Home >>Chandigarh

Chandigarh News: ਪ੍ਰਭ ਆਸਰਾ ਦੀ ਬਿੱਲ ਨਾ ਭਰਨ ਕਾਰਨ ਕੱਟੀ ਲਾਈਟ, ਸੰਸਥਾ ਬਿੱਲ ਅਦਾ ਕਰਨ ਤੋਂ ਅਸਮਰੱਥ

Chandigarh News: ਸੰਗਠਨ ਦੇ ਮੈਂਬਰਾਂ ਨੇ ਦੱਸਿਆ ਕਿ ਕੋਰੋਨਾ ਦੇ ਦੌਰ ਤੋਂ ਪਹਿਲਾਂ ਉਹ ਨਿਯਮਤ ਤੌਰ 'ਤੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਦੇ ਸਨ, ਪਰ ਕੋਰੋਨਾ ਦੇ ਸਮੇਂ ਦੌਰਾਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਅਜਿਹੇ 'ਚ ਹੁਣ ਬਿਜਲੀ ਦੀ ਕੁੱਲ ਬਕਾਇਆ ਰਾਸ਼ੀ ਕਰੀਬ 93 ਲੱਖ ਰੁਪਏ ਹੋ ਗਈ ਹੈ। 

Advertisement
Chandigarh News: ਪ੍ਰਭ ਆਸਰਾ ਦੀ ਬਿੱਲ ਨਾ ਭਰਨ ਕਾਰਨ ਕੱਟੀ ਲਾਈਟ, ਸੰਸਥਾ ਬਿੱਲ ਅਦਾ ਕਰਨ ਤੋਂ ਅਸਮਰੱਥ
Manpreet Singh|Updated: Mar 21, 2024, 07:28 PM IST
Share

Chandigarh News: ਲੋੜਵੰਦਾਂ ਦੀ ਮਦਦ ਕਰਨ ਵਾਲੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਵਿੱਚ ਰਹਿੰਦੇ ਕਰੀਬ 450 ਲੋਕ ਇਨ੍ਹਾਂ ਦਿਨਾਂ ਵਿੱਚ ਮੁਸੀਬਤ ਵਿੱਚ ਹਨ। ਕਿਉਂਕਿ ਸੰਸਥਾ ਦਾ ਕਰੀਬ 93 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ। ਇਸ ਕਾਰਨ ਸੰਸਥਾ ਦੀਆਂ ਲਾਈਟ 10 ਜਨਵਰੀ ਤੋਂ ਕੱਟ ਦਿੱਤੀ ਗਈ ਹੈ ਅਜਿਹਾ ਕਹਿਣਾ ਹੈ ਸੰਸਥਾ ਦਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਜਥੇਬੰਦੀ ਦੇ ਪ੍ਰਬੰਧਕਾਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਤੋਂ ਲਾਈਟ ਬਹਾਲ ਕਰਨ ਦੀ ਮੰਗ ਕੀਤੀ। ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਜਬੂਰੀ ਨੂੰ ਸਮਝਣਾ ਹੋਏ ਲਾਈਟ ਬਹਾਲ ਕਰਵਾਈ ਜਾਵੇ।

ਸੰਗਠਨ ਦੇ ਮੈਂਬਰਾਂ ਨੇ ਦੱਸਿਆ ਕਿ ਕੋਰੋਨਾ ਦੇ ਦੌਰ ਤੋਂ ਪਹਿਲਾਂ ਉਹ ਨਿਯਮਤ ਤੌਰ 'ਤੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਦੇ ਸਨ, ਪਰ ਕੋਰੋਨਾ ਦੇ ਸਮੇਂ ਦੌਰਾਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਅਜਿਹੇ 'ਚ ਹੁਣ ਬਿਜਲੀ ਦੀ ਕੁੱਲ ਬਕਾਇਆ ਰਾਸ਼ੀ ਕਰੀਬ 93 ਲੱਖ ਰੁਪਏ ਹੋ ਗਈ ਹੈ। ਉਹ ਇਹ ਖਰਚਾ ਚੁੱਕਣ ਤੋਂ ਅਸਮਰੱਥ ਹਨ।

ਅਸੀਂ ਜਨਰੇਟਰਾਂ ਨਾਲ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਵੱਡੀਆਂ ਮਸ਼ੀਨਾਂ, ਹੀਟਰ ਅਤੇ ਮੋਟਰਾਂ ਚੱਲਣ ਦੇ ਯੋਗ ਨਹੀਂ ਹਨ। ਜਿਸ ਕਾਰਨ ਕਾਫੀ ਜ਼ਿਆਦਾ ਸਮੱਸਿਆ ਪੈਦਾ ਹੋ ਰਹੀ ਹੈ। ਕਾਬਿਲੇਗੌਰ ਹੈ ਕਿ ਮੈਂਟਲ ਹੈਲਥਕੇਅਰ ਐਕਟ ਅਨੁਸਾਰ ਅਜਿਹੀ ਸੰਸਥਾ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਪਰ ਫਿਰ ਵੀ 70 ਦਿਨਾਂ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ: Hola Mohalla: ਹੋਲੇ ਮਹੱਲੇ ਲਈ ਜਾ ਸੰਗਤ ਦੀ ਟਰਾਲੀ 'ਤੇ ਜਾ ਚੜ੍ਹੇ ਭਗਵੰਤ ਮਾਨ, ਦੇਖੋਂ ਬੇਬੇ ਨੇ ਸੀਐੱਮ ਨੂੰ ਕਿ ਕਿਹਾ...

ਪ੍ਰਭ ਆਸਰਾ ਸੰਸਥਾ ਮੁਹਾਲੀ ਜ਼ਿਲ੍ਹੇ ਤੋਂ ਚਲਦੀ ਹੈ। ਇੱਥੇ ਬਹੁਤ ਸਾਰੇ ਲੋੜਵੰਦ ਲੋਕ ਰਹਿੰਦੇ ਹਨ। ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣਿਆਂ ਨੂੰ ਇੱਥੇ ਛੱਡ ਦਿੰਦੇ ਹਨ।  ਇਸ ਦੇ ਨਾਲ ਹੀ ਸੰਸਥਾ ਵੱਲੋਂ ਚਲਾਏ ਜਾ ਰਹੇ ਸੁਲ੍ਹਾ-ਸਫ਼ਾਈ ਅਭਿਆਨ ਤਹਿਤ ਕਈ ਲੋਕ ਆਪਣੇ ਪਰਿਵਾਰਕ ਮੈਂਬਰ ਨੂੰ ਮੁੜ ਤੋਂ ਮਿਲ ਚੁੱਕੇ ਹਨ। 

ਇਹ ਵੀ ਪੜ੍ਹੋ: Bullet Patake: ਪੇਪਰ ਚੰਗਾ ਹੋਇਆ ਤਾਂ ਮੁੰਡੇ ਨੇ ਸ਼ਹਿਰ 'ਚ ਮਾਰੇ ਬੁਲੇਟ ਦੇ ਪਟਾਕੇ, ਪੁਲਿਸ ਨੇ ਘਰ ਆ ਕੇ ਦਿੱਤਾ ਗਿਫ਼ਟ

Read More
{}{}