Bathinda News (ਕੁਲਬੀਰ ਬੀਰਾ): ਬਠਿੰਡਾ ਦੇ ਮਹਿਣਾ ਚੌਂਕ ਨੇੜੇ ਨੱਥਾ ਸਿੰਘ ਵਾਲੀ ਗਲੀ ਵਿੱਚ ਅੱਜ ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਕਾਲੇ ਰੰਗ ਦੀ ਫੋਰਚੂਨਰ ਨੂੰ ਜਦ ਪੁਲਿਸ ਨੇ ਰੋਕਿਆ ਤਾਂ ਉਸ ਵਿੱਚ ਛੇ ਲੋਕ ਸਵਾਰ ਸਨ। ਜਿੰਨਾ ਕੋਲੋਂ 40 ਕਿਲੋ ਹੈਰੋਇਨ ਚਿੱਟਾ ਬਰਾਮਦ ਹੋਇਆ ਹੈ। ਜਿਸ ਦੇ ਆਧਾਰ ਤੇ ਬਠਿੰਡਾ ਦੇ ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਨੇ ਅੱਗੇ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ।
ਇਸ ਮਾਮਲੇ ਨੂੰ ਲੈ ਕੇ ਐਸਐਸਪੀ ਬਠਿੰਡਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਬਠਿੰਡਾ ਪੁਲਿਸ ਵੱਲੋਂ ਚਲਾਈ ਗਈ ਸਪੈਸ਼ਲ ਮੁਹਿੰਮ ਜਿਸ ਵਿੱਚ ਵਹੀਕਲ ਚੈੱਕ ਕੀਤੇ ਜਾਂਦੇ ਹਨ। ਇਸੇ ਮੁਹਿੰਮ ਦੌਰਾਨ ਜਦੋ ਅੱਜ ਇੱਕ ਕਾਲੇ ਰੰਗ ਦੀ ਫੋਰਚੂਨਰ ਗੱਡੀ ਨੂੰ ਸਾਡੀ ਸੀਆਈਏ ਟੀਮ ਨੇ ਚੈਕਿੰਗ ਦੌਰਾਨ ਰੋਕਿਆ ਤਾਂ ਉਸ ਵਿੱਚ ਛੇ ਲੋਕ ਸਵਾਰ ਸਨ। ਕਾਰ ਦੀ ਤਲਾਸ਼ੀ ਸਮੇਂ ਗੱਡੀ ਵਿੱਚੋਂ 40 ਕਿਲੋ ਹੈਰੋਇਨ ਡਰੱਗ ਯਾਨੀ ਕੇ ਚਿੱਟਾ ਬਰਾਮਦ ਹੋਇਆ।
ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ 40 ਕਿਲੋ ਹੈਰੋਇਨ ਜੋ ਬਰਾਮਦ ਕੀਤੀ ਗਈ ਹੈ ਇਸ ਵਿੱਚ ਇੱਕ ਵਿਦੇਸ਼ੀ ਡਰੱਗ ਹੈਂਡਲਰ ਸ਼ਾਮਿਲ ਹੈ। ਜਿਹੜਾ ਕੇ ਸਰਹੱਦ ਪਾਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਦੋਸ਼ੀਆਂ ਨੂੰ ਮੁਹਈਆ ਕਰਵਾਉਂਦਾ ਸੀ। ਹੁਣ ਇਹਨਾਂ ਨਸ਼ਾ ਤਸਕਰਾਂ ਦਾ ਰਿਮਾਂਡ ਹਾਸਿਲ ਕਰਕੇ ਇਹਨਾਂ ਸਾਰੇ ਐਂਗਲਾ ਤੋਂ ਵੀ ਜਾਂਚ ਕੀਤੀ ਜਾਵੇਗੀ। ਇਹ ਵੀ ਪਤਾ ਲੱਗਿਆ ਕਿ ਇਹਨਾਂ ਛੇ ਲੋਕਾਂ ਵਿੱਚੋਂ ਦੋ ਲੋਕਾਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ ਅਤੇ ਬਾਕੀ ਦੇ ਚਾਰ ਲੋਕਾਂ ਕਿਸੇ ਮਾਮਲੇ ਵਿੱਚ ਨਹੀਂ ਹਨ। ਜਿਨਾਂ ਦੀ ਉਮਰ 21 ਸਾਲ ਤੋਂ ਲੈ ਕੇ 33 ਸਾਲ ਤੱਕ ਦੱਸੀ ਜਾ ਰਹੀ ਹੈ।
ਇਹ ਸਾਰੇ ਆਰੋਪੀ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਰਹਿਣ ਵਾਲੇ ਹਨ। ਇਹਨਾਂ ਵਿੱਚੋਂ ਇੱਕ ਮੇਨ ਬੰਦਾ ਕਾਰ ਬਾਜ਼ਾਰ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕੇ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।