Amritsar News (ਭਰਤ ਸ਼ਰਮਾ): ਬੀਤੀ ਰਾਤ, ਪੰਜਾਬ ਦੇ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਵਿਜੇ ਨਗਰ ਲੇਨ ਨੰਬਰ 5 ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਕੁਚਲ ਦਿੱਤਾ। ਘਟਨਾ ਸਮੇਂ ਉਹ ਲੇਨ ਵਿੱਚ ਡਿੱਗ ਪਿਆ ਸੀ। ਕਾਰ ਚਾਲਕ ਨੇ ਨਾ ਸਿਰਫ਼ ਬਜ਼ੁਰਗ ਵਿਅਕਤੀ ਨੂੰ ਕੁਚਲਿਆ, ਸਗੋਂ ਉਸਨੂੰ ਕਈ ਮੀਟਰ ਤੱਕ ਘਸੀਟਿਆ ਵੀ। ਬਜ਼ੁਰਗ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਤਕਰੀਬਨ ਦੋ-ਢਾਈ ਵਜੇ ਸਾਡੀ ਗਲੀ ਦੇ ਗੁਆਂਢੀ ਵੱਲੋਂ ਸਾਡਾ ਗੇਟ ਖੜਕਾਇਆ ਗਿਆ। ਜਦ ਗੇਟ ਖੋਲਿਆ ਤਾਂ ਉਸ ਨੇ ਦੱਸਿਆ ਕਿ ਸੰਜੀਵ ਕੁਮਾਰ ਗਲੀ ਵਿੱਚ ਡਿੱਗੇ ਪਏ ਹਨ । ਤੁਸੀਂ ਜਾ ਕੇ ਉਹਨਾਂ ਨੂੰ ਦੇਖ ਲਓ। ਜਦੋਂ ਗੁਆਂਢੀ ਦੀ ਗੱਲ ਸੁਣ ਕੇ ਅਸੀਂ ਸੰਜੀਵ ਕੁਮਾਰ ਦੇ ਨਜ਼ਦੀਕ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਸੰਜੀਵ ਕੁਮਾਰ ਦੇ ਸਾਹ ਬੰਦ ਹਨ। ਜਿਸ ਤੋਂ ਪਤਾ ਚੱਲਿਆ ਕਿ ਸੰਜੀਵ ਕੁਮਾਰ ਦੀ ਮੌਤ ਹੋ ਚੁੱਕੀ ਹੈ।
ਜਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਤਾਂ ਬਾਜ਼ਾਰ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਜਿਸ ਤੋਂ ਪਤਾ ਚੱਲਿਆ ਕਿ ਇੱਕ ਕਾਰ ਚਾਲਕ ਨੌਜਵਾਨ ਸੀਸੀਟੀਵੀ ਦੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਜਿਸ ਨੇ ਸੰਜੀਵ ਕੁਮਾਰ ਨੂੰ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੁਚਲ ਕੇ ਉਸ ਦੀ ਜਾਨ ਲਈ ਹੈ। ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਜੋ ਨੌਜਵਾਨ ਗੱਡੀ ਚਲਾ ਰਿਹਾ ਸੀ ਉਸ ਨੇ ਸੰਜੀਵ ਕੁਮਾਰ ਨੂੰ ਕਾਫੀ ਦੂਰੀ ਤੱਕ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੜੀਸਦਾ ਹੋਇਆ ਲਿਜਾ ਰਿਹਾ ਹੈ।
ਇਸ ਦੀ ਘਟਨਾ ਦੀ ਸ਼ਿਕਾਇਤ ਸਾਡੇ ਵੱਲੋਂ ਵਿਜੇ ਨਗਰ ਚੌਂਕੀ ਵਿੱਚ ਦਰਜ ਕਰਾਈ ਗਈ ਹੈ। ਮੌਕੇ 'ਤੇ ਪੁਲਿਸ ਨੇ ਮ੍ਰਿਤਕ ਦੀ ਡੈਡ ਬਾਡੀ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਹੈ। ਜਦੋਂ ਸੀਸੀਟੀਵੀ ਖੰਗਾਲੀ ਗਈ ਤਾਂ ਪਤਾ ਚੱਲਿਆ ਕਿ ਇੱਕ ਨੌਜਵਾਨ ਜਿਸਨੇ ਲਾਲ ਰੰਗ ਦੀ ਟੀਸ਼ਰਟ ਪਾਈ ਹੈ ਅਤੇ ਉਹ ਵਿਅਕਤੀ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦਾ ਜਿਸ ਦੀ ਇੱਕ ਲੱਤ ਖਰਾਬ ਹੈ ਜੋ ਕਿ ਕਿਸੇ ਦੇ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਹੈ। ਕਾਫੀ ਲੰਬਾ ਸਮਾਂ ਬੀਤ ਜਾਣ ਮਗਰੋਂ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਅਤੇ ਜਿਸ ਨੌਜਵਾਨ ਨੇ ਸੰਜੀਵ ਕੁਮਾਰ ਨੂੰ ਗੱਡੀ ਦੇ ਥੱਲੇ ਕੁਚਲਿਆ ਸੀ। ਉਹ ਕਾਰ ਸਵਾਰ ਨੌਜਵਾਨ ਵਿਜੇ ਨਗਰ ਇਲਾਕੇ ਦੇ ਇੱਕ ਘਰ ਵਿੱਚ ਕਿਰਾਏ ਤੇ ਰਹਿੰਦਾ ਹੈ। ਜਿਸ ਦਾ ਮੌਕੇ ਤੇ ਹੀ ਬੁਲਟ ਮੋਟਰਸਾਈਕਲ ਥਾਣਾ ਵਿਜੇ ਨਗਰ ਚੌਂਕੀ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਦੋਸ਼ੀ ਨੌਜਵਾਨ ਆਪਣੀ ਕਾਰ ਜਿਸ ਨਾਲ ਸੰਜੀਵ ਕੁਮਾਰ ਨੂੰ ਮੌਤ ਦੇ ਘਾਟ ਉਤਾਰਿਆ ਸੀ ਦੋਸ਼ੀ ਆਪਣੀ ਕਾਰ ਲੈ ਕੇ ਫਰਾਰ ਹੋ ਗਿਆ ਹੈ।
ਦੂਸਰੇ ਪੱਖ ਵਿੱਚ ਥਾਣਾ ਸਦਰ ਦੇ ਐਸਐਚਓ ਹਰਸਦੀਪ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਸੰਜੀਵ ਕੁਮਾਰ ਨੂੰ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੁਚਲਿਆ ਸੀ। ਉਹ ਨੌਜਵਾਨ ਘਰ ਤੋਂ ਫਰਾਰ ਹੈ। ਜਿਸ ਦੇ ਉੱਪਰ ਥਾਣਾ ਸਦਰ ਦੇ ਅਧੀਨ ਆਉਣ ਦੀ ਚੌਂਕੀ ਵਿਜੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੋਸ਼ੀ ਨੂੰ ਫੜਨ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ। ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਵੱਲੋਂ ਚੌਂਕੀ ਵਿਜੇ ਨਗਰ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।