Home >>Chandigarh

Chandigarh Accident: ਪੋਰਸ਼ ਕਾਰ ਨੇ ਦੋ ਐਕਟਿਵਾ ਨੂੰ ਮਾਰੀ ਟੱਕਰ; ਚਾਲਕ ਦੀਆਂ ਦੋਵੇਂ ਲੱਤਾਂ ਵੱਢੀਆਂ, ਮੌਕੇ ਉਤੇ ਹੋਈ ਮੌਤ, ਦੋ ਕੁੜੀਆਂ ਗੰਭੀਰ

Chandigarh Accident: ਤੇਜ਼ ਰਫ਼ਤਾਰ ਪੋਰਸ਼ ਕਾਰ ਕਾਰ ਚਾਲਕ ਨੇ ਸੋਮਵਾਰ ਰਾਤ ਸੈਕਟਰ 4 ਪੈਟਰੋਲ ਪੰਪ ਕੋਲ ਐਕਟਿਵਾ ਸਵਾਰ ਦੋ ਕੁੜੀਆਂ ਨੂੰ ਟੱਕਰ ਮਾਰ ਕੇ ਅੱਗੇ ਜਾ ਰਹੇ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ।

Advertisement
Chandigarh Accident: ਪੋਰਸ਼ ਕਾਰ ਨੇ ਦੋ ਐਕਟਿਵਾ ਨੂੰ ਮਾਰੀ ਟੱਕਰ; ਚਾਲਕ ਦੀਆਂ ਦੋਵੇਂ ਲੱਤਾਂ ਵੱਢੀਆਂ, ਮੌਕੇ ਉਤੇ ਹੋਈ ਮੌਤ, ਦੋ ਕੁੜੀਆਂ ਗੰਭੀਰ
Ravinder Singh|Updated: Mar 11, 2025, 11:56 AM IST
Share

Chandigarh Accident: ਤੇਜ਼ ਰਫ਼ਤਾਰ ਪੋਰਸ਼ ਕਾਰ ਕਾਰ ਚਾਲਕ ਨੇ ਸੋਮਵਾਰ ਰਾਤ ਸੈਕਟਰ 4 ਪੈਟਰੋਲ ਪੰਪ ਕੋਲ ਐਕਟਿਵਾ ਸਵਾਰ ਦੋ ਕੁੜੀਆਂ ਨੂੰ ਟੱਕਰ ਮਾਰ ਕੇ ਅੱਗੇ ਜਾ ਰਹੇ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ। ਐਕਟਿਵਾ ਕਾਰ ਦੇ ਇੰਜਣ ਵਿੱਚ ਫਸ ਗਈ ਅਤੇ ਕਾਰ ਐਕਟਿਵਾ ਨੂੰ ਕਾਫੀ ਦੂਰ ਤੱਕ ਘਸੀਟਦੀ ਲੈ ਗਈ। ਪੋਰਸ਼ ਕਾਰ ਪਹਿਲਾਂ ਬਿਜਲੀ ਦੇ ਖੰਭੇ ਅਤੇ ਫਿਰ ਟ੍ਰੈਫਿਕ ਸਾਈਨ ਬੋਰਡ ਨੂੰ ਤੋੜ ਕੇ ਦਰੱਖਤ ਨਾਲ ਟਕਰਾ ਗਈ।

