Home >>Chandigarh

Chandigarh News: ਨੀਤੀ ਆਯੋਗ ਮੈਂਬਰ ਨੇ ਕਿਡਨੀ ਟਰਾਂਸਪਲਾਂਟ ਖੇਤਰ 'ਚ ਪੀਜੀਆਈ ਵੱਲੋਂ ਪਾਏ ਗਏ ਸਹਿਯੋਗ ਦੀ ਕੀਤੀ ਸ਼ਲਾਘਾ

Chandigarh News: ਪੀਜੀਆਈਐਮਈਆਰ ਦੇ ਕਿਡਨੀ ਟਰਾਂਸਪਲਾਂਟ ਸਰਜਰੀ ਵਿਭਾਗ ਵੱਲੋਂ ਰੀਨਲ ਤੇ ਪੈਨਕ੍ਰੀਅਸ ਟ੍ਰਾਂਸਪਲਾਂਟੇਸ਼ਨ 'ਤੇ ਗੋਲਡਨ ਐਨੀਵਰਸਰੀ ਸਮਿਟ ਕਰਵਾਇਆ ਗਿਆ।

Advertisement
Chandigarh News: ਨੀਤੀ ਆਯੋਗ ਮੈਂਬਰ ਨੇ ਕਿਡਨੀ ਟਰਾਂਸਪਲਾਂਟ ਖੇਤਰ 'ਚ ਪੀਜੀਆਈ ਵੱਲੋਂ ਪਾਏ ਗਏ ਸਹਿਯੋਗ ਦੀ ਕੀਤੀ ਸ਼ਲਾਘਾ
Poviet Kaur|Updated: Nov 27, 2023, 12:46 PM IST
Share

Chandigarh News: ਪੀਜੀਆਈਐਮਈਆਰ ਦੇ ਕਿਡਨੀ ਟਰਾਂਸਪਲਾਂਟ ਸਰਜਰੀ ਵਿਭਾਗ ਵੱਲੋਂ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਅੰਗ ਟਰਾਂਸਪਲਾਂਟੇਸ਼ਨ ਵਿੱਚ ਪੰਜ ਦਹਾਕਿਆਂ ਵਿੱਚ ਉੱਚ ਤਕਨੀਕ ਰਾਹੀਂ ਕੀਤੇ ਗਏ ਆਪ੍ਰੇਸ਼ਨਾਂ ਤੇ ਪ੍ਰਾਪਤੀਆਂ ਉਪਰ ਬਾਰੀਕੀ ਨਾਲ ਚਾਨਣਾ ਪਾਇਆ। ਰੀਨਲ ਅਤੇ ਪੈਨਕ੍ਰੀਅਸ ਟ੍ਰਾਂਸਪਲਾਂਟੇਸ਼ਨ 'ਤੇ ਗੋਲਡਨ ਐਨੀਵਰਸਰੀ ਸਮਿਟ ਵਿੱਚ 300 ਤੋਂ ਵੱਧ ਗਲੋਬਲ ਮਾਹਿਰਾਂ ਤੇ ਡਾਕਟਰਾਂ ਨੇ ਇਸ ਤਕਨੀਕ ਸਬੰਧੀ ਆਪਣੇ ਵਿਚਾਰ ਰੱਖੇ।

ਮੁੱਖ ਮਹਿਮਾਨ ਵਜੋਂ ਪੁੱਜੇ ਵੀਕੇ ਪਾਲ ਮੈਂਬਰ ਨੀਤੀ ਆਯੋਗ ਨੇ ਪੀਜੀਆਈਐਮਈਆਰ ਨੇ ਸਿਹਤ ਦੇ ਖੇਤਰ ਵਿੱਚ ਪੀਜੀਆਈ ਦੇ ਪਾਏ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਐਡਵਾਂਸ ਟ੍ਰਾਂਸਪਲਾਂਟ ਕੇਂਦਰਾਂ ਨੂੰ ਡਿਜ਼ਾਈਨ ਕਰਨ ਵਿੱਚ ਅਗਵਾਈ ਕਰਨ ਦੀ ਅਪੀਲ ਕੀਤੀ। ਮੁੱਖ ਮਹਿਮਾਨ ਨੇ ਅੱਗੇ ਕਿਹਾ, “ਹਾਲਾਂਕਿ ਰੁਕਾਵਟਾਂ ਹਨ ਪਰ ਸਰਕਾਰ ਅੰਗ ਟਰਾਂਸਪਲਾਂਟੇਸ਼ਨ ਦੇ ਮਿਸ਼ਨ ਨੂੰ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਾ ਰਹੀ ਹੈ। ਸਰਕਾਰ ਲੋਕਾਂ ਨੂੰ ਅੰਗ ਦਾਨ ਕਰਨ ਲਈ ਜਾਗਰੂਕ ਕਰ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਅੰਗ ਦਾਨ ਕਰਨ ਲਈ ਉਤਸ਼ਾਹਿਤ ਕਰਨ ਲਈ ਸਿਹਤ ਮਾਹਿਰਾਂ, ਗ਼ੈਰ-ਸਰਕਾਰੀ ਸੰਸਥਾਵਾਂ ਤੇ ਹੋਰਾਂ ਕੋਲੋਂ ਸਾਂਝੇ ਉਪਰਾਲੇ ਦੀ ਮੰਗ ਕੀਤੀ ਹੈ।

