Home >>Zee PHH Crime & Security

ਅੰਮ੍ਰਿਤਸਰ ਪੁਲਿਸ ਨੇ ਫ਼ੋਨ ਰਾਹੀਂ 10 ਲੱਖ ਦੀ ਫਿਰੋਤੀ ਮੰਗਣ ਵਾਲੇ ਗਿਰੋਹ ਦੇ 3 ਦੋਸ਼ੀ ਕੀਤੇ ਗ੍ਰਿਫ਼ਤਾਰ

Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਫ਼ੋਨ ਰਾਹੀਂ 10 ਲੱਖ ਦੀ ਫਿਰੋਤੀ ਮੰਗਣ ਵਾਲੇ ਗਿਰੋਹ ਦੇ 3 ਦੋਸ਼ੀਆਂ ਨੂੰ 24 ਘੰਟਿਆ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਦੋਸ਼ੀ ਨੇ ਲੋਨ ਦੇ ਭੁਗਤਾਨ ਲਈ ਇਸ ਸਾਜਿਸ਼ ਨੂੰ ਅੰਜਾਮ ਦਿੱਤਾ ਸੀ।

Advertisement
ਅੰਮ੍ਰਿਤਸਰ ਪੁਲਿਸ ਨੇ ਫ਼ੋਨ ਰਾਹੀਂ 10 ਲੱਖ ਦੀ ਫਿਰੋਤੀ ਮੰਗਣ ਵਾਲੇ ਗਿਰੋਹ ਦੇ 3 ਦੋਸ਼ੀ ਕੀਤੇ ਗ੍ਰਿਫ਼ਤਾਰ
Dalveer Singh|Updated: Jun 30, 2025, 05:21 PM IST
Share

Amritsar News (ਭਰਤ ਸ਼ਰਮਾ): ਸਿਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਮਾਨਯੋਗ ਮਨਿੰਦਰ ਸਿੰਘ ਆਈ.ਪੀ.ਐਸ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਵਨ ਕੁਮਾਰ ਡੀ.ਐਸ.ਪੀ ਮਜੀਠਾ ਅਤੇ SI ਜਸਵਿੰਦਰ ਸਿੰਘ, SHO ਥਾਣਾ ਕਥੂਨੰਗਲ ਦੀ ਅਗਵਾਈ ਹੇਠ ਇੱਕ ਸੰਵੇਦਨਸ਼ੀਲ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਫ਼ੋਨ ਰਾਹੀਂ 10 ਲੱਖ ਰੁਪਏ ਦੀ ਫਿਰੋਤੀ ਮੰਗਣ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਕਤ ਮਾਮਲੇ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਸਿਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਆਈ.ਪੀ.ਐਸ ਜੀ ਨੇ ਦੱਸਿਆ ਕਿ 28 ਜੂਨ 2025 ਨੂੰ ਨਾ-ਮਲੂਮ ਵਿਅਕਤੀਆਂ ਵੱਲੋ ਜੱਜ ਸਿੰਘ ਵਾਸੀ ਪਿੰਡ ਰਾਮਦੀਵਾਲੀ ਹਿੰਦੂਆਂ ਨੂੰ ਇੱਕ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ 10 ਲੱਖ ਰੁਪਏ ਫਿਰੋਤੀ ਮੰਗੀ ਗਈ ਸੀ। ਜਦੋਂ ਉਨ੍ਹਾਂ ਨੇ ਧਿਆਨ ਨਾ ਦਿੱਤਾ ਤਾਂ 27 ਜੂਨ ਨੂੰ ਕੈਨੇਡਾ ਨੰਬਰ ਤੋਂ ਵਟਸਐਪ ਕਾਲ ਆਈ ਅਤੇ ਮੁੜ ਪੈਸੇ ਦੀ ਮੰਗ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। 

ਜਿਸ ਸਬੰਧੀ ਉਕਤ ਜੱਜ ਸਿੰਘ ਵੱਲੋ ਥਾਣਾ ਕੱਥੂਨੰਗਲ ਵਿਖੇ ਇਤਲਾਹ ਦਿੱਤੀ ਗਈ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਕੱਥੂਨੰਗਲ ਵੱਲੋ ਤੁਰੰਤ ਮਾਮਲਾ FIR No: 86, ਧਾਰਾ 308(4) BNS ਅਧੀਨ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। 

ਤਫਤੀਸ਼ ਦੌਰਾਨ ਵੱਖ-ਵੱਖ ਟੀਮਾਂ ਵੱਲੋ ਅਣਥੱਕ ਮਿਹਨਤ ਕਰਦਿਆ ਉਕਤ ਮੁਕੱਦਮੇ ਦੇ ਦੋਸ਼ੀ ਪਵਨਪ੍ਰੀਤ ਸਿੰਘ ਉਰਫ ਪਵਨ (ਮੁੱਖ ਦੋਸ਼ੀ) ਪੁੱਤਰ ਹਰਪਾਲ ਸਿੰਘ ਵਾਸੀ ਅਲਕੜੇ, ਕਾਰਜਪ੍ਰੀਤ ਸਿੰਘ ਉਰਫ ਕਾਰਜ ਪੁੱਤਰ ਜਸਵਿੰਦਰ ਸਿੰਘ ਵਾਸੀ ਸੋਹੀਆ ਖੁਰਦ ਅਤੇ ਸਾਜਨ ਉਰਫ ਕਾਲੂ ਪੁੱਤਰ ਮੁੱਖਤਿਆਰ ਸਿੰਘ ਵਾਸੀ ਰਾਮ ਦਿਵਾਲੀ ਹਿੰਦੂਆ ਨੂੰ 24 ਘੰਟਿਆ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਥੇ ਇਹ ਦੱਸਣ ਯੋਗ ਹੈ ਕਿ ਮੁਕੱਦਮੇ ਦੇ ਮੁੱਖ ਦੋਸ਼ੀ ਪਵਨਦੀਪ ਸਿੰਘ ਉਰਫ ਪਵਨ ਵੱਲੋ ਉਸਦੀ ਗੱਡੀ ਫਾਚੂਨਰ ਉੱਪਰ ਆਪਣੇ ਪਰਿਵਾਰ ਤੋਂ ਚੋਰੀ ਇੱਕ ਲੋਨ ਲਿਆ ਸੀ। ਪਵਨਦੀਪ ਸਿੰਘ ਵੱਲੋ ਇਸ ਲੋਨ ਦੇ ਭੁਗਤਾਨ ਲਈ ਇਸ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ।

ਸਿਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਆਈ.ਪੀ.ਐਸ ਮਨਿੰਦਰ ਸਿੰਘ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।

Read More
{}{}