Home >>Zee PHH Crime & Security

Moga Rape News: ਮੋਗਾ 'ਚ ਨਾਬਾਲਗ ਲੜਕੀ ਦੇ ਨਾਲ 5 ਵਿਅਕਤੀਆਂ ਨੇ ਕੀਤਾ ਬਲਾਤਕਾਰ

Moga Rape News: ਮੁਲਜ਼ਮਾਂ ਨੇ ਨਾਬਾਲਗ ਨੂੰ ਕਾਰ ਵਿੱਚ ਬਿਠਾ ਕੇ ਅਗਵਾ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਰਾਤ ਭਰ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕੀਤਾ। ਸਵੇਰੇ ਉਹ ਉਸ ਨੂੰ ਗੰਭੀਰ ਹਾਲਤ ਵਿੱਚ ਘਰ ਦੇ ਸਹਾਮਣੇ ਸੁੱਟ ਕੇ ਭੱਜ ਗਏ

Advertisement
Moga Rape News: ਮੋਗਾ 'ਚ ਨਾਬਾਲਗ ਲੜਕੀ ਦੇ ਨਾਲ 5 ਵਿਅਕਤੀਆਂ ਨੇ ਕੀਤਾ ਬਲਾਤਕਾਰ
Manpreet Singh|Updated: Jan 31, 2024, 08:27 PM IST
Share

Moga Rape News: ਮੋਗਾ 'ਚ 17 ਸਾਲਾ ਨਾਬਾਲਗ ਲੜਕੀ ਦੇ ਨਾਲ 5 ਲੋਕਾਂ ਵੱਲੋਂ ਸਮੂਹਿਕ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਪੀੜਤ ਲੜਕੀ ਬਾਘਾਪੁਰਾਣਾ ਕਸਬੇ ਦੀ ਇੱਕ ਦੁਕਾਨ ਤੋਂ ਸਾਮਾਨ ਖਰੀਦਣ ਗਈ ਸੀ। ਮੁਲਜ਼ਮਾਂ ਨੇ ਨਾਬਾਲਗ ਨੂੰ ਕਾਰ ਵਿੱਚ ਬਿਠਾ ਕੇ ਅਗਵਾ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਰਾਤ ਭਰ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕੀਤਾ। ਸਵੇਰੇ ਉਹ ਉਸ ਨੂੰ ਗੰਭੀਰ ਹਾਲਤ ਵਿੱਚ ਘਰ ਦੇ ਸਹਾਮਣੇ ਸੁੱਟ ਕੇ ਭੱਜ ਗਏ। ਜਦੋਂ ਪਰਿਵਾਰ ਨੇ ਲੜਕੀ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਮੋਗਾ ਦੇ ਸਿਵਲ ਹਸਪਤਾਲ ਦੇ ਡਾਕਟਰ ਖੋਸਾ ਨੇ ਦੱਸਿਆ ਕਿ ਲੜਕੀ ਦੇ ਸੈਂਪਲ ਲੈ ਲਏ ਗਏ ਹਨ ਅਤੇ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਲਾਤਕਾਰ ਦਾ ਪਤਾ ਲੱਗੇਗਾ।

ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 5 ਮੁਲਜ਼ਮ ਸਾਡੇ ਪਿੰਡ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਪਹਿਲਾ ਲੜਕੀ ਨੂੰ ਤੰਗ ਪਰੇਸ਼ਾਨ ਕਰਦੇ ਸਨ। ਜਿਨ੍ਹਾਂ ਵਿੱਚੋਂ ਇੱਕ ਦੀ ਪਛਾਣ ਲਛਮਣ ਦੇ ਵਜੋਂ ਹੋਈ ਹੈ। ਬੀਤੇ ਦਿਨ ਮੁਲਜ਼ਮਾਂ ਨੇ ਲੜਕੀ ਨੂੰ ਅਗਵਾ ਕਰ ਲਿਆ। ਫਿਰ ਉਸ ਦੇ ਨਾਲ ਕੁੱਟਮਾਰ ਕੀਤੀ ਗਈ, ਅਤੇ ਬਾਅਦ ਵਿੱਚ ਉਸ ਨਾਲ ਬਲਾਤਕਾਰ ਕੀਤਾ ਗਿਆ। ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਸਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: Punjab News: ਕੈਬਨਿਟ ਸਬ-ਕਮੇਟੀ ਵੱਲੋਂ ਸਕੂਲ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਯੂਨੀਅਨਾਂ ਨਾਲ ਮੀਟਿੰਗ

ਉਧਰ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਖ਼ਿਲਾਫ਼ ਧਾਰਾ 376 ਡੀ, 363, 366 ਏ, 323 ਅਤੇ ਪੋਸਕੋ ਐਕਟ 6 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਫੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Cm Meeting News: ਮੁੱਖ ਮੰਤਰੀ ਮਾਨ ਨੇ ਸੂਬੇ ਦੇ ਸਾਰੇ DCs ਦੇ ਨਾਲ ਕੀਤੀ ਮੀਟਿੰਗ, ਬੋਲੇ- ਅਫ਼ਸਰ ਹੁਣ ਪਿੰਡ 'ਚ ਆਉਣਗੇ

 

Read More
{}{}