Bus Employees Strike: ਪਨਬਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ 20 ਮਈ ਤੋਂ ਦੇਸ਼ਵਿਆਪੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਯੂਨੀਅਨ ਆਗੂਆਂ ਦੀ 15 ਮਈ 2025 ਨੂੰ ਜਥੇਬੰਦੀ ਦੇ ਮੰਗ ਪੱਤਰ ਅਨੁਸਾਰ ਟਰਾਂਸਪੋਰਟ ਮੰਤਰੀ ਪੰਜਾਬ,ਸਟੇਟ ਟ੍ਰਾਂਸਪੋਰਟ ਸੈਕਟਰੀ ਪੰਜਾਬ, ਡਾਇਰੈਕਟਰ ਸਟੇਟ ਟਰਾਂਸਪੋਰਟ, ਮੈਨੇਜਿੰਗ ਡਾਇਰੈਕਟਰ ਪੀਆਰਟੀਸੀ ਸਮੇਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ।
ਮੀਟਿੰਗ ਵਿੱਚ ਜਥੇਬੰਦੀ ਵੱਲੋਂ ਦਿੱਤੇ ਮੰਗ ਪੱਤਰ ਅਨੁਸਾਰ ਸਾਰੀਆਂ ਮੰਗਾਂ ਉਤੇ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਅਧਿਕਾਰੀਆਂ ਵੱਲੋਂ ਮੰਗਾਂ ਉਤੇ ਸਹਿਮਤੀ ਜਤਾਈ ਗਈ ਅਤੇ ਦੱਸਿਆ ਗਿਆ ਕਿ ਪਾਲਿਸੀ ਬਣਾ ਕੇ ਵਿੱਤ ਵਿਭਾਗ ਨੂੰ ਭੇਜੀ ਗਈ ਹੈ। ਹੁਣ ਦੁਬਾਰਾ ਅੱਜ ਮਿਤੀ 19 ਮਈ ਨੂੰ ਪ੍ਰਸੋਨਲ ਦੇ ਨਾਲ ਟਰਾਂਸਪੋਰਟ ਵਿਭਾਗ ਦੀ ਬਾਅਦ ਦੁਪਿਹਰ ਮੀਟਿੰਗ ਹੈ ਉਸ ਮੀਟਿੰਗ ਉਪਰੰਤ ਪਾਲਸੀ ਸਬੰਧੀ ਸਾਰਾ ਕੁੱਝ ਸਪੱਸ਼ਟ ਹੋ ਜਾਵੇਗਾ।
ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕਰਕੇ ਕੰਟਰੈਕਟ ਉਤੇ ਕਰਨ ਸਬੰਧੀ ਵਿਭਾਗੀ ਪ੍ਰਕਿਰਿਆ ਜਾਰੀ ਹੈ ਜਿਸ ਦੀ ਫਾਇਲ ਸੈਕਟਰੀ ਸਾਬ ਕੋਲ ਜਾ ਚੁੱਕੀ ਹੈ ਜਿਸ ਨੂੰ ਮੰਤਰੀ ਕੋਲ ਅਤੇ ਫਿਰ ਕੈਬਨਿਟ ਵਿੱਚ ਭੇਜਣਾ ਸੀ ਸੋ ਆਊਟਸੋਰਸ ਅਤੇ ਕੰਟਰੈਕਟ ਸਟਾਫ ਦੀਆਂ ਫਾਈਲਾਂ ਨੂੰ ਕੈਬਨਿਟ ਤੋਂ ਪਾਸ ਕਰਵਾਕੇ ਲਾਗੂ ਕਰਵਾਉਣ ਲਈ ਵਿਭਾਗਾਂ ਵਿੱਚ ਸਰਕਾਰੀ ਨਵੀਂਆਂ ਬੱਸਾਂ ਪਾਉਣ ਲਈ ਸਹਿਮਤੀ ਜਤਾਈ ਹੈ।
