Barnala News: ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ਼ ਚਲਾਏ ਜਾ ਰਹੇ ਮੁਹਿੰਮ ਦੇ ਤਹਿਤ ਬਰਨਾਲਾ ਪੁਲਿਸ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰ ਪਰਿਵਾਰ ਦੀ ਨਜ਼ਾਇਜ ਪ੍ਰਾਪਰਟੀ 'ਤੇ ਬੁਲਡੋਜ਼ਰ ਚਲਾਇਆ ਹੈ। ਇਹ ਕਾਰਵਾਈ ਬਰਨਾਲਾ ਦੇ ਬੱਸ ਸਟੈਂਡ ਦੇ ਪਿੱਛੇ ਸਥਿਤ ਸੈਂਸੀ ਬੱਸਤੀ 'ਚ ਕੀਤੀ ਗਈ, ਜਿੱਥੇ ਨਸ਼ਾ ਵੇਚ ਕੇ ਬਣਾਈ ਗਈ ਨਜ਼ਾਇਜ ਪ੍ਰਾਪਰਟੀ ਨੂੰ ਸੁੱਟ ਦਿੱਤਾ ਗਿਆ।
ਇਮਾਰਤ 'ਤੇ ਚੱਲਿਆ ਬੁਲਡੋਜ਼ਰ
SSP ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਇਹ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਅਤੇ DGP ਪੰਜਾਬ ਵੱਲੋਂ ਨਸ਼ੇ ਖਿਲਾਫ਼ ਚਲਾਏ ਜਾ ਰਹੇ ਅਭਿਆਨ ਦੇ ਤਹਿਤ ਹੋਈ ਹੈ। ਇਹ ਪਰਿਵਾਰ ਨਗਰ ਸੁਧਾਰ ਟਰੱਸਟ ਦੀ ਜ਼ਮੀਨ 'ਤੇ ਬਿਨਾਂ ਇਜਾਜ਼ਤ ਦੇ ਇਮਾਰਤ ਬਣਾਈ ਹੋਈ ਸੀ। ਪੁਲਿਸ ਅਤੇ ਨਗਰ ਸੁਧਾਰ ਟਰੱਸਟ ਨੇ ਸਾਂਝੀ ਤੌਰ 'ਤੇ ਕਾਰਵਾਈ ਕਰਦਿਆਂ ਇਮਾਰਤ ਨੂੰ ਤੋੜ ਦਿੱਤਾ। ਕਾਰਵਾਈ ਦੌਰਾਨ ਇਲਾਕੇ 'ਚ ਪੁਲਿਸ ਵਲੋਂ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਗਈ।
ਜਿਨ੍ਹਾਂ ਖਿਲਾਫ਼ ਹੋਈ ਕਾਰਵਾਈ
SSP ਆਲਮ ਨੇ ਦੱਸਿਆ ਕਿ ਰਵੀ ਸਿੰਘ ਪੁੱਤਰ ਗੁਰਮੇਲ ਸਿੰਘ, ਅਜਮੇਰ ਕੌਰ, ਪਤਨੀ ਗੁਰਮੇਲ ਸਿੰਘ ਅਤੇ ਸੁਖਦੇਵ ਸਿੰਘ ਦੇ ਰਿਵਾਰ ਵਿਰੁੱਧ ਇਹ ਕਾਰਵਾਈ ਕੀਤੀ ਗਈ, ਇਨ੍ਹਾਂ ਦੇ ਖਿਲਾਫ਼ ਨਸ਼ਾ ਤਸਕਰੀ ਦੇ 16 ਮਾਮਲੇ ਦਰਜ ਹਨ ਅਤੇ ਇਹ ਸਾਰਾ ਪਰਿਵਾਰ ਨਸ਼ਾ ਵਪਾਰ 'ਚ ਲੰਮੇ ਸਮੇਂ ਤੋਂ ਲਿਪਤ ਰਿਹਾ ਹੈ।
SSP ਨੇ ਦੱਸਿਆ ਕਿ ਸੈਂਸੀ ਬੱਸਤੀ ਦਾ ਪੂਰਾ ਸਰਵੇ ਕੀਤਾ ਜਾ ਰਿਹਾ ਹੈ, ਹਰ ਘਰ ਦੀ ਨੰਬਰਿੰਗ ਕੀਤੀ ਗਈ ਹੈ। ਜਿਨ੍ਹਾਂ ਲੋਕਾਂ ਵੱਲੋਂ ਅਵੈਧ ਤੌਰ 'ਤੇ ਇਮਾਰਤਾਂ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਨਿਯਮਾਂ ਦੇ ਅਧਾਰ 'ਤੇ ਉਨ੍ਹਾਂ ਦੇ ਘਰ ਤੋੜੇ ਜਾ ਰਹੇ ਹਨ।
SSP ਬਰਨਾਲਾ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ “ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਨਸ਼ੇ ਨਾਲ ਜੋੜੇ ਹਰੇਕ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।”