Home >>Chandigarh

Weather Update: ਪੰਜਾਬ 'ਚ ਮਾਨਸੂਨ ਫਿਰ ਹੋਇਆ ਸੁਸਤ, ਜਾਣੋ ਕਦੋਂ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਬਦੱਲ, ਜਾਣੋ ਮੌਸਮ ਦਾ ਹਾਲ

Punjab Weather Today: ਪੰਜਾਬ ਵਿੱਚ ਕਈ ਥਾਵਾਂ ਉੱਤੇ ਭਾਰੀ ਮੀਂਹ ਪੈ ਰਿਹਾ ਹੈ ਅਤੇ ਜਿਸ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਕਈ ਥਾਵਾਂ ਉੱਤੇ ਮਾਨਸੂਨ ਸੁਸਤ ਹੋ ਗਿਆ ਹੈ।

Advertisement
Weather Update: ਪੰਜਾਬ 'ਚ ਮਾਨਸੂਨ ਫਿਰ ਹੋਇਆ ਸੁਸਤ, ਜਾਣੋ ਕਦੋਂ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਬਦੱਲ, ਜਾਣੋ ਮੌਸਮ ਦਾ ਹਾਲ
Riya Bawa|Updated: Sep 06, 2024, 08:47 AM IST
Share

Punjab Weather Today: ਪੰਜਾਬ ਵਿੱਚ ਕਈ ਦਿਨਾਂ ਤੋਂ ਪਵੇ ਲਗਾਤਾਰ ਮੀਂਹ ਤੋਂ ਬਾਅਦ ਹੁਣ ਇੱਕ ਵਾਰ ਫਿਰ ਮਾਨਸੂਨ ਦੀ ਰਫ਼ਤਾਰ ਰੁਕ ਗਈ ਹੈ। ਅੱਜ ਸਵੇਰੇ ਹੀ ਮੌਸਸ ਸਾਫ਼ ਹੈ ਅਤੇ ਧੁੱਪ ਨਿਕਲੀ ਹੋਈ ਹੈ। ਪੰਜਾਬ ਦੇ 4 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਸਵੇਰੇ 9 ਵਜੇ ਤੱਕ ਜਾਰੀ ਕੀਤਾ ਗਿਆ ਸੀ। 

ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਆਸਪਾਸ ਦੇ ਕੁਝ ਇਲਾਕਿਆਂ 'ਚ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਡਰਾਈ ਡੇ ਕਾਰਨ ਔਸਤ ਤਾਪਮਾਨ 1.1 ਡਿਗਰੀ ਵਧ ਗਿਆ। ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਾਨ 1.7 ਡਿਗਰੀ ਵਧ ਕੇ 33.9 ਡਿਗਰੀ ਹੋ ਗਿਆ।

ਇਹ ਵੀ ਪੜ੍ਹੋ: ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਕਾਰਵਾਈ, NIA ਨੇ ਦਾਇਰ ਕੀਤੀ ਚਾਰਜਸ਼ੀਟ 

ਦੂਜੇ ਪਾਸੇ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਸਿੱਧੀ ਬਾਰਿਸ਼ ਨਹੀਂ ਹੋਈ। ਜਦੋਂ ਕਿ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਮੀਂਹ ਪਿਆ ਹੈ। 11 ਸਤੰਬਰ ਤੱਕ ਪੰਜਾਬ 'ਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸੀ, ਪਰ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ।

11 ਸਤੰਬਰ ਤੱਕ ਦੀ ਭਵਿੱਖਬਾਣੀ ਮੁਤਾਬਕ ਪੰਜਾਬ 'ਚ ਮੀਂਹ ਨਹੀਂ ਪਵੇਗਾ। ਕੁਝ ਖੇਤਰਾਂ ਵਿੱਚ ਮੀਂਹ ਸਰਗਰਮ ਰਹੇਗਾ। ਪਰ ਇਹ ਤਾਪਮਾਨ ਨੂੰ ਪ੍ਰਭਾਵਤ ਨਹੀਂ ਕਰੇਗਾ। 11 ਸਤੰਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਨਾਲ ਵਾਤਾਵਰਣ ਵਿੱਚ ਮੌਜੂਦ ਨਮੀ ਘੱਟ ਜਾਵੇਗੀ ਅਤੇ ਚਿਪਚਿਪੇ ਤੋਂ ਰਾਹਤ ਮਿਲੇਗੀ।

Read More
{}{}