Pakistan vs New Zealand Champions Trophy 2025: ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਪਹਿਲਾ ਮੈਚ ਬੁੱਧਵਾਰ ਨੂੰ ਮੇਜ਼ਬਾਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹਨ। ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 321 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 320 ਦੌੜਾਂ ਬਣਾਈਆਂ। ਵਿਲ ਯੰਗ (113 ਗੇਂਦਾਂ 'ਤੇ 107) ਅਤੇ ਟੌਮ ਲੈਥਮ (103 ਗੇਂਦਾਂ 'ਤੇ ਨਾਬਾਦ 105) ਨੇ ਸੈਂਕੜੇ ਲਗਾਏ। ਗਲੇਨ ਫਿਲਿਪਸ ਨੇ 39 ਗੇਂਦਾਂ ਵਿੱਚ 61 ਦੌੜਾਂ ਜੋੜੀਆਂ। ਇਸ ਦੇ ਨਾਲ ਹੀ ਡੇਵੋਨ ਕੌਨਵੇ ਅਤੇ ਡੈਰਿਲ ਮਿਸ਼ੇਲ ਨੇ 10-10 ਦੌੜਾਂ ਦਾ ਯੋਗਦਾਨ ਪਾਇਆ। ਕੇਨ ਵਿਲੀਅਮਸਨ ਦੇ ਬੱਲੇ ਤੋਂ ਸਿਰਫ਼ ਇੱਕ ਦੌੜ ਆਈ। ਪਾਕਿਸਤਾਨ ਵੱਲੋਂ ਨਸੀਮ ਸ਼ਾਹ ਅਤੇ ਹਾਰਿਸ ਰਉਫ ਨੇ ਦੋ-ਦੋ ਵਿਕਟਾਂ ਲਈਆਂ ਜਦੋਂ ਕਿ ਅਬਰਾਰ ਅਹਿਮਦ ਨੇ ਇੱਕ ਵਿਕਟ ਲਈ।
ਦੋਵੇਂ ਦੇਸ਼ਾਂ ਦੀਆਂ ਟੀਮਾਂ ਦੀ ਪਲੇਇੰਗ 11
ਨਿਊਜ਼ੀਲੈਂਡ: ਡੇਵੋਨ ਕੋਨਵੇ, ਵਿਲ ਯੰਗ, ਕੇਨ ਵਿਲੀਅਮਸਨ, ਡੇਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਮੈਟ ਹੈਨਰੀ, ਵਿਲੀਅਮ ਓਰੌਰਕੇ
ਪਾਕਿਸਤਾਨ : ਫਖਰ ਜ਼ਮਾਨ, ਬਾਬਰ ਆਜ਼ਮ, ਸਾਊਦ ਸ਼ਕੀਲ, ਮੁਹੰਮਦ ਰਿਜ਼ਵਾਨ (ਵਿਕਟਕੀਪਰ/ਕਪਤਾਨ), ਸਲਮਾਨ ਆਗਾ, ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹਰਿਸ ਰਾਊਫ, ਅਬਰਾਰ ਅਹਿਮਦ