Home >>Zee PHH Crime & Security

ਬਠਿੰਡਾ ਪੁਲਿਸ ਨੇ ਪੰਜ ਦੇਸੀ ਪਿਸਤੌਲਾਂ ਅਤੇ 11 ਜਿੰਦਾ ਕਾਰਤੂਸਾਂ ਸਣੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

Bathinda News: ਬਠਿੰਡਾ ਪੁਲਿਸ ਨੇ ਪੰਜ ਦੇਸੀ ਪਿਸਤੌਲਾਂ ਅਤੇ 11 ਜਿੰਦਾ ਕਾਰਤੂਸ ਸਣੇ ਇੱਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ ਹੈ। ਪੁਲਿਸ ਨੇਂ ਇਸ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement
ਬਠਿੰਡਾ ਪੁਲਿਸ ਨੇ ਪੰਜ ਦੇਸੀ ਪਿਸਤੌਲਾਂ ਅਤੇ 11 ਜਿੰਦਾ ਕਾਰਤੂਸਾਂ ਸਣੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
Dalveer Singh|Updated: Jun 27, 2025, 05:26 PM IST
Share

Bathinda News (ਕੁਲਬੀਰ ਬੀਰਾ): ਪੰਜਾਬ ਵਿੱਚ ਨਜਾਇਜ਼ ਅਸਲੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਜੇਲ੍ਹ ਵਿੱਚ ਬੈਠੇ ਵਿਅਕਤੀਆਂ ਵੱਲੋਂ ਵੀ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਮੰਗਵਾਇਆ ਜਾ ਰਿਹਾ ਹੈ। ਜਿਸ ਦਾ ਖੁਲਾਸਾ ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਸਿਵਲ ਲਾਈਨ ਥਾਣੇ ਅਧੀਨ ਆਉਂਦੀ ਰਿੰਗ ਰੋਡ ਤੋਂ ਇੱਕ ਨੌਜਵਾਨ ਨੂੰ ਪੁਲਿਸ ਕਰਮਚਾਰੀਆਂ ਨੇ ਪੰਜ ਦੇਸੀ ਪਿਸਤੌਲਾਂ ਅਤੇ 11 ਜਿੰਦਾ ਕਾਰਤੂਸਾਂ ਨਾਲ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  

ਉਹਨਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮੋਨੂ ਗੁੱਜਰ ਨਾਮ ਦੇ 21 ਸਾਲਾਂ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਪਿੱਠੂ ਬੈਗ ਵਿੱਚੋਂ ਪੁਲਿਸ ਨੇ ਪੰਜ ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਨੌਜਵਾਨ ਮੋਨੂ ਗੁਜਰ ਨੇ ਦੱਸਿਆ ਕਿ ਉਹ ਕਿਸੇ ਮਾਮਲੇ ਵਿੱਚ ਜੇਲ੍ਹ ਵਿੱਚ ਗਿਆ ਸੀ। ਜੇਲ੍ਹ ਵਿੱਚ ਹੀ ਬੰਦ ਇੱਕ ਵਿਅਕਤੀ ਵੱਲੋਂ ਉਸ ਨੂੰ ਮੱਧ ਪ੍ਰਦੇਸ਼ ਜਾ ਕੇ ਉਸਦਾ ਸਮਾਨ ਲੈ ਕੇ ਆਉਣ ਲਈ ਕਿਹਾ ਗਿਆ ਸੀ, ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਮੱਧ ਪ੍ਰਦੇਸ਼ ਗਿਆ ਅਤੇ ਉੱਥੋਂ ਇਹ ਪੰਜ ਦੇਸੀ ਪਿਸਤੌਲ ਅਤੇ 11 ਕਾਰਤੂਸ ਲੈ ਕੇ ਆਇਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਮੋਨੂ ਗੁਜਰ ਵੱਲੋਂ ਸਿਰਫ ਕੋਰੀਅਰ ਦਾ ਕੰਮ ਕੀਤਾ ਜਾ ਰਿਹਾ ਸੀ, ਇਹ ਅਸਲਾ ਕਿਸ ਨੂੰ ਡਿਲੀਵਰ ਕਰਨਾ ਸੀ ਇਹ ਹਦਾਇਤ ਹਲੇ ਮੋਨੂ ਗੁੱਜਰ ਨੂੰ ਮਿਲਣੀ ਬਾਕੀ ਸੀ। ਉਸ ਤੋਂ ਪਹਿਲਾਂ ਹੀ ਪੁਲਿਸ ਨੇ ਮੋਨੂ ਗੁਜਰ ਨੂੰ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਪੁਲਿਸ ਪਾਰਟੀ ਬਕਾਇਦਾ ਮੱਧ ਪ੍ਰਦੇਸ਼ ਭੇਜੀ ਜਾ ਰਹੀ ਹੈ ਜਿਸ ਵੱਲੋਂ ਇਹ ਜਾਂਚ ਕੀਤੀ ਜਾਵੇਗੀ ਕਿ ਮੋਨੂ ਗੁੱਜਰ ਵੱਲੋਂ ਖਰੀਦਿਆ ਗਿਆ ਅਸਲਾ ਕਿਸ ਵਿਅਕਤੀ ਤੋਂ ਲਿਆ ਗਿਆ ਸੀ

Read More
{}{}