Home >>Zee PHH Crime & Security

Ludhiana News: ਸਿਵਲ ਹਸਪਤਾਲ 'ਚ ਏਐਸਆਈ ਤੇ ਵਕੀਲ ਵਿਚਾਲੇ ਝੜਪ; ਇੱਕ-ਦੂਜੇ ਦੀਆਂ ਪੱਗਾਂ ਉਤਾਰੀਆਂ

Ludhiana News: ਲੁਧਿਆਣਾ ਸਿਵਲ ਹਸਪਤਾਲ ਵਿੱਚ ਏਐਸਆਈ ਤੇ ਵਕੀਲ ਵਿਚਾਲੇ ਝੜਪ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੋਵਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾਹ ਦਿੱਤੀਆਂ। ਇਸ ਦੌਰਾਨ ਸਿਵਲ ਹਸਪਤਾਲ ਵਿੱਚ ਸਹਿਮ ਦਾ ਮਾਹੌਲ ਬਣ ਗਿਆ।

Advertisement
Ludhiana News: ਸਿਵਲ ਹਸਪਤਾਲ 'ਚ ਏਐਸਆਈ ਤੇ ਵਕੀਲ ਵਿਚਾਲੇ ਝੜਪ; ਇੱਕ-ਦੂਜੇ ਦੀਆਂ ਪੱਗਾਂ ਉਤਾਰੀਆਂ
Bharat Sharma |Updated: Dec 11, 2023, 10:40 AM IST
Share

Ludhiana News: ਲੁਧਿਆਣਾ ਸਿਵਲ ਹਸਪਤਾਲ ਵਿੱਚ ਏਐਸਆਈ ਤੇ ਵਕੀਲ ਵਿਚਾਲੇ ਝੜਪ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੋਵਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾਹ ਦਿੱਤੀਆਂ। ਇਸ ਦੌਰਾਨ ਸਿਵਲ ਹਸਪਤਾਲ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੇ ਐਮਰਜੈਂਸੀ ਸੇਵਾਵਾਂ ਵਿੱਚ ਵੀ ਵਿਘਨ ਪਿਆ।

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਬੀਤੀ ਰਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਸੁਖਵਿੰਦਰ ਸਿੰਘ ਨਾਮਦੇਵ ਵਕੀਲ ਜੋ ਕਿ ਆਪਣੇ ਮੁਨਸ਼ੀ ਦਾ ਮੈਡੀਕਲ ਕਰਵਾਉਣ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚਿਆ ਤਾਂ ਉਸ ਦੀ ਮੌਕੇ ਉਤੇ ਮੌਜੂਦ ਹੈਬੋਵਾਲ ਦੇ ਇੱਕ ਏਐਸਆਈ ਦੇ ਨਾਲ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਦੋਵਾਂ ਵਿੱਚ ਝੜਪ ਹੋ ਗਈ ਅਤੇ ਜੰਮ ਕੇ ਸਿਵਲ ਹਸਪਤਾਲ ਵਿੱਚ ਝਗੜਾ ਹੋਇਆ ਅਤੇ ਇਸ ਦੀ ਵੀਡੀਓ ਵੀ ਇਥੋਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : Punjab News: 'ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ' ਦਾ ਆਗਾਜ਼; 1076 'ਤੇ ਫੋਨ ਕਰਨ ਨਾਲ ਘਰ ਬੈਠੇ ਮਿਲਣਗੀਆਂ 43 ਸੇਵਾਵਾਂ

ਦੋਵਾਂ ਨੇ ਇੱਕ ਦੂਜੇ ਦੀ ਪੱਗ ਲਾਹ ਦਿੱਤੀ। ਮੌਕੇ ਉਪਰ ਪਹੁੰਚੀ ਪੁਲਿਸ ਨੇ ਆ ਕੇ ਦੋਵਾਂ ਨੂੰ ਹਟਾਇਆ। ਹਸਪਤਾਲ ਵਿੱਚ ਐਮਰਜਸੀ ਸੇਵਾ ਵਿੱਚ ਵੀ ਇਸ ਦੌਰਾਨ ਵਿਘਨ ਪੈ ਗਿਆ। ਹਾਲਾਂਕਿ ਡਿਵੀਜ਼ਨ ਨੰਬਰ ਦੋ ਵੱਲੋਂ ਪੁਲਿਸ ਭੇਜੀ ਗਈ ਏਸੀਪੀ ਕੇਂਦਰੀ ਖੁਦ ਮੌਕੇ ਉਤੇ ਪਹੁੰਚੇ ਤੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਕੀਲ ਡਿਵੀਜ਼ਨ ਨੰਬਰ ਦੋ ਦੇ ਬਾਹਰ ਇਕੱਠੇ ਹੋ ਗਏ।

ਇਹ ਵੀ ਪੜ੍ਹੋ : NGT News: ਹਵਾ ਪ੍ਰਦੂਸ਼ਣ ਨੂੰ ਲੈ ਕੇ ਐਨਜੀਟੀ ਦਾ ਖ਼ੁਲਾਸਾ; ਕਈ ਰਾਜਾਂ ਨੇ ਫੰਡ ਦਾ ਨਹੀਂ ਕੀਤਾ ਇਸਤੇਮਾਲ

Read More
{}{}