ਕਾਰ ਦੇ ਇੰਜਣ ਵਿੱਚ ਫਸ ਗਈ ਐਕਟਿਵਾ ਦੇ ਦੋ ਟੁਕੜੇ ਹੋ ਗਏ। ਜਿੱਥੇ ਐਕਟਿਵਾ ਚਾਲਕ ਦੀ ਮੌਤ ਹੋ ਗਈ। ਜਦੋਂਕਿ ਪੁਲਿਸ ਨੇ ਐਕਟਿਵਾ ਸਵਾਰ ਦੋ ਲੜਕੀਆਂ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ। ਮਾਮਲੇ ਦੀ ਸੂਚਨਾ ਮਿਲਦੇ ਹੀ ਟ੍ਰੈਫਿਕ ਡੀਐਸਪੀ ਅਤੇ ਸੈਕਟਰ 3 ਥਾਣੇ ਦੇ ਇੰਚਾਰਜ ਮੌਕੇ ’ਤੇ ਪੁੱਜੇ। ਪੁਲਿਸ ਨੇ ਪੋਰਸ਼ ਚਾਲਕ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਸੈਕਟਰ 3 ਥਾਣੇ ਦੀ ਪੁਲਿਸ ਨੇ ਪੋਰਸ਼ ਚਾਲਕ ਖ਼ਿਲਾਫ਼ ਲਾਪਰਵਾਹੀ, ਤੇਜ਼ ਰਫ਼ਤਾਰ ਅਤੇ ਸੜਕ ਹਾਦਸੇ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਜਾਂਚ 'ਚ ਸਾਹਮਣੇ ਆਇਆ ਕਿ ਪੋਰਸ਼ ਕਾਰ ਸੈਕਟਰ-21 ਦੇ ਰਹਿਣ ਵਾਲੇ ਸੰਜੀਵ ਬਾਬੂਤ ਦੇ ਨਾਂ 'ਤੇ ਸੀ। ਮ੍ਰਿਤਕ ਦੀ ਪਛਾਣ ਅੰਕਿਤ ਵਾਸੀ ਨਵਾਂਗਾਓਂ ਵਜੋਂ ਹੋਈ ਹੈ। ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ। ਤੇਜ਼ ਰਫ਼ਤਾਰ ਪੋਰਸ਼ ਕਾਰ ਨੰਬਰ ਸੀਐਚ 01ਸੀ ਕਿਊ 0146 ਦਾ ਡਰਾਈਵਰ ਸੈਕਟਰ 4 ਪੈਟਰੋਲ ਪੰਪ ਤੋਂ ਪੰਜਾਬ ਰਾਜ ਭਵਨ ਵੱਲ ਜਾ ਰਿਹਾ ਸੀ। ਜਦੋਂ ਕਾਰ ਪੈਟਰੋਲ ਪੰਪ ਤੋਂ ਥੋੜ੍ਹਾ ਅੱਗੇ ਮੋੜ 'ਤੇ ਪਹੁੰਚੀ ਤਾਂ ਇਸ ਨੇ ਐਕਟਿਵਾ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਪੋਰਸ਼ ਕਾਰ ਨੇ ਤੇਜ਼ ਰਫਤਾਰ ਹੋਣ ਕਾਰਨ ਅੱਗੇ ਜਾ ਰਹੇ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਐਕਟਿਵਾ ਅਤੇ ਚਾਲਕ ਕਾਰ ਦੇ ਇੰਜਣ ਵਿੱਚ ਫਸ ਗਏ। ਕਾਰ ਐਕਟਿਵਾ ਨੂੰ ਘਸੀਟ ਕੇ ਕਾਫੀ ਦੂਰ ਲੈ ਗਈ। ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਟ੍ਰੈਫਿਕ ਸਾਈਨ ਬੋਰਡ ਤੋੜ ਕੇ ਦਰੱਖਤ ਨਾਲ ਟਕਰਾ ਗਈ।

ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਜਾ ਕੇ ਰੁਕ ਗਈ। ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਐਕਟਿਵਾ ਦੇ ਦੋ ਟੁਕੜੇ ਹੋ ਚੁੱਕੇ ਸਨ। ਦੋ ਲੜਕੀਆਂ ਸੜਕ 'ਤੇ ਦਰਦ ਨਾਲ ਤੜਫ ਰਹੀਆਂ ਸਨ ਜਦਕਿ ਇੱਕ ਐਕਟਿਵਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਤਿੰਨਾਂ ਨੂੰ ਪੀ.ਜੀ.ਆਈ ਲੈ ਗਈ ਜਿੱਥੇ ਐਕਟਿਵਾ ਚਾਲਕ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਜਦਕਿ ਦੋਵੇਂ ਲੜਕੀਆਂ ਸੋਨੀ ਅਤੇ ਗੁਰਲੀਨ ਦਾ ਇਲਾਜ ਚੱਲ ਰਿਹਾ ਹੈ। ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਦੇ ਸਾਰੇ ਏਅਰਬੈਗ ਖੁੱਲ੍ਹ ਗਏ ਸਨ।

Read More
{}{}