ਉਥੇ ਹੀ ਪੀਜੀਆਈ ਦੇਸ਼ ਦਾ ਪਹਿਲਾਂ ਜਨਤਕ ਖੇਤਰ ਦਾ ਹਸਪਤਾਲ ਬਣਿਆ ਸੀ, ਜਿਸਨੇ ਸਾਲ 2011 ’ਚ ਮ੍ਰਿਤਕ ਦੇ ਮਰੀਜ਼ ਵਿਚੋਂ ਗੁਰਦਾ ਲੈ ਕੇ ਦੂਜੇ ਮਰੀਜ਼ ਵਿੱਚ ਟਾਂਰਸਪਲਾਂਟ ਕੀਤਾ ਸੀ। ਇਸ ਨਾਲ ਹੀ ਪੀਜੀਆਈ ਨੇ ਦਸੰਬਰ 2014 ਵਿੱਚ ਪਹਿਲੀ ਵਾਰ ਇਕੱਠੇ ਪੈਨਕਰੀਅਸ ਤੇ ਕਿਡਨੀ ਟਾਂਰਸਪਲਾਂਟ ਕੀਤੇ ਜਾ ਚੁੱਕੇ ਹਨ।

ਪੀਜੀਆਈ ਵਿੱਚ ਇਸ ਸਾਲ ਦੇ ਸ਼ੁਰੂਆਤੀ ਛੇ ਮਹੀਨੇ ਅੰਦਰ ਕਿਡਨੀ ਟਾਂਰਸਪਲਾਂਟ ਦੇ ਹੁਣ ਤੱਕ 150 ਸਰਜਰੀਆਂ ਹੋ ਚੁੱਕੀਆਂ ਹਨ। ਅੰਕੜਿਆਂ ਉੁਪਰ ਝਾਤ ਮਾਰੀ ਜਾਵੇ ਤਾਂ ਬੀਤੇ ਸਾਲ ਪੀਜੀਆਈ ਨੇ 200 ਦੇ ਲਗਭਗ ਰੀਨਲ ਟਾਂਰਸਪਲਾਂਟ ਕੀਤੇ ਸਨ। ਪਹਿਲਾਂ ਪੀਜੀਆਈ ਵਿੱਚ ਰੋਜ਼ਾਨਾ ਮਹਿਜ਼ ਇੱਕ ਜਾਂ ਦੋ ਰੀਨਲ ਟਾਂਰਸਪਲਾਂਟ ਸਰਜਰੀ ਕੀਤੀ ਜਾਂਦੀ ਸੀ ਪਰ ਰੀਨਲ ਟਰਾਂਸਪਲਾਂਟ ਸਰਜਰੀ ਵਿਭਾਗ ਨਾਲ ਯੂਰੋਲਾਜੀ ਤੇ ਨੇਫਰੋਲਾਜੀ ਵਿਭਾਗ ਨੂੰ ਵੀ ਕਿਡਨੀ ਟਾਂਰਸਪਲਾਂਟ ਸਰਜਰੀ ਦੀ ਮਨਜ਼ੂਰੀ ਮਿਲਣ ਨਾਲ ਇਹ ਅੰਕੜਾ ਵਧ ਕੇ ਇੱਕ ਦਿਨ ਤੋਂ 7 ਤੋਂ 8 ਕਿਡਨੀ ਟਾਂਰਸਪਲਾਂਟ ਸਰਜਰੀ ਤਕ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ : Chandigarh Farmers Protest: ਕਿਸਾਨਾਂ ਨੇ ਚੰਡੀਗੜ੍ਹ, ਮੁਹਾਲੀ 'ਚ ਲਗਾਏ ਡੇਰੇ; ਅੱਜ ਮੀਟਿੰਗ ਕਰ ਉਲੀਕਣਗੇ ਅਗਲੀ ਰੂਪਰੇਖਾ

Read More
{}{}