Home >>Chandigarh

Punjab Weather Update: ਪੰਜਾਬ-ਚੰਡੀਗੜ੍ਹ 'ਚ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ, ਪਹਾੜਾਂ 'ਚ ਬਰਫਬਾਰੀ ਤੋਂ ਬਾਅਦ ਵਧੇਗੀ ਠੰਡ

Punjab Weather Update: ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਕਹਿਰ ਘੱਟ ਗਿਆ ਹੈ ਅਤੇ ਦੂਜੇ ਪਾਸੇ ਪੰਜਾਬ-ਚੰਡੀਗੜ੍ਹ 'ਚ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਹੈ। ਪੱਛਮੀ ਗੜਬੜੀ ਸਰਗਰਮ, ਅੰਮ੍ਰਿਤਸਰ 'ਚ ਬਾਰਿਸ਼; ਪਹਾੜਾਂ 'ਚ ਬਰਫਬਾਰੀ ਤੋਂ ਬਾਅਦ ਠੰਡ ਵਧੇਗੀ  

Advertisement
Punjab Weather Update: ਪੰਜਾਬ-ਚੰਡੀਗੜ੍ਹ 'ਚ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ, ਪਹਾੜਾਂ 'ਚ ਬਰਫਬਾਰੀ ਤੋਂ ਬਾਅਦ ਵਧੇਗੀ ਠੰਡ
Riya Bawa|Updated: Dec 03, 2024, 08:33 AM IST
Share

Punjab and Chandigarh Weather Update: ਪੰਜਾਬ-ਚੰਡੀਗੜ੍ਹ 'ਚ ਤਾਪਮਾਨ ਹੁਣ ਤੇਜੀ ਨਾਲ ਵੱਧ ਰਿਹਾ ਹੈ। ਸਵੇਰ ਵੇਲੇ ਅਤੇ ਰਾਤ ਵੇਲੇ ਠੰਡ ਵੱਧ ਜਾਂਦੀ ਹੈ ਅਤੇ ਦੁਪਹਿਰੇ ਵੇਲੇ ਤਾਪਮਾਨ ਆਮ ਜਿਹਾ ਹੋ ਜਾਂਦਾ ਹੈ। ਦਸੰਬਰ ਦੀ ਸ਼ੁਰੂਆਤ ਤੋਂ ਬਾਅਦ ਵੀ ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ ਉਪਰ ਬਣਿਆ ਹੋਇਆ ਹੈ। ਪੰਜਾਬ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.6 ਡਿਗਰੀ ਵੱਧ ਅਤੇ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.2 ਡਿਗਰੀ ਵੱਧ ਹੈ। 

ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ ਕਰੀਬ 1 ਤੋਂ 2 ਡਿਗਰੀ ਦਾ ਵਾਧਾ ਦੇਖਿਆ ਗਿਆ ਹੈ।ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਪਾਕਿਸਤਾਨ-ਅਫਗਾਨਿਸਤਾਨ ਦੇ ਉੱਪਰ ਇੱਕ ਵੈਸਟਰਨ ਡਿਸਟਰਬੈਂਸ ਟਰਫ ਸਰਗਰਮ ਹੋ ਗਿਆ ਹੈ, ਪਰ ਇਹ ਬਹੁਤ ਕਮਜ਼ੋਰ ਸਥਿਤੀ ਵਿੱਚ ਹੈ। 

ਇਹ ਵੀ ਪੜ੍ਹੋ: PM Modi Chandigarh Visit: ਅੱਜ ਚੰਡੀਗੜ੍ਹ ਆਉਣਗੇ PM ਨਰਿੰਦਰ ਮੋਦੀ, 3 ਨਵੇਂ ਅਪਰਾਧਿਕ ਕਾਨੂੰਨਾਂ ਦੀ ਕਰਨਗੇ ਸਮੀਖਿਆ 
 

ਸਰਹੱਦੀ ਇਲਾਕਿਆਂ ਵਿੱਚ ਸਵੇਰੇ ਹਲਕੀ ਬਾਰਿਸ਼ ਦਰਜ ਕੀਤੀ ਗਈ। ਅੱਜ ਹਿਮਾਚਲ ਪ੍ਰਦੇਸ਼ ਦੇ ਉਪਰਲੇ ਅਤੇ ਮੱਧ ਪਹਾੜੀ ਖੇਤਰਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਜੇਕਰ ਆਉਣ ਵਾਲੇ ਦਿਨਾਂ 'ਚ ਬਰਫਬਾਰੀ ਹੁੰਦੀ ਹੈ ਤਾਂ ਇਸ ਦਾ ਅਸਰ ਪੰਜਾਬ-ਚੰਡੀਗੜ੍ਹ 'ਤੇ ਵੀ ਪਵੇਗਾ ਅਤੇ ਤਾਪਮਾਨ 'ਚ ਗਿਰਾਵਟ ਆਵੇਗੀ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਪੰਜਾਬ ਅਤੇ ਚੰਡੀਗੜ੍ਹ 'ਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਜਿਸ ਕਾਰਨ ਦੋਵਾਂ ਰਾਜਾਂ ਵਿੱਚ ਮੌਸਮ ਖੁਸ਼ਕ ਅਤੇ ਧੁੱਪ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ-ਚੰਡੀਗੜ੍ਹ 'ਚ ਧੁੰਦ ਦਾ ਕਹਿਰ ਘਟਿਆ, ਤਾਪਮਾਨ ਆਮ ਨਾਲੋਂ 2.9 ਡਿਗਰੀ ਵੱਧ
 

Read More
{}{}