Punjab Weather: ਪੰਜਾਬ 'ਚ ਆਉਣ ਵਾਲਾ ਹਫਤਾ ਮੌਸਮ ਦੇ ਲਿਹਾਜ਼ ਨਾਲ ਕਾਫੀ ਸਰਗਰਮ ਰਹੇਗਾ। ਭਾਰਤੀ ਮੌਸਮ ਵਿਭਾਗ ਨੇ 22 ਤੋਂ 27 ਜੂਨ ਤੱਕ ਸੂਬੇ ਭਰ ਵਿੱਚ ਭਾਰੀ ਮੀਂਹ, ਗਰਜ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੱਤੀ ਹੈ।
ਅੱਜ, 22 ਜੂਨ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
23 ਤੋਂ 27 ਜੂਨ ਤੱਕ ਲਗਾਤਾਰ ਮੀਂਹ ਦੇ ਨਾਲ-ਨਾਲ ਗਰਜ-ਤੂਫ਼ਾਨ ਵੀ ਆ ਸਕਦਾ ਹੈ।
24 ਅਤੇ 25 ਜੂਨ ਨੂੰ ਬਹੁਤ ਭਾਰੀ ਮੀਂਹ ਪੈਣ ਦੀ ਉਮੀਦ ਹੈ।
ਮੌਨਸੂਨ ਦੀ ਸਥਿਤੀ:
ਮੌਨਸੂਨ ਇਸ ਸਮੇਂ ਹਿਮਾਚਲ ਪ੍ਰਦੇਸ਼ ਵਿੱਚ ਫਸਿਆ ਹੋਇਆ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਕੋਈ ਖਾਸ ਪ੍ਰਗਤੀ ਨਹੀਂ ਹੋਈ ਹੈ। ਜੇਕਰ ਸਥਿਤੀ ਬਦਲਦੀ ਹੈ, ਤਾਂ ਮੌਨਸੂਨ ਅੱਜ ਪੰਜਾਬ ਵਿੱਚ ਦਾਖਲ ਹੋ ਸਕਦਾ ਹੈ।
ਮੀਂਹ ਦੀ ਚੇਤਾਵਨੀ:
16 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਪਠਾਨਕੋਟ ਅਤੇ ਹੁਸ਼ਿਆਰਪੁਰ 'ਚ ਆਰੇਂਜ ਅਲਰਟ।
ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਬਰਨਾਲਾ, ਮਾਨਸਾ, ਪਟਿਆਲਾ, ਸੰਗਰੂਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਤਾਪਮਾਨ ਵਿੱਚ ਗਿਰਾਵਟ:
ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਘੱਟ ਗਿਆ ਅਤੇ ਆਮ ਨਾਲੋਂ 1.9 ਡਿਗਰੀ ਘੱਟ ਦਰਜ ਕੀਤਾ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੱਜ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ:
ਅੰਮ੍ਰਿਤਸਰ: ਬੱਦਲਵਾਈ, ਮੀਂਹ ਦੀ ਸੰਭਾਵਨਾ। ਤਾਪਮਾਨ 28-32°C
ਜਲੰਧਰ: ਅੰਸ਼ਕ ਤੌਰ 'ਤੇ ਬੱਦਲਵਾਈ, ਮੀਂਹ ਦੀ ਸੰਭਾਵਨਾ। ਤਾਪਮਾਨ 28-34°C
ਲੁਧਿਆਣਾ: ਬੱਦਲਵਾਈ, ਮੀਂਹ ਦੀ ਸੰਭਾਵਨਾ। ਤਾਪਮਾਨ 28-34°C
ਪਟਿਆਲਾ: ਬੱਦਲਵਾਈ, ਮੀਂਹ ਦੀ ਸੰਭਾਵਨਾ। ਤਾਪਮਾਨ 27-34°C
ਮੁਹਾਲੀ: ਬੱਦਲਵਾਈ, ਮੀਂਹ ਦੀ ਸੰਭਾਵਨਾ। ਤਾਪਮਾਨ 27-32°C
ਪੰਜਾਬ ਵਿੱਚ ਅੱਜ ਤੋਂ ਮੌਸਮ ਬਦਲ ਰਿਹਾ ਹੈ। ਲਗਾਤਾਰ ਮੀਂਹ ਅਤੇ ਤੇਜ਼ ਹਵਾਵਾਂ ਦੇ ਕਾਰਨ, ਅਗਲੇ ਕੁਝ ਦਿਨਾਂ ਲਈ ਸਾਵਧਾਨ ਰਹਿਣ ਦੀ ਲੋੜ ਹੈ, ਖਾਸ ਕਰਕੇ ਓਰੇਂਜ ਅਲਰਟ ਵਾਲੇ ਜ਼ਿਲ੍ਹਿਆਂ ਵਿੱਚ।