ਇਸ ਤੋਂ ਇਲਾਵਾ 20 ਮਈ 2025 ਨੂੰ ਹੋਣ ਵਾਲੀ ਦੇਸ਼ਵਿਆਪੀ ਹੜਤਾਲ ਵੀ ਮੁਲਤਵੀ ਹੋ ਗਈ ਹੈ ਜਿਸ ਨੂੰ ਦੁਬਾਰਾ 9 ਜੁਲਾਈ 2025 ਨੂੰ ਦੇਸ਼ਵਿਆਪੀ ਹੜਤਾਲ ਕਰਨ ਦਾ ਫੈਸਲਾ ਲਿਆ ਹੈ ਜਿਸ ਨੂੰ ਜਥੇਬੰਦੀ ਵੱਲੋਂ ਸਮਰਥਨ ਰਹੇਗਾ ਅਤੇ ਕੱਲ੍ਹ 20 ਮਈ ਨੂੰ ਡੀ ਸੀ ਦਫਤਰਾਂ ਦੇ ਅੱਗੇ ਦਿੱਤੇ ਜਾ ਰਹੇ ਧਰਨਿਆਂ ਵਿੱਚ ਜ਼ਿਲ੍ਹਾ ਵਾਈਜ ਸ਼ਮੂਲੀਅਤ ਕੀਤੀ ਜਾਵੇਗੀ।
ਜਥੇਬੰਦੀ ਵੱਲੋਂ 20, 21, 22 ਮਈ 2025 ਨੂੰ ਹੜਤਾਲ ਧਰਨੇ ਸਮੇਤ ਸਾਰੇ ਐਕਸਨਾਂ ਨੂੰ ਵਿਭਾਗ ਵੱਲੋਂ ਹਾਂ ਪੱਖੀ ਹੁੰਗਾਰਾ ਵੇਖਦਿਆਂ ਅਤੇ ਅੱਜ ਮਿਤੀ 19 ਮਈ ਨੂੰ ਫਿਰ ਦੁਬਾਰਾ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਡਰਾਇਕੈਟਰ ਸਟੇਟ ਟਰਾਂਸਪੋਰਟ ਵਿਭਾਗ ਨਾਲ ਫੋਨ ਰਾਹੀਂ ਗੱਲਬਾਤ ਕਰਨ ਉਪਰੰਤ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਜ਼ਿੰਮੇਵਾਰੀ ਚੁੱਕਣ ਉਤੇ ਮੁਲਤਵੀ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਪਨਬੱਸ ਦੇ ਵਰਕਸ਼ਾਪ ਕਰਮਚਾਰੀਆਂ ਦੀਆਂ ਅਜੇ ਤੱਕ ਤਨਖਾਹਾਂ ਜਾਰੀ ਨਹੀਂ ਕੀਤੀਆ ਗਈਆ ਜੇਕਰ ਅੱਜ ਮਿਤੀ 19 ਮਈ ਸ਼ਾਮ ਤੱਕ ਨਾ ਪਾਈਆਂ ਗਈਆਂ ਤਾਂ ਕੱਲ੍ਹ ਮਿਤੀ 20 ਮਈ 2025 ਨੂੰ ਪੰਜਾਬ ਰੋਡਵੇਜ਼ ਪਨਬੱਸ ਦੇ ਸਾਰੇ ਡਿਪੂਆਂ ਵਲੋਂ 2 ਘੰਟੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜੇ ਫਿਰ ਵੀ ਤਨਖਾਹਾਂ ਨਹੀਂ ਆਉਂਦੀਆਂ ਤਾਂ ਮਿਤੀ 21 ਮਈ ਤੋਂ ਸਿਰਫ਼ ਪਨਬਸ ਦਾ ਪੂਰਨ ਚੱਕਾ ਜਾਮ ਕਰਕੇ ਬੰਦ ਕਰਦੇ ਹੋਏ ਤਿੱਖੇ ਸੰਘਰਸ਼ ਕੀਤੇ ਜਾਣਗੇ।