿਮਾਨੀ ਦਾ ਉਸ ਦੇ ਘਰ ਵਿੱਚ ਕਤਲ ਕੀਤਾ ਸੀ ਅਤੇ ਫਿਰ ਉਸ ਦੀ ਲਾਸ਼ ਨੂੰ ਸੂਟਕੇਸ 'ਚ ਪਾ ਕੇ ਲੈ ਗਿਆ ਸੀ। ਇਸ ਤੋਂ ਇਲਾਵਾ ਉਸ ਨੇ ਇਹ ਵੀ ਦੱਸਿਆ ਕਿ ਉਹ ਹਿਮਾਨੀ ਨਾਲ ਕਾਫੀ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਸੀ।
ਕਾਤਲ ਨੇ ਖੁਦ ਨੂੰ ਹਿਮਾਨੀ ਦਾ ਬੁਆਏਫਰੈਂਡ ਦੱਸਿਆ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਹਿਮਾਨੀ ਉਸ ਨੂੰ ਬਲੈਕਮੇਲ ਕਰਦੀ ਸੀ। ਇਸ ਦੌਰਾਨ ਉਸ ਨੇ ਹਿਮਾਨੀ ਨੂੰ ਕਈ ਵਾਰ ਪੈਸੇ ਵੀ ਦਿੱਤੇ ਸਨ ਪਰ ਉਹ ਵਾਰ-ਵਾਰ ਹੋਰ ਪੈਸਿਆਂ ਦੀ ਮੰਗ ਕਰ ਰਹੀ ਸੀ, ਜਿਸ ਕਾਰਨ ਉਸ ਨੇ ਹਿਮਾਨੀ ਦਾ ਕਤਲ ਕਰ ਦਿੱਤਾ। ਦੱਸ ਦੇਈਏ ਕਿ 1 ਮਾਰਚ ਨੂੰ ਹਿਮਾਨੀ ਦੀ ਲਾਸ਼ ਇੱਕ ਸੂਟਕੇਸ ਵਿੱਚੋਂ ਬਰਾਮਦ ਹੋਈ ਸੀ। ਉਹ ਕਾਂਗਰਸ ਪਾਰਟੀ ਦੀ ਸਰਗਰਮ ਵਰਕਰ ਸੀ। ਹਿਮਾਨੀ ਲਾਅ ਦੀ ਪੜ੍ਹਾਈ ਕਰ ਰਹੀ ਸੀ ਅਤੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਸੀ।
ਹਿਮਾਨੀ ਨਰਵਾਲ ਕਤਲ ਕੇਸ ਵਿੱਚ ਬਣਾਈ ਗਈ ਐਸਆਈਟੀ ਦੇ ਮੁਖੀ ਡੀਐਸਪੀ ਰਜਨੀਸ਼ ਕੁਮਾਰ ਨੇ ਕਿਹਾ ਹੈ ਕਿ ਪੁਲਿਸ ਨੂੰ ਇਸ ਕਤਲ ਕੇਸ ਵਿੱਚ ਅਹਿਮ ਸੁਰਾਗ ਮਿਲੇ ਹਨ। ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਗਿਆ ਹੈ। ਖਾਸ ਤੌਰ 'ਤੇ ਜਿਸ ਸੂਟਕੇਸ ਵਿਚ ਲਾਸ਼ ਮਿਲੀ ਸੀ, ਉਹ ਪਰਿਵਾਰ ਦਾ ਸੀ। ਪੁਲਿਸ ਇਸ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।
ਪੁਲਿਸ ਦੇ ਅਧਿਕਾਰੀ ਜਲਦ ਹੀ ਖੁਲਾਸਾ ਕਰਨਗੇ। ਦੱਸ ਦੇਈਏ ਕਿ ਅੱਜ ਹਿਮਾਨੀ ਦੀ ਪੋਸਟ ਮਾਰਟਮ ਰਿਪੋਰਟ ਵੀ ਸਾਹਮਣੇ ਆਵੇਗੀ, ਜਿਸ ਤੋਂ ਉਸ ਦੇ ਕਤਲ ਦੇ ਤਰੀਕਿਆਂ ਦਾ ਖੁਲਾਸਾ ਹੋਵੇਗਾ। ਹਿਮਾਨੀ ਦੇ ਕਤਲ ਨੂੰ ਲੈ ਕੇ ਸਿਆਸੀ ਹੰਗਾਮਾ ਵੀ ਹੋਇਆ ਹੈ ਕਿਉਂਕਿ ਉਹ ਕਾਂਗਰਸ ਪਾਰਟੀ ਨਾਲ ਜੁੜੀ ਹੋਈ ਸੀ ਅਤੇ ਕਾਂਗਰਸ ਦੀ ਸਰਗਰਮ ਵਰਕਰ ਸੀ।
ਇਹ ਵੀ ਪੜ੍ਹੋ: Mining Fake Website: ਮਾਈਨਿੰਗ ਵਿਭਾਗ ਦੀ ਜਾਅਲੀ ਵੈੱਬਸਾਈਟ ਚਲਾਉਣ ਵਾਲਾ ਮੁੱਖ ਮੁਲਜ਼ਮ ਗ੍ਰਿਫ਼ਤਾਰ; ਲੱਖਾਂ ਦਾ ਲਗਾ ਚੁੱਕਾ ਚੂਨਾ