Home >>Chandigarh

Panchayat Elections: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕੀ ਪਿੰਡ ਧਰਮਕੋਟ ਦੀ ਪੰਚਾਇਤੀ ਚੋਣ ਪ੍ਰਕੀਰਿਆ, ਜਾਣੋ ਕਾਰਨ

Panchayat Elections: ਸਰਪੰਚੀ ਦੀ ਚੋਣ ਲੜਣ ਦੇ ਚਾਹਵਾਨ ਰਾਕੇਸ਼ ਕੁਮਾਰ ਸ਼ਰਮਾ ਨੇ ਸੂਬਾ ਚੋਣ ਕਮਿਸ਼ਨ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਹੈ। 

Advertisement
Panchayat Elections: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕੀ ਪਿੰਡ ਧਰਮਕੋਟ ਦੀ ਪੰਚਾਇਤੀ ਚੋਣ ਪ੍ਰਕੀਰਿਆ, ਜਾਣੋ ਕਾਰਨ
Manpreet Singh|Updated: Oct 09, 2024, 10:05 AM IST
Share

Panchayat Elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮੋਗਾ ਦੀ ਤਹਿਸੀਲ ਧਰਮਕੋਟ ਵਿਚ ਪੈਂਦੇ ਪਿੰਡ ਕਿਸ਼ਨਪੁਰਾ ਕਲਾਂ ਵਿਚ ਚੋਣ ਪ੍ਰਕੀਰਿਆ 'ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ਵਿਚ ਅਗਲੀ ਸੁਣਵਾਈ 11 ਅਕਤੂਬਰ ਨੂੰ ਹੋਣ ਜਾ ਰਹੀ ਹੈ।

ਦਰਅਸਲ, ਇਸ ਪਿੰਡ ਤੋਂ ਸਰਪੰਚੀ ਦੀ ਚੋਣ ਲੜਣ ਦੇ ਚਾਹਵਾਨ ਰਾਕੇਸ਼ ਕੁਮਾਰ ਸ਼ਰਮਾ ਨੇ ਸੂਬਾ ਚੋਣ ਕਮਿਸ਼ਨ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨਰ ਨੇ ਦੱਸਿਆ ਹੈ ਕਿ ਉਸ ਨੇ ਕਿਸ਼ਨਪੁਰਾ ਕਲਾਂ ਤੋਂ ਸਰਪੰਚੀ ਦੇ ਕਾਗਜ਼ ਦਾਖ਼ਲ ਕੀਤੇ ਸਨ। ਇਸ ਦੀ ਰਸੀਦ ਨਾ ਮਿਲਣ 'ਤੇ ਉਸ ਨੇ ਜਦੋਂ ਸਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਰਸੀਦ ਦੇਣ ਤੋਂ ਇਨਕਾਰ ਕਰਦਿਆਂ ਕਹਿ ਦਿੱਤਾ ਕਿ ਉਸ ਦੇ ਕਾਗਜ਼ ਗੁਆਚ ਗਏ ਹਨ।

ਪਟੀਸ਼ਨਰ ਨੇ ਕਿਹਾ ਕਿ ਇਸ ਨੂੰ ਸੰਵਿਧਾਨ ਦੀ ਉਲੰਘਣਾ ਦੱਸਦਿਆਂ ਹਾਈ ਕੋਰਟ ਤੋਂ ਗ੍ਰਾਮ ਪੰਚਾਇਤ ਵਿਚ ਸਰਪੰਚੀ ਚੋਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ 'ਤੇ ਹਾਈ ਕੋਰਟ ਵੱਲੋਂ ਪੰਜਾਬ ਦੇ DAG ਜੇ.ਐੱਸ. ਰੱਤੂ ਨੂੰ ਨੋਟਿਸ ਸੌਂਪ ਦਿੱਤਾ ਗਿਆ ਹੈ ਤੇ 11 ਅਕਤੂਬਰ ਤਕ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਦੋਂ ਤਕ ਇਸ ਪਿੰਡ ਵਿਚ ਚੋਣ ਪ੍ਰਕੀਰਿਆ 'ਤੋ ਰੋਕ ਲਗਾ ਦਿੱਤੀ ਗਈ ਹੈ। 

Read More
{}{}