Amritsar News (ਭਰਤ ਸ਼ਰਮਾ): ਅੰਮ੍ਰਿਤਸਰ ਦੇ ਮਜੀਠਾ ਰੋਡ ਇੰਦਰਾ ਕਲੋਨੀ ਵਿਖੇ ਉਸ ਵੇਲੇ ਮਾਹੌਲ ਕਾਫੀ ਗਰਮਾ ਗਿਆ ਜਦੋਂ ਡੀਜੇ ਤੇ ਭੰਗੜਾ ਪਾ ਰਹੇ ਨੌਜਵਾਨਾਂ ਵੱਲੋਂ ਹਵਾਈ ਫਾਇਰਿੰਗ ਕੀਤੀ ਜਾ ਰਹੀ ਸੀ ਤਾਂ ਗੁਆਂਢੀ ਵੱਲੋਂ ਰੋਕਣ ਤੇ ਨੌਜਵਾਨਾਂ ਵੱਲੋਂ ਆਪਣੇ ਹੀ ਗਵਾਂਢੀ ਉੱਪਰ ਸ਼ਰੇਆਮ ਕੁਰਸੀਆਂ, ਇੱਟਾਂ ਅਤੇ ਫਾਇਰਿੰਗ ਕਰਕੇ ਹਮਲਾ ਕਰ ਦਿੱਤਾ ਗਿਆ।
ਜਿਸ ਤੋਂ ਬਾਅਦ ਕੁਝ ਲੋਕ ਕਾਫੀ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ। ਗੁੰਡਾਗਰਦੀ ਦੇ ਨੰਗੇ ਨਾਚ ਦੀ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਜਿਸ ਤੋਂ ਬਾਅਦ ਪੀੜਤ ਲੋਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਪੀੜਿਤ ਜਤਿੰਦਰ ਸਿੰਘ ਅਤੇ ਭੋਲੀ ਨੇ ਦੱਸਿਆ ਕਿ ਉਹਨਾਂ ਦੇ ਗਵਾਂਡ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਸੀ। ਜਿਸ ਦੌਰਾਨ ਡੀਜੇ ਤੇ ਕੁਝ ਲੋਕ ਭੰਗੜਾ ਪਾ ਰਹੇ ਸੀ ਅਤੇ ਉਹਨਾਂ ਵੱਲੋਂ ਹਵਾਈ ਫਾਇਰਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਉਹਨਾਂ ਨੂੰ ਹਵਾਈ ਫਾਇਰਿੰਗ ਕਰਨ ਤੋਂ ਰੋਕਿਆ ਕਿ ਕਿਸੇ ਦੇ ਫਾਇਰ ਨਾ ਲੱਗ ਜਾਵੇ ਤਾਂ ਉਹਨਾਂ ਨੌਜਵਾਨਾਂ ਨੇ ਗੁੱਸੇ ਵਿੱਚ ਆ ਕੇ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ।
ਜਿਸ ਦੌਰਾਨ ਉਹਨਾਂ ਉੱਪਰ ਕੁਰਸੀਆਂ, ਰੋੜਿਆਂ ਨਾਲ ਹਮਲਾ ਕੀਤਾ ਗਿਆ। ਜਿਸ ਵਿੱਚ ਕਾਫੀ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।