Fazilka News: ਪੁਲਿਸ ਵੱਲੋਂ ਜਿਥੇ ਨਸ਼ੇ ਖਿਲਾਫ਼ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਰਿਹਾ ਹੈ ਉੱਥੇ ਹੀ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਮੁੜ ਵਸੇਬਾ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਫਾਜ਼ਿਲਕਾ ਦੇ ਜੱਟਵਾਲੀ ਨੇੜੇ ਬਣੇ ਮੁੜ ਵਸੇਬਾ ਕੇਂਦਰ ਤੋਂ ਖਬਰ ਸਾਹਮਣੇ ਆਈ ਹੈ।
ਪੁਲਿਸ ਵੱਲੋਂ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਉੱਥੇ ਦਾਖਲ ਕਰਵਾਏ ਗਏ ਲਗਭਗ 6 ਨੌਜਵਾਨ ਐਗਜ਼ਾਸਟ ਫੈਨ ਨਾਲ ਕਮਰੇ ਦੀ ਖਿੜਕੀ ਤੋੜ ਕੇ ਉੱਥੋਂ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ 6 ਨੌਜਵਾਨ ਖੇਤਾਂ ਵਿੱਚੋਂ ਲੰਘ ਕੇ ਉੱਥੋਂ ਭੱਜ ਗਏ ਸਨ। ਹਾਲਾਂਕਿ ਸਟਾਫ ਅਤੇ ਡਾਕਟਰਾਂ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਭੇਜ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਨਰਸਿੰਗ ਸਟਾਫ਼ 'ਚ ਤਾਇਨਾਤ ਰਮਨ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ 6 ਨੌਜਵਾਨਾਂ ਨੂੰ ਛੁਡਵਾਉਣ ਲਈ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਸੀ। ਜਿਸ ਕਮਰੇ 'ਚ ਉਹ ਦਾਖ਼ਲ ਸਨ, ਉਸ ਕਮਰੇ 'ਚ ਐਗਜ਼ਾਸਟ ਫੈਨ ਵਾਲੀ ਖਿੜਕੀ ਤੋੜ ਕੇ ਉੱਥੋਂ ਭੱਜ ਗਏ।
ਇਹ ਵੀ ਪੜ੍ਹੋ : India vs England: ਇੰਗਲੈਂਡ ਨਾਲ ਟੈਸਟ ਲੜੀ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ; ਸਟਾਰ ਬੱਲੇਬਾਜ਼ ਜ਼ਖ਼ਮੀ
ਉਨ੍ਹਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਰਮਨ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਸ਼ਾ ਛੁਡਾਊ ਕੇਂਦਰ 'ਚ ਕਰੀਬ 22 ਨੌਜਵਾਨ ਹਨ, ਜਿਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਇੱਥੇ ਭਰਤੀ ਕੀਤਾ ਗਿਆ ਹੈ, ਇਨ੍ਹਾਂ 'ਚੋਂ 6 ਨੌਜਵਾਨ ਇੱਥੋਂ ਭੱਜਣ 'ਚ ਕਾਮਯਾਬ ਹੋ ਗਏ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਇਹ ਵੀ ਪੜ੍ਹੋ : Ghazipur News: ਰਾਜਾ ਰਘੂਵੰਸ਼ੀ ਕਤਲ ਮਾਮਲੇ ਵਿੱਚ ਵੱਡੇ ਖ਼ੁਲਾਸੇ; ਗਾਇਬ ਪਤਨੀ ਸੋਨਮ ਰਘੂਵੰਸ਼ੀ ਸਮੇਤ ਚਾਰ ਜਣੇ ਗ੍ਰਿਫ਼ਤਾਰ