Home >>Chandigarh

Chandigarh Blast Updates: ਚੰਡੀਗੜ੍ਹ ਵਿੱਚ 2023 'ਚ ਵੀ ਇਸੇ ਕੋਠੀ 'ਤੇ ਹਮਲੇ ਦੀ ਹੋ ਚੁੱਕੀ ਹੈ ਕੋਸ਼ਿਸ਼, ਤਿੰਨ ਮੁਲਜ਼ਮ ਹੋਏ ਸਨ ਗ੍ਰਿਫ਼ਤਾਰ

Chandigarh Blast Updates: ਚੰਡੀਗੜ੍ਹ ਦੇ ਸੈਕਟਰ 10 ਦੇ ਮਕਾਨ ਨੰਬਰ 575 ਵਿੱਚ ਸ਼ੱਕੀ ਬੰਬ ਧਮਾਕੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। 2023 ਵਿੱਚ ਇਸ ਕੋਠੀ ਉਤੇ ਪਹਿਲਾਂ ਵੀ ਹਮਲੇ ਦੀ ਕੋਸ਼ਿਸ਼ ਹੋ ਚੁੱਕੀ ਹੈ। 

Advertisement
Chandigarh Blast Updates: ਚੰਡੀਗੜ੍ਹ ਵਿੱਚ 2023 'ਚ ਵੀ ਇਸੇ ਕੋਠੀ 'ਤੇ ਹਮਲੇ ਦੀ ਹੋ ਚੁੱਕੀ ਹੈ ਕੋਸ਼ਿਸ਼, ਤਿੰਨ ਮੁਲਜ਼ਮ ਹੋਏ ਸਨ ਗ੍ਰਿਫ਼ਤਾਰ
Ravinder Singh|Updated: Sep 12, 2024, 05:51 PM IST
Share

Chandigarh Blast Updates: ਚੰਡੀਗੜ੍ਹ ਦੇ ਸੈਕਟਰ 10 ਦੇ ਮਕਾਨ ਨੰਬਰ 575 ਵਿੱਚ ਸ਼ੱਕੀ ਬੰਬ ਧਮਾਕੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। 2023 ਵਿੱਚ ਇਸ ਕੋਠੀ ਉਤੇ ਪਹਿਲਾਂ ਵੀ ਹਮਲੇ ਦੀ ਕੋਸ਼ਿਸ਼ ਹੋ ਚੁੱਕੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਐਫਆਈਆਰ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਿ ਅੰਮ੍ਰਿਸਰ ਅਤੇ ਬਟਾਲਾ ਦੇ ਰਹਿਣ ਵਾਲੇ ਸਨ ਜੋ ਚੰਡੀਗੜ੍ਹ ਵਿੱਚ ਇਸੇ ਕੋਠੀ ਉਤੇ ਹਮਲਾ ਕਰਨ ਦੀ ਨੀਅਤ ਨਾਲ ਪੁੱਜੇ ਸਨ ਪਰ ਉਸ ਤੋਂ ਪਹਿਲਾਂ ਹੀ ਮੋਹਾਲੀ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਸੈਕਟਰ 10 ਦੀ ਕੋਠੀ ਵਿੱਚ ਹੈਂਡ ਗ੍ਰੇਨੇਡ ਹਮਲੇ ਮਾਮਲੇ ਵਿੱਚ ਰਿਟਾਇਰ ਐਸਪੀ ਪੰਜਾਬ ਨਿਸ਼ਾਨੇ ਉਤੇ ਸਨ। ਰਿਹਾਇਰ ਐਸਪੀ ਆਪਣੀ ਡਿਊਟੀ ਸਮੇਂ ਅੱਤਵਾਦੀ ਜੁੜੇ ਮਾਮਲਿਆਂ ਦੀ ਜਾਂਚ ਕਰ ਚੁੱਕੇ ਹਨ। ਅਮਰੀਕਾ ਅਤੇ ਪਾਕਿਸਾਨ ਵਿੱਚ ਬੈਠੇ ਖਾਲਿਸਾਨੀ ਅੱਤਵਾਦੀ ਏਜੰਸੀਆਂ ਉਤੇ ਹਮਲੇ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਵੱਖ-ਵੱਖ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

2023 ਵਿੱਚ ਵੀ ਸਾਬਕਾ ਐਸਪੀ ਉਤੇ ਹਮਲੇ ਦੀ ਯੋਜਨਾ ਬਣਾਈ ਗਈ ਸੀ ਅਤੇ ਇਸ ਕੋਠੀ ਦੀ ਰੇਕੀ ਕੀਤੀ ਗਈ ਸੀ ਪਰ ਸਾਜ਼ਿਸ਼ ਨਾਕਾਮ ਹੋ ਗਈ ਸੀ। ਸਾਲ 2023 ਦੀ ਕਾਪੀ ਵਿੱਚ ਸਾਫ ਲਿਖਿਆ ਹੈ ਕਿ ਅਮਰੀਕਾ ਵਿੱਚ ਮੌਜੂਦ ਹਰਪ੍ਰੀਤ ਸਿੰਘ ਉਰੜ ਹੈਪੀ ਪਚੀਆ ਨੇ ਸਾਬਕਾ ਐਸਪੀ ਦੀ ਹੱਤਿਆ ਦੀ ਸਾਜ਼ਿਸ਼ ਘੜੀ ਸੀ।

ਇਹ ਵੀ ਪੜ੍ਹੋ : Chandigarh Bomb Attack: ਚੰਡੀਗੜ੍ਹ ਦੇ ਸੈਕਟਰ-10 ਵਿੱਚ ਸ਼ੱਕੀ ਧਮਾਕਾ; ਸੀਸੀਟੀਵੀ ਫੁਟੇਜ ਆਈ ਸਾਹਮਣੇ 

ਸਾਲ 2023 ਵਿੱਚ ਖੁਲਾਸੇ ਤੋਂ ਬਾਅਦ ਸਾਬਕਾ ਐਸਪੀ ਨੇ ਚੰਡੀਗੜ੍ਹ ਦੀ ਇਸ ਕੋਠੀ ਨੂੰ ਛੱਡ ਦਿੱਤਾ ਸੀ। ਸੂਤਰਾਂ ਮੁਤਾਬਕ ਏਜੰਸੀਆਂ ਨੂੰ ਇਨਪੁੱਟ ਮਿਲਿਆ ਹੈ ਕਿ ਪਾਕਿਸਤਾਨ ਵਿੱਚ ਬੈਠਾ ਗੈਂਗਸਟਰ ਅਤੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਯੂਐਸਏ ਵਿੱਚ ਬੈਠਾ ਖਾਲਿਸਤਾਨੀ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਚੀਆ ਨੇ ਹੱਥ ਮਿਲਾ ਲਿਆ ਹੈ ਅਤੇ ਦੋਵੇਂ ਮਿਲ ਕੇ ਆਈਐਸਆਈ ਦੇ ਇਸ਼ਾਰੇ ਉਤੇ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਹੇ ਹਨ।

ਇਹ ਵੀ ਪੜ੍ਹੋ : Chandigarh Blast Updates: ਚੰਡੀਗੜ੍ਹ ਬਲਾਸਟ ਮਾਮਲੇ 'ਚ ਇੱਕ ਗ੍ਰਿਫ਼ਤਾਰ, ਬਾਕੀ ਹਮਲਾਵਰਾਂ 'ਤੇ 2-2 ਲੱਖ ਰੁਪਏ ਦਾ ਰੱਖਿਆ ਇਨਾਮ

Read More
{}{}