Home >>Zee PHH Crime & Security

ਅੰਮ੍ਰਿਤਸਰ 'ਚ ਫੈਕਟਰੀ ਵਿੱਚ ਡੱਬਿਆਂ 'ਚੋਂ ਮਿਲਿਆ ਗਊ ਮਾਸ, ਪੁਲਿਸ ਨੇ 5 ਆਰੋਪੀ ਕੀਤੇ ਕਾਬੂ

Amritsar News: ਅੰਮ੍ਰਿਤਸਰ ਚਾਟੀਵਿੰਡ 'ਚ ਫੈਕਟਰੀ 'ਚੋਂ ਗਊ ਮਾਸ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮਿਲਣ 'ਤੇ ਹਿੰਦੂ ਸੰਗਠਨਾਂ ਨਾਲ ਪੁਲਿਸ ਨੇ ਤੁਰੰਤ ਮਾਰੀ ਰੇਡ ਅਤੇ 5 ਆਰੋਪੀਆਂ ਨੂੰ ਕਾਬੂ ਕੀਤਾ ਹੈ ਪਰ ਕੁਝ ਮੌਕੇ ਤੋਂ ਫਰਾਰ ਹੋ ਗਏ।

Advertisement
ਅੰਮ੍ਰਿਤਸਰ 'ਚ ਫੈਕਟਰੀ ਵਿੱਚ ਡੱਬਿਆਂ 'ਚੋਂ ਮਿਲਿਆ ਗਊ ਮਾਸ, ਪੁਲਿਸ ਨੇ 5 ਆਰੋਪੀ ਕੀਤੇ ਕਾਬੂ
Dalveer Singh|Updated: Jul 12, 2025, 05:28 PM IST
Share

Amritsar News (ਭਰਤ ਸ਼ਰਮਾ): ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਦੇ ਅਧੀਨ ਇੱਕ ਫੈਕਟਰੀ ਵਿੱਚ ਗਊ ਮਾਸ ਰੱਖੇ ਹੋਣ ਦੀ ਸੂਚਨਾ ਮਿਲਣ ਨਾਲ ਹੜਕੰਪ ਮੱਚ ਗਿਆ। ਜਿਸ ਉੱਪਰ ਪੁਲਿਸ ਨੇ ਤੁਰੰਤ ਰੇਡ ਕਰਕੇ ਵੱਡੀ ਕਾਰਵਾਈ ਕੀਤੀ। ਜਾਣਕਾਰੀ ਮੁਤਾਬਕ, ਗਊ ਰਕਸ਼ਕ ਦਲ ਨੇ ਪੁਲਿਸ ਨੂੰ ਫ਼ੋਨ ਕਰਕੇ ਇਸ ਗੰਭੀਰ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਮੌਕੇ 'ਤੇ 165 ਡੱਬਿਆਂ 'ਚ ਰੱਖਿਆ ਗਊ ਮਾਸ ਮਿਲਿਆ। ਪੁਲਸ ਨੇ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਦਕਿ ਕੁਝ ਹੋਰ ਸ਼ੱਕੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।

ਜਾਣਕਾਰੀ ਦਿੰਦਿਆਂ ਚਾਟੀਵਿੰਡ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਸਵੇਰੇ ਪੁਲਸ ਨੂੰ ਇਹ ਪਤਾ ਲੱਗਿਆ ਕਿ ਇਲਾਕੇ ਦੀ ਇੱਕ ਫੈਕਟਰੀ 'ਚ ਗਊ ਮਾਸ ਰੱਖਿਆ ਗਿਆ ਹੈ। ਤੁਰੰਤ ਕਾਰਵਾਈ ਕਰਦਿਆਂ ਪੁਲਸ ਟੀਮ ਨੇ ਮੌਕੇ 'ਤੇ ਛਾਪਾ ਮਾਰਿਆ। ਜਦੋਂ ਫੈਕਟਰੀ ਦਾ ਤਾਲਾ ਤੋੜ ਕੇ ਅੰਦਰ ਜਾਂਚ ਕੀਤੀ ਗਈ, ਤਾਂ ਇਕ ਵੱਡੇ ਰੈਫ੍ਰੀਜਰੇਟਰ ਵਿੱਚੋਂ 165 ਡੱਬਿਆਂ 'ਚ ਗਊ ਮਾਸ ਮਿਲਿਆ। ਇਸ ਦੌਰਾਨ ਮੌਕੇ ਤੋਂ 5 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ, ਜਦਕਿ ਕੁਝ ਲੋਕ ਪੁਲਿਸ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਏ। ਪੁਲਿਸ ਵੱਲੋਂ ਰਿਕਵਰ ਕੀਤੇ ਸਮਾਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ 

ਗਾਊ ਰਕਸ਼ਕ ਦਲ ਦੇ ਮੈਂਬਰ ਵੀ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕਈ ਸਾਲਾਂ ਤੋਂ ਗਊ ਰਕਸ਼ਾ ਲਈ ਕੰਮ ਕਰ ਰਹੇ ਹਨ ਅਤੇ ਸਲਾਟਰ ਗੈਂਗਾਂ ਖ਼ਿਲਾਫ ਕੇਸ ਵੀ ਦਰਜ ਕਰਵਾ ਚੁੱਕੇ ਹਨ। ਰਕਸ਼ਕਾਂ ਨੇ ਇਲਜ਼ਾਮ ਲਾਇਆ ਕਿ ਗਊ ਹੱਤਿਆ ਵਰਗੇ ਗੰਭੀਰ ਮਾਮਲਿਆਂ 'ਚ ਸਰਕਾਰਾਂ ਦੀ ਚੁੱਪ ਹਿੰਦੂ ਧਰਮ ਅਤੇ ਸੰਸਕਾਰਾਂ ਨਾਲ ਖਿਲਵਾਰ ਦੇ ਬਰਾਬਰ ਹੈ।

ਉਨ੍ਹਾਂ ਮੰਗ ਕੀਤੀ ਕਿ ਗਊ ਹੱਤਿਆ 'ਤੇ ਆਈਪੀਸੀ ਦੀ ਧਾਰਾ 302 ਵਾਂਗ ਭਾਰੀ ਸਜ਼ਾਵਾਂ ਲਾਗੂ ਹੋਣੀਆਂ ਚਾਹੀਦੀਆਂ ਹਨ। ਫਿਲਹਾਲ ਪੁਲਸ ਨੇ ਫੈਕਟਰੀ ਤੋਂ ਬਰਾਮਦ ਕੀਤੇ ਮਾਸ ਅਤੇ ਹੋਰ ਸਬੂਤ ਆਪਣੇ ਕਬਜ਼ੇ 'ਚ ਲੈ ਲਏ ਹਨ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਰਾਰ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

Read More
{}{}