Amritsar News: ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਆਟੋ ਚਾਲਕ ਨਾਲ ਤਿੰਨ ਔਰਤਾਂ ਤੇ ਤਿੰਨ ਆਦਮੀਆਂ ਵੱਲੋਂ ਧੋਖਾਧੜੀ ਤੇ ਬਲੈਕਮੇਲਿੰਗ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਸ ਸਮੇਂ ਵਾਪਰਿਆ ਜਦੋਂ ਆਟੋ ਚਾਲਕ ਨੂੰ ਇੱਕ ਔਰਤ ਵੱਲੋਂ ਫੋਨ ਆਇਆ ਕਿ ਉਹ ਛੇਹਰਟਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ ਅਤੇ ਉਸਨੂੰ ਘਰੋਂ ਲੈ ਜਾਣ ਲਈ ਆਉਣ ਨੂੰ ਆਖਿਆ।
ਇਸ ਸਬੰਧ ਵਿੱਚ ਪੀੜਤ ਆਟੋ ਚਾਲਕ ਨੇ ਦੱਸਿਆ ਜਿਵੇਂ ਹੀ ਉਹ ਔਰਤ ਦੇ ਦੱਸੇ ਹੋਏ ਪਤੇ 'ਤੇ ਪਹੁੰਚਿਆ ਤਾਂ ਉਸ ਨੂੰ ਅੰਦਰ ਆਉਣ ਲਈ ਕਿਹਾ ਗਿਆ ਅਤੇ ਕਿਹਾ ਗਿਆ ਕਿ ਪਹਿਲਾਂ ਪਾਣੀ ਪੀ ਲਵੋ ਤੇ ਜਦ ਉਹ ਘਰ ਦੇ ਅੰਦਰ ਗਿਆ, ਤਾਂ ਦਰਵਾਜ਼ੇ ਦੀ ਅੰਦਰੋਂ ਕੁੰਡੀ ਲਗਾ ਦਿੱਤੀ ਗਈ। ਘਰ ਦੇ ਅੰਦਰ ਪਹਿਲਾਂ ਤੋਂ ਮੌਜੂਦ ਤਿੰਨ ਔਰਤਾਂ ਤੇ ਤਿੰਨ ਆਦਮੀਆਂ ਨੇ ਉਸ ਨਾਲ ਜਬਰ ਜਨਾਹ ਗਲਤ ਹਰਕਤਾਂ ਕਰਕੇ ਉਸ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਆਟੋ ਚਾਲਕ ਕੋਲੋਂ ਰਕਮ ਦੀ ਮੰਗ ਕੀਤੀ ਗਈ। ਨਾ ਸਿਰਫ਼ ਉਨ੍ਹਾਂ ਨੇ ਆਟੋ ਚਾਲਕ ਦੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕਰਕੇ ਝੂਠੇ ਬਹਾਨੇ ਨਾਲ ਕਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਇਲਾਜ ਲਈ ਪੈਸਿਆਂ ਦੀ ਲੋੜ ਹੈ। ਉਨ੍ਹਾਂ ਨੇ ਗੂਗਲ ਪੇ 'ਤੇ ਤੁਰੰਤ ਪੈਸੇ ਭੇਜਣ ਲਈ ਵੀ ਦਬਾਅ ਬਣਾਇਆ।
ਇਹ ਵੀ ਪੜ੍ਹੋ : Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਮੁੜ ਪੈਰੋਲ ਉਤੇ ਜੇਲ੍ਹ ਵਿਚੋਂ ਆਇਆ ਬਾਹਰ
ਉਥੇ ਹੀ ਆਟੋ ਚਾਲਕ ਦਾ ਕਹਿਣਾ ਹੈ ਕਿ ਉਸ ਕੋਲੋਂ ਮੋਬਾਈਲ ਵਿੱਚ ਸਕ੍ਰੀਨਸ਼ਾਟ ਵੀ ਹਨ ਜਿਸ ਵਿੱਚ ਉਨ੍ਹਾਂ ਨੇ ਆਪਣੇ ਮੋਬਾਈਲ ਵਿੱਚ ਪੈਸੇ ਟਰਾਂਸਫਰ ਵੀ ਕੀਤੇ ਹੋਏ ਹਨ ਉਥੇ ਹੀ ਇਹ ਮਾਮਲਾ ਪੁਲਿਸ ਕੋਲ ਪੁੱਜਿਆ ਹੈ ਉਥੇ ਹੀ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸ਼ਿਕਾਇਤ ਸਾਨੂੰ ਮਿਲੀ ਹੈ ਇਸ ਦੀ ਪੂਰੇ ਤੱਥਾਂ ਦੇ ਨਾਲ ਜਾਣਕਾਰੀ ਹਾਸਿਲ ਕਰਕੇ ਜੋ ਵੀ ਦੋਸ਼ੀ ਬਣਦਾ ਹੋਵੇਗਾ ਉਸ ਉਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Dera Bassi Encounter: ਡੇਰਾਬੱਸੀ ਵਿੱਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ; ਪੀਜੀ ਵਿੱਚ ਲੁਕਿਆ ਸੀ ਮੁਲਜ਼ਮ