Home >>Zee PHH Crime & Security

Crime News: ਖੇਤ ਗੇੜਾ ਮਾਰਨ ਗਏ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Crime News: ਜਾਣਕਾਰੀ ਮੁਤਾਬਿਕ ਖੇਤ ਗੇੜਾ ਮਾਰਨ ਗਏ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। 

Advertisement
 Crime News: ਖੇਤ ਗੇੜਾ ਮਾਰਨ ਗਏ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Updated: Dec 18, 2023, 12:18 PM IST
Share

Crime News:  ਮੋਗਾ ਦੇ ਪਿੰਡ ਭਿੰਡਰ ਕਲਾਂ ਦੇ ਰਹਿਣ ਵਾਲੇ ਬਜ਼ੁਰਗ ਰਣਜੀਤ ਸਿੰਘ ਦਾ ਬੀਤੀ ਰਾਤ ਅਣਪਛਾਤਿਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਕੀਤਾ ਕਤਲ । ਰਣਜੀਤ ਸਿੰਘ ਹਰ ਰੋਜ਼ ਦੀ ਤਰ੍ਹਾਂ ਆਪਣੇ ਖੇਤ ਗੇੜਾ ਮਾਰਨ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ, ਬਾਅਦ ਵਿੱਚ ਉਸ ਦੀ ਲਾਸ਼ ਖੇਤਾਂ ਵਿੱਚੋਂ ਮਿਲੀ ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਰਖਵਾ ਕੇ, ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਣਜੀਤ ਸਿੰਘ ਦੇ ਪੁੱਤਰ ਮੁਤਾਬਿਕ ਉਹ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਖੇਤ ਗੇੜਾ ਮਾਰਨ ਗਏ ਸਨ, ਪਰ ਦੇਰ ਰਾਤ ਤੱਕ ਜਦੋਂ ਘਰ ਵਾਪਸ ਨਹੀਂ ਆਏ, ਤਾਂ ਅਸੀਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਖੇਤ ਜਾ ਕੇ ਦੇਖਿਆ ਤਾਂ ਰਣਜੀਤ ਸਿੰਘ ਖੂਨ ਨਾਲ ਪੂਰੀ ਤਰ੍ਹਾਂ ਲੱਥ-ਪੱਥ ਜਮੀਨ ਤੇ ਡਿੱਗਿਆ ਹੋਇਆ ਸੀ। 

ਪਰਿਵਾਰ ਰਣਜੀਤ ਸਿੰਘ ਨੂੰ ਚੁੱਕ ਕੇ ਹਸਪਤਾਲ ਲੈ ਗਿਆ, ਜਿੱਥੇ ਡਕਟਰਾਂ ਨੇ ਬਜੁਰਗ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਲਾਗ ਡਾਟ ਨਹੀਂ ਹੈ, ਮਾਮਲਾ ਲੁੱਟ ਖੋਹ ਦਾ ਲੱਗ ਰਿਹਾ ਹੈ, ਕਿਉਂਕਿ ਉਹ ਸਾਈਕਲ ਤੇ ਖੇਤ ਗਏ ਸਨ, ਉੱਥੇ ਸਾਇਕਲ ਵੀ ਨਹੀਂ ਸੀ।

ਪਰਿਵਾਰ ਨੇ ਪੁਲਿਸ ਨੂੰ ਜਲਦ ਤੋਂ ਜਲਦ ਬਜੁਰਗ ਰਣਜੀਤ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : Bikram Majithia News: ਪਟਿਆਲਾ 'ਚ ਅੱਜ SIT ਅੱਗੇ ਪੇਸ਼ ਹੋ ਸਕਦੇ ਨੇ ਬਿਕਰਮ ਮਜੀਠੀਆ

ਪੁੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਹੈ, ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾਅਵਾ ਕਰ ਰਹੀ ਹੈ ਕਿ ਜਲਦ ਤੋਂ ਜਲਦ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : Crime News: ਫ਼ਰੀਦਕੋਟ ਜੇਲ੍ਹ 'ਚ ਦੋ ਕੈਦੀ ਆਪਸ 'ਚ ਭਿੜੇ, ਇੱਕ ਹਵਾਲਾਤੀ ਦੇ ਲੱਗੀ ਸੱਟ

(ਦੇਵਾ ਨੰਦ ਕੀ ਰਿਪੋਰਟ)

 

Read More
{}{}