Home >>Zee PHH Crime & Security

ਇੱਕ ਵਾਰ ਫਿਰ ਤੋਂ ਗੋਲੀਬਾਰੀ ਨਾਲ ਦਹਿਲਿਆ ਅੰਮ੍ਰਿਤਸਰ

Amritsar News: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਐਡਵੋਕੇਟ ਦੇ ਉੱਪਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਗੋਲੀਆਂ ਚੱਲਣ ਦਾ ਅਜੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ।

Advertisement
ਇੱਕ ਵਾਰ ਫਿਰ ਤੋਂ ਗੋਲੀਬਾਰੀ ਨਾਲ ਦਹਿਲਿਆ ਅੰਮ੍ਰਿਤਸਰ
Dalveer Singh|Updated: Jul 21, 2025, 12:07 PM IST
Share

Amritsar News (ਪਰਮਬੀਰ ਸਿੰਘ ਔਲਖ): ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ 'ਚ ਸੋਮਵਾਰ ਸਵੇਰੇ ਇੱਕ ਵਕੀਲ 'ਤੇ ਅਣਜਾਣ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ। ਪੀੜਤ ਦੀ ਪਛਾਣ ਲਖਵਿੰਦਰ ਸਿੰਘ ਵਜੋਂ ਹੋਈ ਹੈ, ਜੋ ਆਪਣੇ ਘਰੋਂ ਅੰਮ੍ਰਿਤਸਰ ਅਦਾਲਤ ਵੱਲ ਜਾ ਰਹੇ ਸਨ। ਰਸਤੇ ਵਿੱਚ ਪਹਿਲਾਂ ਤੋਂ ਘਾਤ ਲਾਈ ਬੈਠੇ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ 'ਤੇ ਧੜਾਧੜ ਗੋਲੀਆਂ ਚਲਾਈਆਂ। ਹਮਲੇ 'ਚ ਵਕੀਲ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਗੋਲੀਆਂ ਚੱਲਣ ਦਾ ਅਜੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਕਿ ਕੋਈ ਪੁਰਾਣੀ ਰੰਜਿਸ਼ ਸੀ ਜਾਂ ਫਿਰ ਫਰੌਤੀ ਮੰਗੀ ਜਾ ਰਹੀ ਸੀ। ਸ਼ੁਰੂਆਤੀ ਜਾਂਚ 'ਚ ਇਹ ਮਾਮਲਾ ਇੱਕ ਯੋਜਨਾਬੱਧ ਸਾਜ਼ਿਸ਼ ਦੱਸਿਆ ਜਾ ਰਿਹਾ ਹੈ। 

ਮੌਕੇ ਤੇ ਪਹੁੰਚੀ ਪੁਲਿਸ ਇਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਡੀਐਸਪੀ ਜੰਡਿਆਲਾ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਐਡਵੋਕੇਟ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਉੱਪਰ ਐਫਆਈਆਰ ਦਰਜ ਕਰ ਲਈ ਜਾਵੇਗੀ। ਪੁਲਿਸ ਵੱਲੋਂ ਜਲਦ ਤੋਂ ਜਲਦ ਗੋਲੀਬਾਰੀ ਦੇ ਦੋਸ਼ੀਆਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਕੀਤਾ ਜਾਵੇਗਾ। 

ਇਸ ਮੌਕੇ ਅਮਨਦੀਪ ਹਸਪਤਾਲ ਵਿਖੇ ਲਖਵਿੰਦਰ ਸਿੰਘ ਦਾ ਪਤਾ ਲੈਣ ਪਹੁੰਚੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਉਹਨਾਂ ਨੇ ਕਿਹਾ ਕਿ ਜੋ ਵੀ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹਨਾਂ ਦੋਸ਼ੀਆਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇਹ ਸਾਡਾ ਹੀ ਪਰਿਵਾਰ ਹੈ ਅਤੇ ਮੇਰੇ ਬਹੁਤ ਕਰੀਬੀ ਹਨ ਮੈਨੂੰ ਬਹੁਤ ਦੁੱਖ ਮਹਿਸੂਸ ਹੋਇਆ ਹੈ ਜੋ ਇਹ ਵਾਰਦਾਤ ਹੋਈ ਹੈ। 

ਉਹਨਾਂ ਕਿਹਾ ਕਿ ਮੈਂ ਖੁਦ ਅੰਦਰ ਜਾ ਕੇ ਮਿਲ ਕੇ ਆਇਆ ਹਾਂ ਉਹ ਠੀਕ ਨੇ ਅਤੇ ਖਤਰੇ ਤੋਂ ਬਾਹਰ ਹਨ। ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅਸੀਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਾਂਗੇ ਮੈਂ ਐਸਐਸਪੀ ਸਾਹਿਬ ਨੂੰ ਬਿਲਕੁਲ ਕਹਿ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਦੋਸ਼ੀ ਗ੍ਰਿਫਤਾਰ ਕੀਤੇ ਜਾਣ।

Read More
{}{}