Home >>Chandigarh

Chandigarh News: ਪੀਜੀਆਈ ਦੇ ਐਂਡੋਕਰੀਨੋਲੋਜੀ ਵਿਭਾਗ 'ਚ ਸਪੈਸ਼ਲ ਕਲੀਨਿਕ ਸ਼ੁਰੂਆਤ

Chandigarh News: ਪੀਜੀਆਈ ਵਿਚ ਹੈਪੇਟੋਲੋਜੀ ਵਿਭਾਗ ਨੇ ਐਂਡੋਕਰੀਨੋਲੋਜੀ ਅਤੇ ਡਾਇਟੈਟਿਕਸ ਵਿਭਾਗ ਦੇ ਸਹਿਯੋਗ ਨਾਲ ਨਵੀਂ ਓਪੀਡੀ ਵਿਚ ਜਿਗਰ ਦੇ ਮਰੀਜ਼ਾਂ ਲਈ ਇਕ ਮੈਟਾਬੋਲਿਕ ਕਲੀਨਿਕ ਸ਼ੁਰੂ ਕੀਤਾ ਹੈ।ਇਸ ਕਲੀਨਿਕ ਵਿਚ ਹਫ਼ਤੇ ਵਿਚ ਦੋ ਦਿਨ ਸੋਮਵਾਰ ਅਤੇ ਸ਼ੁੱਕਰਵਾਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। 

Advertisement
Chandigarh News: ਪੀਜੀਆਈ ਦੇ ਐਂਡੋਕਰੀਨੋਲੋਜੀ ਵਿਭਾਗ 'ਚ ਸਪੈਸ਼ਲ ਕਲੀਨਿਕ ਸ਼ੁਰੂਆਤ
Manpreet Singh|Updated: May 17, 2024, 08:36 AM IST
Share

Chandigarh News: ਪੀਜੀਆਈ ਦੀ ਓਪੀਡੀ ਦੇ ਹਰ ਵਿਭਾਗ ਵਿਚ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਡਾਕਟਰ ਮਰੀਜ਼ਾਂ ਨੂੰ ਲੋੜੀਂਦਾ ਸਮਾਂ ਨਹੀਂ ਦੇ ਪਾ ਰਹੇ ਹਨ। ਇਸ ਦੇ ਨਾਲ ਹੀ ਕਈ ਮਰੀਜ਼ਾਂ ਦੀ ਜਾਂਚ ਕਰਨ 'ਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਡਾਕਟਰ ਨੂੰ ਬਿਮਾਰੀ ਦੀ ਜੜ੍ਹ ਤਕ ਜਾਣ 'ਚ ਵੀ ਸਮਾਂ ਲੱਗਦਾ ਹੈ। ਅਜਿਹੀ ਸਥਿਤੀ ਵਿਚ, ਮਰੀਜ਼ ਦਾ ਇਲਾਜ ਲੰਬੇ ਸਮੇਂ ਤਕ ਚੱਲਦਾ ਹੈ। ਇਸ ਸਮੱਸਿਆ ਦੇ ਮੱਦੇਨਜ਼ਰ ਕੁਝ ਵਿਭਾਗ ਆਪਣੇ ਵਿਸ਼ੇਸ਼ ਕਲੀਨਿਕ ਸ਼ੁਰੂ ਕਰ ਰਹੇ ਹਨ। ਵਿਸ਼ੇਸ਼ ਕਲੀਨਿਕ ਵਿਚ ਸਿਰਫ਼ ਵਿਭਾਗ ਤੋਂ ਰੈਫ਼ਰ ਕੀਤੇ ਗਏ ਕਿਸੇ ਖਾਸ ਬਿਮਾਰੀ ਵਾਲੇ ਮਰੀਜ਼ ਹੀ ਆਉਣਗੇ ਅਤੇ ਡਾਕਟਰ ਮਰੀਜ਼ਾਂ ਦੀ ਸਹੀ ਜਾਂਚ ਅਤੇ ਇਲਾਜ ਕਰ ਸਕਣਗੇ।

ਕਲੀਨਿਕ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਖੁੱਲ੍ਹਣਗੇ

ਐਂਡੋਕਰੀਨੋਲੋਜੀ ਵਿਭਾਗ ਦਾ ਕਹਿਣਾ ਹੈ ਕਿ ਵਿਭਾਗ ਵਿਚ ਹਾਰਮੋਨਸ ਨਾਲ ਸਬੰਧਤ ਮਰੀਜ਼ ਆਉਂਦੇ ਹਨ, ਪਰ ਮਰੀਜ਼ ਕਿਸੇ ਇਕ ਬਿਮਾਰੀ ਨਾਲ ਨਹੀਂ ਆਉਂਦੇ। ਇਸ ਲਈ ਜਾਂਚ ਤੋਂ ਬਾਅਦ ਹਾਰਮੋਨਸ ਨਾਲ ਸਬੰਧਤ ਮਰੀਜ਼ਾਂ ਨੂੰ ਵਿਸ਼ੇਸ਼ ਕਲੀਨਿਕਾਂ ਵਿਚ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਇਹ ਕਲੀਨਿਕ ਹਫ਼ਤੇ ਵਿਚ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਖੁੱਲ੍ਹੇਗਾ।

ਇੱਕੋ ਛੱਤ ਹੇਠ ਇਲਾਜ ਦੀ ਸਹੂਲਤ

ਪੀਜੀਆਈ ਵਿਚ ਹੈਪੇਟੋਲੋਜੀ ਵਿਭਾਗ ਨੇ ਐਂਡੋਕਰੀਨੋਲੋਜੀ ਅਤੇ ਡਾਇਟੈਟਿਕਸ ਵਿਭਾਗ ਦੇ ਸਹਿਯੋਗ ਨਾਲ ਨਵੀਂ ਓਪੀਡੀ ਵਿਚ ਜਿਗਰ ਦੇ ਮਰੀਜ਼ਾਂ ਲਈ ਇਕ ਮੈਟਾਬੋਲਿਕ ਕਲੀਨਿਕ ਸ਼ੁਰੂ ਕੀਤਾ ਹੈ।ਇਸ ਕਲੀਨਿਕ ਵਿਚ ਹਫ਼ਤੇ ਵਿਚ ਦੋ ਦਿਨ ਸੋਮਵਾਰ ਅਤੇ ਸ਼ੁੱਕਰਵਾਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਵਿਭਾਗ ਨੇ ਦੱਸਿਆ ਕਿ ਲਿਵਰ ਕਲੀਨਿਕ ਵਿਚ ਮੈਟਾਬੋਲਿਕ ਕਲੀਨਿਕ ਸ਼ੁਰੂ ਕਰਨ ਦਾ ਮਕਸਦ ਇਕ ਛੱਤ ਹੇਠ ਜਿਗਰ ਦੀ ਪੁਰਾਣੀ ਬਿਮਾਰੀ ਦੇ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕਰਨਾ ਹੈ।

ਓ.ਪੀ.ਡੀ. ਵਿਚ ਆਉਣ ਵਾਲੇ ਮਰੀਜ਼ਾਂ ਨੂੰ ਸਹੂਲਤਾਂ ਦੇਣ ਲਈ ਜਨਰਲ ਸਰਜਰੀ ਵਿਭਾਗ ਵੱਲੋਂ ਐਂਡੋਕਰੀਨ ਅਤੇ ਬ੍ਰੈਸਟ ਸਰਜਰੀ ਕਲੀਨਿਕ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਹੈਪੇਟੋਲੋਜੀ ਵਿਭਾਗ ਨੇ ਜਿਗਰ ਦੇ ਮਰੀਜ਼ਾਂ ਲਈ ਮੈਟਾਬੋਲਿਕ ਕਲੀਨਿਕ ਸ਼ੁਰੂ ਕੀਤਾ ਸੀ। ਐਂਡੋਕਰੀਨ ਅਤੇ ਬ੍ਰੈਸਟ ਸਰਜਰੀ ਕਲੀਨਿਕ ਸੰਸਥਾ ਦਾ ਦੂਜਾ ਵਿਸ਼ੇਸ਼ ਕਲੀਨਿਕ ਹੈ। ਐਂਡੋਕਰੀਨੋਲੋਜੀ ਅਤੇ ਹੈਪੇਟੋਲੋਜੀ ਦੋਵਾਂ ਵਿਭਾਗਾਂ ਦੀਆਂ ਓਪੀਡੀਜ਼ ਵਿਚ ਮਰੀਜ਼ਾਂ ਦੀ ਭਾਰੀ ਭੀੜ ਹੈ। ਇਸ ਕਾਰਨ ਦੋਵਾਂ ਵਿਭਾਗਾਂ ਵਿਚ ਵਿਸ਼ੇਸ਼ ਕਲੀਨਿਕ ਖੋਲ੍ਹੇ ਗਏ ਹਨ।

ਸਹੂਲਤ

ਵਿਭਾਗ ਨੇ ਐਂਡੋਕਰੀਨ ਅਤੇ ਬੈਸਟ ਸਰਜਰੀ ਕਲੀਨਿਕ ਸ਼ੁਰੂ ਕੀਤਾ

ਜਿਗਰ ਦੇ ਮਰੀਜ਼ਾਂ ਲਈ ਮੈਟਾਬੋਲਿਕ ਕਲੀਨਿਕ ਸ਼ੁਰੂ ਕੀਤਾ 

Read More
{}{}